Thu, Nov 21, 2024
Whatsapp

Punjabi Singer Shubh : ਪੰਜਾਬੀ ਗਾਇਕ ਸ਼ੁਭ ਗਲੋਬਲ ਅੰਬੈਸਡਰ ਨਿਯੁਕਤ, ਇਹ ਅਹੁਦਾ ਹਾਸਿਲ ਕਰਨ ਵਾਲੇ ਬਣੇ ਪਹਿਲੇ ਭਾਰਤੀ ਗਾਇਕ

ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਭਾਰਤੀ ਮੂਲ ਦੇ ਗਾਇਕ ਨੂੰ ਅਜਿਹੀ ਜ਼ਿੰਮੇਵਾਰੀ ਸੌਂਪੀ ਗਈ ਹੈ।

Reported by:  PTC News Desk  Edited by:  Aarti -- November 21st 2024 12:30 PM
Punjabi Singer Shubh : ਪੰਜਾਬੀ ਗਾਇਕ ਸ਼ੁਭ ਗਲੋਬਲ ਅੰਬੈਸਡਰ ਨਿਯੁਕਤ, ਇਹ ਅਹੁਦਾ ਹਾਸਿਲ ਕਰਨ ਵਾਲੇ ਬਣੇ ਪਹਿਲੇ ਭਾਰਤੀ ਗਾਇਕ

Punjabi Singer Shubh : ਪੰਜਾਬੀ ਗਾਇਕ ਸ਼ੁਭ ਗਲੋਬਲ ਅੰਬੈਸਡਰ ਨਿਯੁਕਤ, ਇਹ ਅਹੁਦਾ ਹਾਸਿਲ ਕਰਨ ਵਾਲੇ ਬਣੇ ਪਹਿਲੇ ਭਾਰਤੀ ਗਾਇਕ

Punjabi Singer Shubh Becomes 1st Indian Artist  : ਪੰਜਾਬੀ ਗਾਇਕ ਸ਼ੁਭ ਨੂੰ ਯੂਐਨਐਫਸੀਸੀਸੀ (UNFCCC) ਡਿਜੀਟਲ ਕਲਾਈਮੇਟ ਲਾਇਬ੍ਰੇਰੀ ਲਈ ਗਲੋਬਲ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਸਬੰਧੀ  29ਵੀਂ ਕਾਨਫਰੰਸ ’ਚ ਐਲਾਨ ਕੀਤਾ ਗਿਆ ਹੈ। ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਭਾਰਤੀ ਮੂਲ ਦੇ ਗਾਇਕ ਨੂੰ ਅਜਿਹੀ ਜ਼ਿੰਮੇਵਾਰੀ ਸੌਂਪੀ ਗਈ ਹੈ।   

ਮਿਲੀ ਜਾਣਕਾਰੀ ਮੁਹਿੰਮ ’ਚ ਲਿਓਨਾਰਡੋ ਡੀਕੈਪਰੀਓ, ਡੇਵਿਡ ਬੇਖਮ, ਕੋਲਡਪਲੇ, ਬੀਟੀਐਸ, ਬਿਲੀ ਆਈਲਿਸ਼, ਡੌਨ ਚੈਡਲ, ਸ਼ੈਲੀਨ ਵੁਡਲੀ, ਪ੍ਰਿੰਸ ਹੈਰੀ, ਅਤੇ ਮੇਘਨ ਮਾਰਕਲ ਸਮੇਤ ਗਲੋਬਲ ਮਸ਼ਹੂਰ ਹਸਤੀਆਂ ਵੀ ਜੁੜੀਆਂ ਹਨ। 


ਦੱਸ ਦਈਏ ਕਿ ਪੰਜਾਬੀ ਗਾਇਕ ਸ਼ੁਭ ਗਲੋਬਲ ਅੰਬੈਸਡਰ ਵਜੋਂ ਸ਼ੁਭ ਜਾਗਰੂਕਤਾ ਪੈਦਾ ਕਰਨਗੇ ਅਤੇ ਡਿਜੀਟਲ ਕਲਾਈਮੇਟ ਲਾਇਬ੍ਰੇਰੀ ਦੇ ਵਿਕਾਸ ਵਿੱਚ ਸਹਾਇਤਾ ਵੀ ਕਰਨਗੇ।

ਇਸ ਦੌਰਾਨ ਗਾਇਕ ਸ਼ੁਭ ਨੇ ਕਿਹਾ ਕਿ ਇਸ ਭੂਮਿਕਾ ਦੇ ਜ਼ਰੀਏ ਉਹ ਗਿਆਨ ਸਾਂਝਾ ਕਰਨ, ਅਤੇ ਇੱਕ ਅਜਿਹੇ ਅੰਦੋਲਨ ਦਾ ਹਿੱਸਾ ਬਣਨ ਦੀ ਉਮੀਦ ਕਰਦਾ ਹਾਂ ਜੋ ਨਾ ਸਿਰਫ਼ ਸਾਡੇ ਸਾਰਿਆਂ ਲਈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਬਿਹਤਰ ਭਵਿੱਖ ਲਿਆਵੇ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਗਾਇਕ ਸ਼ੁਭ ਦੀ ਸ਼ਲਾਘ ਕਰਦੇ ਹੋਏ ਕਿਹਾ ਕਿ ਮਾਣ ਹੈ ਜੱਟਾ ਤੇਰੇ ਤੇ। ਗੁਰੂ ਸਾਹਿਬ ਚੜਦੀਕਲਾ ਕਰਨ।

ਇਹ ਵੀ ਪੜ੍ਹੋ : Hardeep Singh Nijjar Case : ਪੀਐੱਮ ਮੋਦੀ ਦਾ ਨਾਂ ਲੈ ਕੇ ਕੈਨੇਡਾ ਨੇ ਮੁੜ ਉਗਲਿਆ ਜ਼ਹਿਰ, ਭਾਰਤ ਨੇ ਲਾਈ ਝਾੜ :

- PTC NEWS

Top News view more...

Latest News view more...

PTC NETWORK