Surjit Patar Supported Farmers: ਜਦੋਂ ਕਿਸਾਨਾਂ ਦੇ ਹੱਕ ’ਚ ਨਿੱਤਰੇ ਸੁਰਜੀਤ ਪਾਤਰ ਪਦਮਸ਼੍ਰੀ ਪੁਰਸਕਾਰ ਨੂੰ ਵਾਪਸ ਕਰਨ ਲਈ ਹੋ ਗਏ ਸੀ ਤਿਆਰ
Surjit Patar Supported Farmers: ਪੰਜਾਬ ਦੇ ਪ੍ਰਸਿੱਧ ਕਵੀਆਂ ਵਿੱਚੋਂ ਇੱਕ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਹੈ। ਉਹ 79 ਸਾਲ ਦੇ ਸਨ। ਉਨ੍ਹਾਂ ਦੀ ਲੁਧਿਆਣਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਾਤਰ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਸੋਗ ਦੀ ਲਹਿਰ ਹੈ। ਕੇਂਦਰ ਸਰਕਾਰ ਨੇ ਉਨ੍ਹਾਂ ਨੂੰ 2012 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਸੀ। ਪਾਤਰ ਨੇ ਤਾਂ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਪਦਮਸ੍ਰੀ ਵਾਪਸ ਕਰਨ ਦਾ ਐਲਾਨ ਵੀ ਕੀਤਾ ਸੀ।
ਇਨ੍ਹਾਂ ਪੁਰਸਕਾਰ ਨਾਲ ਕੀਤਾ ਜਾ ਚੁੱਕਿਆ ਹੈ ਸਨਮਾਨਿਤ
ਉਹ ਪੰਜਾਬ ਦੇ ਪ੍ਰਸਿੱਧ ਲੇਖਕ, ਕਵੀ ਅਤੇ ਕਵੀ ਸਨ। ਸੁਰਜੀਤ ਪਾਤਰ ਜੀ ਨੂੰ 2012 ‘ਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। 1979 ਵਿੱਚ ਪੰਜਾਬ ਸਾਹਿਤ ਅਕਾਦਮੀ ਸਨਮਾਨ, 1993 ਵਿੱਚ ਸਾਹਿਤ ਅਕਾਦਮੀ ਸਨਮਾਨ, 1999 ਵਿੱਚ ਪੰਚਾਨੰਦ ਸਨਮਾਨ, 2007 ਵਿੱਚ ਅਨਦ ਕਾਵਯ ਸਨਮਾਨ, 2009 ਵਿੱਚ ਸਰਸਵਤੀ ਸਨਮਾਨ ਅਤੇ ਗੰਗਾਧਰ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਸਾਲ 2012 ਉਨ੍ਹਾਂ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਮਿਲਿਆ ਪਦਮ ਸ਼੍ਰੀ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਸੀ।
ਕਿਸਾਨਾਂ ਖਾਤਿਰ ਪਦਮ ਸ੍ਰੀ ਵਾਪਿਸ ਕਰਨ ਲਈ ਹੋ ਗਏ ਸੀ ਤਿਆਰ
ਦੱਸ ਦਈਏ ਕਿ ਕਿਸਾਨ ਤੇ ਕਿਸਾਨੀ ਨੂੰ ਬਹੁਤ ਪਿਆਰ ਕਰਦੇ ਸੀ। ਦੱਸ ਦਈਏ ਕਿ ਕੇਂਦਰ ਸਰਕਾਰ ਵਿਵਾਦਿਤ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਸੀ ਤਾਂ ਇਸ ਤਾਂ ਕਿਸਾਨਾਂ ਦੇ ਸਮਰਥਨ ਵਿਚ ਸੁਰਜੀਤ ਪਾਤਰ ਨੇ ਪਦਮ ਸ਼੍ਰੀ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਜਿਸ ਸੰਵੇਦਨ-ਹੀਣਤਾ ਅਤੇ ਬੇਕਦਰੀ ਨਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਸਹੀ ਮੰਗਾਂ ਦੇ ਸ਼ਾਂਤਮਈ ਅੰਦੋਲਨ ਨਾਲ ਸਲੂਕ ਕੀਤਾ ਹੈ ਉਸਨੇ ਮੇਰੇ ਦਿਲ ਨੂੰ ਡੁੰਘੀ ਠੇਸ ਪਹੁੰਚਾਈ ਹੈ। ਵਾਰ ਵਾਰ ਕਿਰਤੀ ਕਿਸਾਨਾਂ ਦੇ ਦੁੱਖ ਨੂੰ ਗੁਮਰਾਹ ਹੋਏ ਲੋਕਾਂ ਦੀ ਸਮਝ ਕਹਿ ਕੇ ਇਸ ਲਹਿਰ ਨੂੰ ਨਿਰਾਰਥਕ ਬਣਾਉਣ ਦੀ ਕੋਸ਼ਿਸ਼ ਕਿਸਾਨੀ ਦੀ, ਕਿਰਤ ਦੀ ਅਤੇ ਲੋਕ ਭਾਵਨਾ ਦੀ ਤੌਹੀਨ ਹੈ ਜਿਸ ਕਾਰਨ ਭਰੇ ਮਨ ਨਾਲ ਮੈਂ ਆਪਣਾ ਪਦਮ ਸ਼੍ਰੀ ਸਨਮਾਨ ਮੌੜਨ ਦਾ ਐਲਾਨ ਕਰਦਾ ਹਾਂ। ਅਸੀਂ ਕਿਸਾਨਾਂ ਦੇ ਨਾਲ ਹਾਂ।
ਜਨਮ
ਦੱਸ ਦਈਏ ਕਿ ਜੀਵਨ ਭਰ ਸਾਹਿਤ ਨੂੰ ਸਮਰਪਿਤ ਰਹਿਣ ਵਾਲੇ ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1941 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿੱਚ ਹੋਇਆ।
ਸਿੱਖਿਆ
ਦੱਸ ਦਈਏ ਕਿ ਪਦਮਸ੍ਰੀ ਸਾਹਿਤਕਾਰ ਸੁਰਜੀਤ ਪਾਤਰ ਨੇ ਚੌਥੀ ਜਮਾਤ ਤੱਕ ਪਿੰਡ ਦੇ ਸਕੂਲ ਵਿੱਚ ਪੜ੍ਹਿਆ। ਇਸ ਤੋਂ ਬਾਅਦ ਹਾਈ ਸਕੂਲ ਤੱਕ ਦੀ ਪੜ੍ਹਾਈ ਕਿਸੇ ਹੋਰ ਪਿੰਡ ਖਹਿਰਾ ਮਾਝਾ ਤੋਂ ਕੀਤੀ। ਜੀਐਨਡੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਹ ਪੰਜਾਬ ਦਾ ਪ੍ਰਸਿੱਧ ਕਵੀ ਅਤੇ ਸਾਹਿਤਕਾਰ ਬਣ ਗਿਆ।
13 ਮਈ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ
ਦੱਸ ਦਈਏ ਕਿ ਲੁਧਿਆਣਾ ਦੇ ਆਸ਼ਾਪੁਰੀ ਦੇ ਘਰ ਦੇ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ ਹਨ। ਇੱਥੇ ਦੇ ਸ਼ਮਸ਼ਾਨ ਘਾਟ ਦੇ ਵਿੱਚ 13 ਮਈ ਨੂੰ ਅੰਤਿਮ ਸਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Surjit Patar Passes Away: ਨਹੀਂ ਰਹੇ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ, ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ
- PTC NEWS