Punjab Weather Update : ਪੰਜਾਬ ਦੇ ਮੌਸਮ ’ਚ ਜਲਦ ਆਵੇਗੀ ਤਬਦੀਲੀ; ਇਨ੍ਹਾਂ ਦਿਨਾਂ ’ਚ ਮੀਂਹ ਪੈਣ ਦੀ ਸੰਭਾਵਨਾ
Punjab Weather Update : ਪੰਜਾਬ ਵਿੱਚ ਅੱਜ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਰ ਇਸਦਾ ਪ੍ਰਭਾਵ ਸਿਰਫ ਅੱਜ ਤੱਕ ਹੀ ਸੀਮਤ ਰਹਿਣ ਵਾਲਾ ਹੈ। 29 ਜਨਵਰੀ ਤੋਂ ਸਵੇਰੇ ਠੰਢ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਅਤੇ ਤਾਪਮਾਨ 2 ਤੋਂ 3 ਡਿਗਰੀ ਵਧ ਸਕਦਾ ਹੈ।
ਮੌਸਮ ਵਿਭਾਗ ਦੇ ਅਨੁਸਾਰ 29 ਜਨਵਰੀ ਅਤੇ 1 ਜਨਵਰੀ ਨੂੰ ਦੋ ਪੱਛਮੀ ਗੜਬੜੀਆਂ ਸਰਗਰਮ ਹੋ ਰਹੀਆਂ ਹਨ। ਜਿਸਦਾ ਪ੍ਰਭਾਵ ਪਹਾੜੀ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ। ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ ਅਤੇ ਮੋਗਾ ਵਿੱਚ ਸ਼ੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਐਸਏਐਸ ਨਗਰ, ਪਟਿਆਲਾ, ਰੂਪਨਗਰ, ਸ੍ਰੀ ਫਤਿਹਗੜ੍ਹ ਸਾਹਿਬ, ਲੁਧਿਆਣਾ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਇਹ ਚਿਤਾਵਨੀ ਸਿਰਫ਼ ਅੱਜ ਤੱਕ ਹੀ ਰਹੇਗੀ। 29 ਜਨਵਰੀ ਤੋਂ ਤਾਪਮਾਨ 3 ਡਿਗਰੀ ਵਧ ਸਕਦਾ ਹੈ ਅਤੇ ਲੋਕਾਂ ਨੂੰ ਠੰਢ ਦੀ ਲਹਿਰ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : Dr Bhim Rao Ambedkar ਦੇ ਬੁੱਤ ਦੀ ਬੇਅਦਬੀ ਦਾ ਭਖਿਆ ਮਾਮਲਾ; ਅੱਜ ਪੰਜਾਬ ਦੇ ਇਹ ਜ਼ਿਲ੍ਹੇ ਰਹਿਣਗੇ ਬੰਦ, ਜਾਰੀ ਰਹਿਣਗੀਆਂ ਇਹ ਸੇਵਾਵਾਂ
- PTC NEWS