Punjabi Singer Kaka News : ਪੰਜਾਬੀ ਗਾਇਕ ਕਾਕਾ ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਉੱਥੇ ਹੀ ਉਨ੍ਹਾਂ ਨੇ ਵਿਵਾਦ ਵਿਚਾਲੇ ਯੂ ਟਰਨ ਲਿਆ ਹੈ। ਦਰਅਸਲ ਕੁਝ ਸਮਾਂ ਪਹਿਲਾਂ ਗਾਇਕ ਕਾਕਾ ਨੇ ਪਿੰਕੀ ਧਾਲੀਵਾਲ ’ਤੇ ਗੰਭੀਰ ਇਲਜ਼ਾਮ ਲਾਏ ਸੀ। ਜਿਸ ’ਤੇ ਗਾਇਕ ਕਾਕਾ ਨੇ ਕਿਹਾ ਕਿ ਮੇਰੇ ਸਕਾਈ ਡਿਜੀਟਲ ਤੇ ਭਾਈਵਾਲਾਂ ਨਾਲ ਮਤਭੇਦ ਖਤਮ ਹੋ ਗਏ ਹਨ।
ਯੂ ਟਰਨ ਲੈਂਦੇ ਹੋਏ ਪੰਜਾਬੀ ਗਾਇਕ ਕਾਕਾ ਨੇ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਇਹ ਸੀ ਨਹੀਂ ਸੀ ਕਿ ਪਿੰਕੀ ਧਾਲੀਵਾਲ ਤੇ ਗੁਰਕਰਨ ਧਾਲੀਵਾਲ ਦਾ ਨੁਕਸਾਨ ਕਰੇ। ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਸ ਗੱਲ ਦਾ ਉਨ੍ਹਾਂ ਨੂੰ ਅਫਸੋਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋਡਿਊਸਰ ਪਿੰਕੀ ਧਾਲੀਵਾਲ ਸਾਡੇ ਸੀਨੀਅਰ ਹਨ ਅਤੇ ਉਹ ਤਰੱਕੀ ਕਰਦੇ ਰਹਿਣ।
ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਕਾਕਾ ਨੇ ਵੀ ਪਿੰਕੀ ਧਾਲੀਵਾਲ ਅਤੇ ਸਕਾਈ ਡਿਜ਼ੀਟਲ ਇੰਡੀਆ ਦੇ ਡਾਇਰੈਕਟਰ ਗੁਰਕਿਰਨ ਧਾਲੀਵਾਲ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ। ਪ੍ਰੈਸ ਕਾਨਫਰੰਸ ਦੌਰਾਨ ਗਾਇਕ ਕਾਕਾ ਨੇ ਕਿਹਾ ਕਿ ਨਿੱਜੀ ਕੰਪਨੀਆਂ ਕਲਾਕਾਰਾਂ ਨਾਲ ਵੱਡਾ ਧੋਖਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਲ 2021 ਵਿੱਚ ਆਰੋਪੀਆਂ ਨੇ ਉਨ੍ਹਾਂ ਦੇ ਸੰਗੀਤ ਨੂੰ ਯੂਟਿਊਬ, ਸਪਾਟੀਫਾਈ, ਗਾਨਾ ਅਤੇ ਵਿਕ ਵਰਗੇ ਪਲੇਟਫਾਰਮਾ ਉਤੇ ਪ੍ਰਚਾਰ ਅਤੇ ਪੇਸ਼ ਕਰਨ ਦਾ ਝੂਠਾ ਵਾਅਦਾ ਕੀਤਾ। ਇਸ ਉਤੇ ਕਾਕਾ ਨੇ 3 ਸਾਲ ਦਾ ਕੰਟਰੈਕਟ ਕੀਤਾ ਅਤੇ ਆਪਣੀ ਡਿਜ਼ੀਟਲ ਸੰਪਤੀਆਂ ਦਾ ਅਕਸੇਸ ਦੇ ਦਿੱਤਾ, ਪ੍ਰੰਤੂ ਸਕਾਈ ਡਿਜ਼ੀਟਲ ਨੇ 6.30 ਕਰੋੜ ਰੁਪਏ ਵਿੱਚੋਂ ਸਿਰਫ 2.50 ਕਰੋੜ ਰੁਪਏ ਦਾ ਵੀ ਭੁਗਤਾਨ ਕੀਤਾ।
ਕਾਕਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕੰਟਰੈਕਟ ਵਿੱਚ ਤੈਅ 18 ਗਾਣਿਆਂ ਦੀ ਬਜਾਏ 20 ਗਾਣੇ ਵੀ ਦਿੱਤੇ, ਫਿਰ ਵੀ ਸਕਾਈ ਡਿਜ਼ੀਟਲ ਨੇ ਪੈਸੇ ਰੋਕ ਲਏ ਅਤੇ ਗਲਤ ਵਿੱਤੀ ਰਿਪੋਰਟ ਬਣਾ ਕੇ ਕਮਾਈ ਨੂੰ ਘੱਟ ਦਿਖਾਇਆ। ਆਰੋਪੀਆਂ ਨੇ ਕਰੀਬ 1.40 ਕਰੋੜ ਰੁਪਏ ਦਾ ਗਬਨ ਵੀ ਕੀਤਾ ਅਤੇ ਕਾਨੂੰਨੀ ਕਾਰਵਾਈ ਦੀ ਗੱਲ ਕਰਨ ਉਤੇ ਕਾਕਾ ਨੂੰ ਧਮਕੀ ਦਿੱਤੀ।
- PTC NEWS