Punjabi youth death : ਹਿਮਾਚਲ 'ਚ ਧਰਮਸ਼ਾਲਾ ਦੇ ਮੈਕਲਿਓਡਗੰਜ ਵਿੱਚ ਸੈਲਫੀ ਲੈਂਦੇ ਸਮੇਂ ਡੂੰਘੇ ਖੱਡੇ ਵਿੱਚ ਡਿੱਗਣ ਨਾਲ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਸਟਿਨ ਵਜੋਂ ਹੋਈ ਹੈ, ਜੋ ਕਿ ਬਟਾਲਾ ਦੇ ਪ੍ਰੇਮ ਨਗਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਿਕ ਜਸਟਿਨ ਭਾਗਸੁਨਾਗ ਝਰਨੇ ਦੇ ਨੇੜੇ ਸੈਲਫੀ ਲੈ ਰਿਹਾ ਸੀ। ਉਹ ਆਪਣੇ ਦੋ ਦੋਸਤਾਂ ਆਸ਼ੀਸ਼ ਅਤੇ ਪੀਟਰ ਨਾਲ ਮੰਗਲਵਾਰ ਸ਼ਾਮ 7 ਵਜੇ ਘੁੰਮਣ ਆਇਆ ਸੀ। ਸੈਲਫੀ ਲੈਂਦੇ ਸਮੇਂ ਅਚਾਨਕ ਉਸਦਾ ਪੈਰ ਪੱਥਰ ਤੋਂ ਫਿਸਲ ਗਿਆ। ਜਿਸ ਕਾਰਨ ਉਹ ਪਾਣੀ ਨਾਲ ਭਰੇ ਡੂੰਘੇ ਖੱਡੇ ਵਿੱਚ ਡਿੱਗ ਗਿਆ।
ਜਿਸ ਮਗਰੋਂ ਦੋਸਤਾਂ ਦੀ ਆਵਾਜ਼ ਸੁਣ ਕੇ ਸਥਾਨਕ ਲੋਕਾਂ ਨੇ ਉਸਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਜਸਟਿਨ ਨੂੰ ਧਰਮਸ਼ਾਲਾ ਦੇ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸਨੂੰ ਟਾਂਡਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਇਸ ਦੌਰਾਨ ਉਸਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੈਕਲਿਓਡਗੰਜ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ।
- PTC NEWS