Canada ’ਚ ਪੰਜਾਬੀ ਮੁਟਿਆਰ ਦੀ ਗੋਲੀ ਵੱਜਣ ਨਾਲ ਮੌਤ; 21 ਸਾਲਾਂ ਹਰਸਿਮਰਤ ਰੰਧਾਵਾਂ ਵਜੋਂ ਹੋਈ ਮ੍ਰਿਤਕਾ ਦੀ ਪਛਾਣ
Canada Punjabi Girl Death : ਕੈਨੇਡਾ ’ਚ ਪੰਜਾਬੀ ਮੁਟਿਆਰ ਦੀ ਗੋਲੀ ਵੱਜਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮ੍ਰਿਤਕਾ ਦੀ ਪਛਾਣ ਹਰਸਿਮਰਤ ਰੰਧਾਵਾ ਵਜੋ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਹਰਸਿਮਰਤ ਰੰਧਾਵਾ ਤਰਨਤਾਰਨ ਦੇ ਪਿੰਡ ਧੂੰਦਾਂ ਦੀ ਰਹਿਣ ਵਾਲੀ ਸੀ। ਅਚਾਨਕ ਕਿਸੇ ਵੱਲੋਂ ਗੋਲੀ ਚਲਾਉਣ ਕਾਰਨ ਉਸਦੀ ਮੌਤ ਹੋਈ ਹੈ।
ਸੂਤਰਾਂ ਸਬੰਧੀ ਜਾਣਕਾਰੀ ਮੁਤਾਬਿਕ ਹਰਸਿਮਰਤ ਰੰਧਾਵਾ ਕੈਨੇਡਾ ਦੇ ਇੱਕ ਕਾਲਜ ’ਚ ਪੜਾਈ ਕਰ ਰਹੀ ਸੀ ਅਤੇ ਕੰਮ ’ਤੇ ਜਾਂਦੇ ਸਮੇਂ ਬੱਸ ਸਟਾਪ ’ਤੇ ਖੜ੍ਹੀ ਸੀ ਇਸ ਦੌਰਾਨ ਗੋਲੀਬਾਰੀ ਦੌਰਾਨ ਉਸ ਨੂੰ ਗੋਲੀ ਲੱਗੀ ਅਤੇ ਉਸਦੀ ਮੌਤ ਹੋ ਗਈ। ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
- PTC NEWS