Punjabi Man Died In America : ਵਿਦੇਸ਼ੀ ਧਰਤੀ ’ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ; ਸੜਕ ਹਾਦਸੇ ’ਚ ਗਈ ਜਾਨ, ਪਹਿਲਾਂ ਹੀ ਪਿਤਾ ਤੇ ਭਰਾ ਦੀ ਹੋ ਚੁੱਕੀ ਹੈ ਮੌਤ
Punjabi Man Died In America : ਮਾਛੀਵਾੜਾ ਨੇੜਲੇ ਪਿੰਡ ਹੰਬੋਵਾਲ ਦਾ ਵਾਸੀ ਪ੍ਰੀਤਮ ਸਿੰਘ ਪੀਤੀ (43) ਜੋ ਕਿ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ ਪਰ ਨੈਸ਼ਵਿਲ ਸ਼ਹਿਰ ਵਿਖੇ ਉਸਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਪ੍ਰੀਤਮ ਸਿੰਘ ਪੀਤੀ ਜੋ ਕਿ ਹੰਬੋਵਾਲ ਵਿਖੇ ਲੱਕੜ ਮਿਸਤਰੀ ਦਾ ਕੰਮ ਕਰਦਾ ਸੀ, ਉਹ ਕੁਝ ਸਾਲ ਪਹਿਲਾਂ ਅਮਰੀਕਾ ਚਲਾ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨ ਉਹ ਰਾਤ ਸਮੇਂ ਕਾਰ ’ਤੇ ਸਵਾਰ ਹੋ ਕੇ ਕਿੱਧਰੇ ਜਾ ਰਿਹਾ ਸੀ ਕਿ ਅਚਾਨਕ ਉਸਦੀ ਕਾਰ ਦੀ ਟਰਾਲੇ ਨਾਲ ਟੱਕਰ ਹੋ ਗਈ ਜਿਸ ਦੌਰਾਨ ਉਸਦੀ ਮੌਤ ਹੋ ਗਈ। ਅੱਜ ਸਵੇਰੇ ਜਦੋਂ ਉਸਦੇ ਘਰ ਉਸਦਾ ਮੌਤ ਦਾ ਸੁਨੇਹਾ ਆਇਆ ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਮ੍ਰਿਤਕ ਪ੍ਰੀਤਮ ਸਿੰਘ ਪੀਤੀ ਦੇ ਇੱਕ ਭਰਾ ਅਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸਦੀ ਪਤਨੀ ਅਤੇ ਮਾਤਾ ਪਿੰਡ ਹੰਬੋਵਾਲ ਵਿਖੇ ਰਹਿੰਦੇ ਹਨ। ਮ੍ਰਿਤਕ ਦਾ ਇੱਕ ਲੜਕਾ ਵੀ ਅਮਰੀਕਾ ਵਿਖੇ ਆਪਣੇ ਪਿਤਾ ਨਾਲ ਰਹਿੰਦਾ ਹੈ।
ਪ੍ਰੀਤਮ ਸਿੰਘ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਪਸਰ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਲੜਕੇ ਅਤੇ ਇੱਕ ਲੜਕੀ ਛੱਡ ਗਿਆ ਹੈ।
ਇਹ ਵੀ ਪੜ੍ਹੋ : Patiala Murder News : ਦੋਸਤ ਬਣਿਆ ਦੋਸਤ ਦਾ ਜਾਨੀ ਦੁਸ਼ਮਣ ; ਨਾਲ ਬੈਠ ਕੇ ਪੀ ਰਹੇ ਸੀ ਸ਼ਰਾਬ, ਦੂਜੇ ਨੇ ਚਲਾ ਦਿੱਤੀਆਂ ਗੋਲੀਆਂ
- PTC NEWS