Diljit Dosanjh meets PM Modi : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਗਾਇਆ ਗੀਤ ਤਾਂ PM ਮੋਦੀ ਨੇ ਵਜਾਇਆ ਟੇਬਲ, ਦੇਖੋ ਮੁਲਾਕਾਤ ਦੀ ਇਹ ਖਾਸ ਵੀਡੀਓ
Diljit Dosanjh meets PM Modi : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਪੀਐਮ ਮੋਦੀ ਨੇ ਦਿਲਜੀਤ ਦੀ ਮਿਹਨਤ ਅਤੇ ਉਨ੍ਹਾਂ ਦੇ ਯੋਗਦਾਨ ਦੀ ਤਾਰੀਫ਼ ਕੀਤੀ।
ਮੁਲਾਕਾਤ ਦੌਰਾਨ ਦਿਲਜੀਤ ਦੀ ਤਾਰੀਫ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਜਦੋਂ ਭਾਰਤ ਦੇ ਕਿਸੇ ਪਿੰਡ ਦਾ ਕੋਈ ਮੁੰਡਾ ਆਪਣੀ ਲਗਨ ਅਤੇ ਮਿਹਨਤ ਨਾਲ ਦੇਸ਼ ਅਤੇ ਦੁਨੀਆ ਵਿੱਚ ਨਾਮ ਕਮਾਉਂਦਾ ਹੈ, ਤਾਂ ਇੱਕ ਮਾਣ ਮਹਿਸੂਸ ਹੁੰਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਮ ਦਿਲਜੀਤ ਰੱਖਿਆ ਹੈ ਅਤੇ ਤੁਸੀਂ ਸੱਚਮੁੱਚ ਲੋਕਾਂ ਦੇ ਦਿਲਜਿੱਤਦੇ ਜਾ ਰਹੇ ਹੋ।
A fantastic start to 2025
A very memorable meeting with PM @narendramodi Ji.
We talked about a lot of things including music of course! pic.twitter.com/TKThDWnE0P — DILJIT DOSANJH (@diljitdosanjh) January 1, 2025
ਦਿਲਜੀਤ ਨੇ ਵੀ ਇਸ ਖਾਸ ਮੌਕੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਭਾਰਤ ਦੀ ਮਹਾਨਤਾ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ, "ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਭਾਰਤ ਮਹਾਨ ਹੈ। ਪਰ ਜਦੋਂ ਮੈਂ ਖੁਦ ਇਸ ਦੇਸ਼ ਨੂੰ ਨੇੜਿਓਂ ਦੇਖਿਆ ਅਤੇ ਇਸ ਦੀਆਂ ਵਿਭਿੰਨਤਾਵਾਂ ਨੂੰ ਸਮਝਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਸਾਡੀ ਮਹਾਨਤਾ ਸਿਰਫ਼ ਸ਼ਬਦਾਂ ਵਿੱਚ ਨਹੀਂ, ਸਗੋਂ ਸੱਚ ਵਿੱਚ ਹੈ।
What a crossover ????????????????@diljitdosanjh x @narendramodi = India’s ultimate pride squad kicking off 2025 in STYLE
2025 = ???? already#LegendsUnite #NewYearVibes#DiljitDosanjh pic.twitter.com/gwNK1jmCic — MyGovIndia (@mygovindia) January 1, 2025
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਦਿਲਜੀਤ ਦੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਗਾਇਕ ਨਾਲ ਹੋਈ ਗੱਲਬਾਤ ਨੂੰ ਬਹੁਤ ਯਾਦਗਾਰ ਦੱਸਿਆ। ਇਸ ਗੱਲਬਾਤ ਦੀ ਇਕ ਛੋਟੀ ਜਿਹੀ ਕਲਿੱਪ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਮੁਲਾਕਾਤ ਦੀ ਵੀਡੀਓ 'ਚ ਜਦੋਂ ਦਿਲਜੀਤ ਨੇ ਗੀਤ ਗਾਇਆ ਤਾਂ ਪੀਐੱਮ ਮੋਦੀ ਤਬਲੇ ਨੂੰ ਸਟੂਲ ਨਾਲ ਮਾਰਦੇ ਨਜ਼ਰ ਆਏ। ਅੱਗੋਂ ਉਨ੍ਹਾਂ ਨੇ ਗਾਇਕ ਦੀ ਪਿੱਠ ਵੀ ਥਪਥਪਾਈ।
- PTC NEWS