Guru Nanak Jahaaj : ਤਰਸੇਮ ਜੱਸੜ ਦੀ ਨਵੀਂ ਫਿਲਮ 'ਗੁਰੂ ਨਾਨਕ ਜਹਾਜ਼' ਦਾ ਪੋਸਟਰ ਰਿਲੀਜ਼, ਜਾਣੋ ਫਿਲਮ ਦੀ ਕਹਾਣੀ ਬਾਰੇ
Komagata Maru Film : ਰੱਬ ਦਾ ਰੇਡੀਓ ਅਤੇ ਮਸਤਾਨੇ ਵਰਗੀਆਂ ਫ਼ਿਲਮਾਂ ਨਾਲ ਪੰਜਾਬੀ ਸਿਨੇਮਾ ਨੂੰ ਵੱਖਰੀ ਪਛਾਣ ਦੇਣ ਵਾਲੇ ਪੰਜਾਬੀ ਅਦਾਕਾਰ ਤੇ ਗਾਇਕ ਤਰਸੇਮ ਜੱਸੜ ਹੁਣ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਲਈ ਪੰਜਾਬ ਦੀ ਮਿੱਟੀ ਵਿਚੋਂ ਕੁੱਝ ਵੱਖਰਾ ਕੱਢ ਕੇ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੀ ਨਵੀਂ ਫਿਲਮ 'ਗੁਰੂ ਨਾਨਕ ਜਹਾਜ਼' ਦਾ ਐਲਾਨ ਕਰ ਦਿੱਤਾ ਹੈ ਅਤੇ ਅੱਜ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ।
'ਗੁਰੂ ਨਾਨਕ ਜਹਾਜ਼' ਫਿਲਮ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਦੀ ਘਟਨਾ 'ਤੇ ਆਧਾਰਤ ਹੈ, ਜਿਸ ਵਿੱਚ ਪਹਿਲੀ ਵਾਰ ਸਮੁੰਦਰੀ ਜਹਾਜ਼ ਰਾਹੀਂ ਕੈਨੇਡਾ ਦੀ ਧਰਤੀ 'ਤੇ ਪਹੁੰਚੇ 28 ਗਦਰੀ ਬਾਬਿਆਂ ਨਾਲ ਉਥੇ ਕੀ ਅਤੇ ਕਿਵੇਂ ਘਟਨਾਕ੍ਰਮ ਵਾਪਰਿਆ, ਦੀ ਕਹਾਣੀ ਹੈ। ਜੱਸੜ ਵੱਲੋਂ ਇਸ ਫਿਲਮ ਰਾਹੀਂ ਪੰਜਾਬੀਆਂ ਨੂੰ ਉਨ੍ਹਾਂ ਦੇ ਵਡਮੁੱਲੇ ਇਤਿਹਾਸ ਨਾਲ ਜੋੜਨ ਦਾ ਇਹ ਇੱਕ ਹੀਲਾ ਕੀਤਾ ਗਿਆ ਹੈ।
ਅਦਾਕਾਰ ਤਰਸੇਮ ਜੱਸੜ ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਣੇ, ਜਦਕਿ ਫਿਲਮ ਵਿੱਚ ਗੁਰਪ੍ਰੀਤ ਸਿੰਘ ਘੁੱਗੀ ਅਤੇ ਕੈਨੇਡੀਅਨ ਪੰਜਾਬੀ ਮੂਲ ਦੇ ਅਦਾਕਾਰ ਹਰਸ਼ਰਨ ਸਿੰਘ ਵੀ ਅਨੋਖੇ ਕਿਰਦਾਰ ਵਿੱਚ ਹਨ।
ਫਿਲਮ ਦੀ ਸ਼ੂਟਿੰਗ ਪੰਜਾਬ ਤੋਂ ਇਲਾਵਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਅਤੇ ਦਰਿਆਈ ਖੇਤਰਾਂ ਵਿੱਚ ਕੀਤੀ ਗਈ ਹੈ। ਇਸ ਫਿਲਮ ਨੂੰ ਪੰਜਾਬੀ ਸਿਨੇਮਾ ਦੀ ਸਾਲ 2025 ਦੀ ਸਭ ਤੋਂ ਪਹਿਲੀ ਵੱਡੀ ਅਤੇ ਮਹਿੰਗੀ ਫਿਲਮ ਦਾ ਦੱਸਿਆ ਜਾ ਰਿਹਾ ਹੈ।
- PTC NEWS