Sahnewal Mining Case : ਸਾਹਨੇਵਾਲ 'ਚ ਮਹਿਲਾ ਵਕੀਲ ਦੀ ਕੁੱਟਮਾਰ ਦਾ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, Live Video ਆਈ ਸਾਹਮਣੇ
Sahnewal Advocate Beating Video : ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ 'ਚ ਲੋਕਾਂ ਵੱਲੋਂ ਕਥਿਤ ਤੌਰ 'ਤੇ ਗ਼ੈਰ-ਕਾਨੂੰਨੀ ਕੀਤੇ ਜਾਣ ਦੇ ਇਲਜ਼ਾਮ ਲਾਏ ਜਾ ਰਹੇ ਹਨ, ਜਿਸ ਨੂੰ ਲੈ ਕੇ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਬੀਤੇ ਦਿਨ ਇਹ ਵਿਰੋਧ ਇੰਨਾ ਤਿੱਖਾ ਹੋ ਗਿਆ ਸੀ ਮਾਮਲੇ ਨੂੰ ਲੈ ਕੇ ਪਿੰਡ ਦੇ ਲੋਕਾਂ ਅਤੇ ਮਾਈਨਿੰਗ ਕਾਰਿੰਦਿਆਂ ਵਿੱਚ ਝੜਪ ਦੀ ਤਸਵੀਰ ਵੀ ਸਾਹਮਣੇ ਆਈ ਸੀ। ਇਸ ਦੌਰਾਨ ਹਾਈਕੋਰਟ ਦੀ ਮਹਿਲਾ ਵਕੀਲ ਸਿਮਰਨਜੀਤ ਕੌਰ ਗਿੱਲ ਵੱਲੋਂ ਮਾਈਨਿੰਗ ਕਾਰਿੰਦਿਆਂ 'ਤੇ ਲਾਈਵ ਹੁੰਦਿਆਂ ਕੁੱਟਮਾਰ ਦੇ ਦੋਸ਼ ਵੀ ਲਾਏ ਸਨ, ਜੋ ਕਿ ਫੇਸਬੁੱਕ ਤੇਜ਼ੀ ਨਾਲ ਵੀਡੀਓ ਵਾਇਰਲ ਹੋਈ ਸੀ। ਹੁਣ ਮਹਿਲਾ ਵਕੀਲ ਦੀ ਕੁੱਟਮਾਰ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਸੂ-ਮੋਟੋ ਨੋਟਿਸ ਲਿਆ ਹੈ।
ਮਹਿਲਾ ਕਮਿਸ਼ਨ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਲਿਖਿਆ ਹੈ ਕਿ ਇਸ ਕੇਸ ਵਿੱਚ ਤੁਰੰਤ ਐਕਸ਼ਨ ਲਿਆ ਜਾਵੇ ਅਤੇ ਕਿਸੇ ਸੀਨੀਅਰ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇ। ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੀ ਜਾਂਚ ਉਪਰੰਤ ਰਿਪੋਰਟ 19 ਅਪ੍ਰੈਲ ਤੱਕ ਭੇਜਣ ਦੇ ਹੁਕਮ ਦਿੱਤੇ ਹਨ, ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ।
ਮਹਿਲਾ ਵਕੀਲ ਨੇ ਲਾਈਵ ਹੋ ਕੇ ਲਾਏ ਸੀ ਇਲਜ਼ਾਮ
ਦੱਸ ਦਈਏ ਕਿ ਪਿੰਡ ਦੀ ਹੀ ਮਹਿਲਾ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਕਰਕੇ ਕਿਹਾ ਗਿਆ ਸੀ ਕਿ ਸਾਡੇ ਪਿੰਡ ਦੇ ਵਿੱਚੋਂ ਗੈਰ-ਕਾਨੂੰਨੀ ਟਿੱਪਰ ਨਿਕਲ ਰਹੇ ਹਨ, ਜਿਨ੍ਹਾਂ ਦੀ ਫਿਟਨੈਸ ਵੀ ਖਤਮ ਹੋ ਚੁੱਕੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਡੇਢ ਮਹੀਨੇ ਤੋਂ ਅਸੀਂ ਧਰਨੇ 'ਤੇ ਬੈਠੇ ਸੀ ਅਤੇ ਬੀਤੇ ਦਿਨ ਟਿੱਪਰ ਚਾਲਕਾਂ ਵੱਲੋਂ ਸਾਡੇ 'ਤੇ ਹਮਲਾ ਕਰ ਦਿੱਤਾ ਗਿਆ ਹੈ। ਲੜਾਈ-ਝਗੜੇ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋ ਰਹੀ ਹੈ ਅਤੇ ਪਿੰਡ ਦੇ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਪਿੰਡ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਰੇਤੇ ਦੀ ਮਾਈਨਿੰਗ ਸਾਡੇ ਪਿੰਡ ਦੇ ਵਿੱਚੋਂ ਨਜਾਇਜ਼ ਢੰਗ ਦੇ ਨਾਲ ਹੋ ਰਹੀ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਸੂ-ਮੋਟੋ ਦੀ ਕਾਪੀ ਵੇਖਣ ਲਈ ਕਲਿੱਕ ਕਰੋ...
- PTC NEWS