Punjabi Singers: ਗਾਇਕ ਕੇ.ਐਸ ਮੱਖਣ ਦੀਆਂ ਵਧੀਆਂ ਮੁਸ਼ਕਿਲਾਂ, ਇਸ ਗੀਤ ’ਚ ਹਥਿਆਰਾਂ ਦਾ ਪ੍ਰਚਾਰ ਕਰਨ ਦੇ ਲੱਗੇ ਇਲਜ਼ਾਮ
Punjabi Singers: ਪੰਜਾਬੀ ਗਾਇਕ ਕੇਐਸ ਮੱਖਣ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਪੰਡਿਤ ਰਾਓ ਧਰਨੇਵਰ ਨੇ ਬਠਿੰਡਾ ਦੇ ਐਸਐਸਪੀ ਅਤੇ ਡੀਸੀ ਨੂੰ ਨਵੇਂ ਗੀਤ ਜ਼ਮੀਨ ਦਾ ਰੋਲਾ ਪਰ ਮੱਖਣ ਅਤੇ ਉਸ ਦੇ ਸਾਥੀ ਸੱਤੀ ਲੋਹਾ ਖੇੜਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤ ਵਿੱਚ ਉਨ੍ਹਾਂ ਲਿਖਿਆ ਹੈ ਕਿ ਕੇਐਸ ਮੱਖਣ ਦੇ ਨਵੇਂ ਗੀਤ ਜ਼ਮੀਨ ਦਾ ਰੋਲਾ ਵਿੱਚ ਹਥਿਆਰਾਂ ਦਾ ਪ੍ਰਚਾਰ ਕੀਤਾ ਗਿਆ ਹੈ ਜੋ ਕਿ ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ।
ਦੱਸ ਦਈਏ ਕਿ ਕੇਐਸ ਮੱਖਣ ਦੇ ਇਸ ਗੀਤ ਦੀ ਸ਼ੂਟਿੰਗ ਦੀਆਂ ਕੁਝ ਝਲਕੀਆਂ ਪਹਿਲਾਂ ਹੀ ਵਾਇਰਲ ਹੋ ਚੁੱਕੀਆਂ ਹਨ। ਜਿਸ 'ਚ ਕੁਝ ਨੌਜਵਾਨ ਹਥਿਆਰਾਂ ਨਾਲ ਖੜ੍ਹੇ ਦਿਖਾਈ ਦਿੱਤੇ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗਾਣੇ ਨੂੰ ਰਿਲੀਜ ਕਰਨ ਤੋਂ ਪਹਿਲਾਂ ਹਥਿਆਰਾਂ ਦਾ ਵੀਡੀਓ ਡਿਲੀਟ ਕੀਤਾ ਜਾਵੇ ਨਹੀਂ ਤਾਂ ਕੋਰਟ ਦੇ ਹੁਕਮ ਨਾ ਮੰਨਣ ਦੇ ਤਹਿਤ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਇਸਦੇ ਜ਼ਿੰਮੇਵਾਰ ਹੋਣਗੇ।
ਇਹ ਵੀ ਪੜ੍ਹੋ: Bus Strike In Punjab: ਪੰਜਾਬ ’ਚ ਦੌੜਨਗੀਆਂ ਪਨਬੱਸ ਤੇ ਪੀਆਰਟੀਸੀ ਦੀਆਂ ਬੱਸਾਂ, ਹੜਤਾਲ ਹੋਈ ਮੁਲਤਵੀ
- PTC NEWS