Tue, Dec 17, 2024
Whatsapp

No Musical Show In Chandigarh : ਪੰਜਾਬੀ ਗਾਇਕਾਂ ਨੇ ਚੰਡੀਗੜ੍ਹ 'ਚ ਕੰਸਰਟ ਕਰਨ ਤੋਂ ਕੀਤੀ ਤੋਬਾ; ਇਸ ਸੂਫੀ ਗਾਇਕ ਨੇ ਵੀ ਕੀਤੀ ਇਹ ਮੰਗ

ਦਰਅਸਲ ਮਿਲੀ ਜਾਣਕਾਰੀ ਮੁਤਾਬਿਕ ਇਸ ਸਬੰਧੀ ਇੱਕ ਪੱਤਰ ਵੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਜਿਸ ’ਚ ਸਰਤਾਜ ਦੇ ਮੈਨੇਜਰ ਤਰਨਦੀਪ ਬਜਾਜ ਨੇ ਗਾਇਕ ਨੂੰ ਸ਼ੋਅ ਦੌਰਾਨ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕੀਤਾ ਹੈ

Reported by:  PTC News Desk  Edited by:  Aarti -- December 17th 2024 02:30 PM
No Musical Show In Chandigarh : ਪੰਜਾਬੀ ਗਾਇਕਾਂ ਨੇ ਚੰਡੀਗੜ੍ਹ 'ਚ ਕੰਸਰਟ ਕਰਨ ਤੋਂ ਕੀਤੀ ਤੋਬਾ; ਇਸ ਸੂਫੀ ਗਾਇਕ ਨੇ ਵੀ ਕੀਤੀ ਇਹ ਮੰਗ

No Musical Show In Chandigarh : ਪੰਜਾਬੀ ਗਾਇਕਾਂ ਨੇ ਚੰਡੀਗੜ੍ਹ 'ਚ ਕੰਸਰਟ ਕਰਨ ਤੋਂ ਕੀਤੀ ਤੋਬਾ; ਇਸ ਸੂਫੀ ਗਾਇਕ ਨੇ ਵੀ ਕੀਤੀ ਇਹ ਮੰਗ

No Musical Show In Chandigarh :  ਪਿਛਲੇ ਕੁਝ ਮਹੀਨਿਆਂ ਤੋਂ ਚੰਡੀਗੜ੍ਹ ਵਿੱਚ ਗਾਇਕਾਂ ਵੱਲੋਂ ਕੀਤੇ ਜਾ ਰਹੇ ਸ਼ੋਅ ਨੂੰ ਲੈ ਕੇ ਪ੍ਰਸ਼ਾਸਨ ਖਾਸ ਕਰਕੇ ਚੰਡੀਗੜ੍ਹ ਪੁਲਿਸ ਸੁਰਖੀਆਂ ਵਿੱਚ ਹੈ, ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਸਟੇਜ ’ਤੇ ਕਿਹਾ ਹੈ ਕਿ ਚੰਡੀਗੜ੍ਹ ’ਚ ਸ਼ੋਅ ਕਰਨ ਲਈ ਕੋਈ ਅਧਿਕਾਰਤ ਦਿਸ਼ਾ-ਨਿਰਦੇਸ਼ ਨਹੀਂ ਹਨ। ਜਿਸ ਕਾਰਨ ਸਭ ਕੁਝ ਸਹੀ ਹੋਣ ਤੱਕ ਉਹ ਚੰਡੀਗੜ੍ਹ ’ਚ ਸ਼ੋਅ ਨਹੀਂ ਕਰਨਗੇ। ਉੱਥੇ ਹੀ ਹੁਣ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਵੀ ਚੰਡੀਗੜ੍ਹ ’ਚ ਸ਼ੋਅ ਕਰਨ ਤੋਂ ਤੌਬਾ ਕਰ ਲਿਆ ਹੈ। ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਗਿਆ ਹੈ। 

ਦਰਅਸਲ ਮਿਲੀ ਜਾਣਕਾਰੀ ਮੁਤਾਬਿਕ ਇਸ ਸਬੰਧੀ ਇੱਕ ਪੱਤਰ ਵੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਜਿਸ ’ਚ ਸਰਤਾਜ ਦੇ ਮੈਨੇਜਰ ਤਰਨਦੀਪ ਬਜਾਜ ਨੇ ਗਾਇਕ ਨੂੰ ਸ਼ੋਅ ਦੌਰਾਨ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕੀਤਾ ਹੈ, ਜਿਸ ਵਿੱਚ ਅਨੁਮਤੀਆਂ ਦਾ ਗਲਤ ਪ੍ਰਬੰਧਨ, ਅਣਅਧਿਕਾਰਤ ਲੋਕਾਂ ਦੁਆਰਾ ਜ਼ਬਰਦਸਤੀ ਦਾਖਲਾ ਅਤੇ ਸਥਾਨਕ ਅਧਿਕਾਰੀਆਂ ਦੁਆਰਾ ਵਿਘਨ ਸ਼ਾਮਲ ਹਨ।


ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ "ਅਸੀਂ ਇਹ ਮੁੱਦਾ ਚੰਡੀਗੜ੍ਹ ਪ੍ਰਸ਼ਾਸਨ ਅਤੇ ਡੀਜੀਪੀ ਦੇ ਧਿਆਨ ਵਿੱਚ ਇੱਕ ਤਾਜ਼ਾ ਕੰਸਰਟ ਤੋਂ ਬਾਅਦ ਲਿਆਂਦਾ ਜਿੱਥੇ ਟਿਕਟ ਧਾਰਕਾਂ ਨੂੰ ਪੁਲਿਸ ਦੇ ਦੁਰਵਿਵਹਾਰ ਕਾਰਨ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ। ਬਦਕਿਸਮਤੀ ਨਾਲ, ਸਾਨੂੰ ਕਿਸੇ ਵੀ ਪਾਸਿਓਂ ਕੋਈ ਜਵਾਬ ਨਹੀਂ ਮਿਲਿਆ।"

ਉਨ੍ਹਾਂ ਨੇ ਉਸ ਗੱਲ ’ਤੇ ਵੀ ਧਿਆਨ ਕਰਨ ਦੀ ਗੱਲ ਆਖੀ ਜਿੱਥੇ ਸਥਾਨਕ ਵਿਭਾਗ ਆਖਰੀ ਸਮੇਂ ਤੱਕ ਪਰਮਿਟ ਜਾਰੀ ਕਰਨ ਵਿੱਚ ਦੇਰੀ ਕਰਦੇ ਹਨ, ਅਕਸਰ ਇੱਕ ਸ਼ਰਤ ਵਜੋਂ ਮੁਫਤ ਪਾਸ ਦੀ ਮੰਗ ਕਰਦੇ ਹਨ। ਇਜਾਜ਼ਤ ਲੈਣ ਤੋਂ ਬਾਅਦ ਵੀ, ਪੁਲਿਸ ਕਰਮਚਾਰੀ ਅਣਅਧਿਕਾਰਤ ਲੋਕਾਂ ਨੂੰ ਸ਼ੋਅ ਵਿਚ ਆਉਣ ਦਿੰਦੇ ਹਨ ਅਤੇ ਉਹ ਅਕਸਰ ਟਿਕਟ ਧਾਰਕਾਂ ਦੀਆਂ ਸੀਟਾਂ 'ਤੇ ਕਬਜ਼ਾ ਕਰਦੇ ਹਨ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ "ਚੰਡੀਗੜ੍ਹ ਵਿੱਚ ਅਜਿਹਾ ਦੋ ਵਾਰ ਹੋਇਆ ਹੈ। ਇਨ੍ਹਾਂ ਸੀਟਾਂ ਨੂੰ ਖਾਲੀ ਕਰਨਾ ਆਸਾਨ ਨਹੀਂ ਹੁੰਦਾ ਜਿਸ ਨਾਲ ਅਸਲ ਹਾਜ਼ਰੀਨ ਖਾਸ ਤੌਰ 'ਤੇ ਪਰਿਵਾਰਾਂ ਨੂੰ ਅਸੁਵਿਧਾ ਹੁੰਦੀ ਹੈ।"

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਹੋਏ ਸਰਤਾਜ ਦੇ ਮੈਨੇਜਰ ਨੇ ਉਨ੍ਹਾਂ ਨੂੰ ਸਮਾਗਮਾਂ ਲਈ ਇਜਾਜ਼ਤਾਂ ਨੂੰ ਸਰਲ ਬਣਾਉਣ ਲਈ 'ਇਕ-ਵਿੰਡੋ' ਪ੍ਰਣਾਲੀ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕਲਾਕਾਰਾਂ ਨੂੰ ਇੱਕ ਹੀ ਅਰਜ਼ੀ ਦੇਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਜਦਕਿ ਬਾਕੀ ਦਾ ਪ੍ਰਬੰਧਨ ਸਰਕਾਰ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਅਜਿਹਾ ਮਾਹੌਲ ਪੈਦਾ ਹੋਵੇਗਾ ਜਿੱਥੇ ਕੰਸਰਟ ਸ਼ਾਂਤੀ ਦੇ ਨਾਲ ਹੋ ਸਕਦੇ ਹਨ।

- PTC NEWS

Top News view more...

Latest News view more...

PTC NETWORK