Tue, Dec 17, 2024
Whatsapp

Punjab Weather News : ਆਗਾਮੀ ਦਿਨਾਂ 'ਚ ਹੋਰ ਵਧੇਗੀ ਠੰਢ, ਚੰਡੀਗੜ੍ਹ ਸਮੇਤ ਪੰਜਾਬ ਦੇ 11 ਜ਼ਿਲ੍ਹਿਆਂ 'ਚ ਅਲਰਟ

Weather News : ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਪਹਾੜਾਂ ਤੋਂ ਲਗਾਤਾਰ ਮੈਦਾਨੀ ਇਲਾਕਿਆਂ ਵੱਲ ਸ਼ੀਤ ਲਹਿਰ ਵੱਧ ਰਹੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਜ਼ੋਰ ਫੜੇਗੀ।

Reported by:  PTC News Desk  Edited by:  KRISHAN KUMAR SHARMA -- December 17th 2024 09:53 AM -- Updated: December 17th 2024 09:58 AM
Punjab Weather News : ਆਗਾਮੀ ਦਿਨਾਂ 'ਚ ਹੋਰ ਵਧੇਗੀ ਠੰਢ, ਚੰਡੀਗੜ੍ਹ ਸਮੇਤ ਪੰਜਾਬ ਦੇ 11 ਜ਼ਿਲ੍ਹਿਆਂ 'ਚ ਅਲਰਟ

Punjab Weather News : ਆਗਾਮੀ ਦਿਨਾਂ 'ਚ ਹੋਰ ਵਧੇਗੀ ਠੰਢ, ਚੰਡੀਗੜ੍ਹ ਸਮੇਤ ਪੰਜਾਬ ਦੇ 11 ਜ਼ਿਲ੍ਹਿਆਂ 'ਚ ਅਲਰਟ

Punjab Mausam News : ਪਹਾੜੀ ਖੇਤਰਾਂ 'ਚ ਲਗਾਤਾਰ ਪੈ ਰਹੀ ਬਰਫ਼ਵਾਰੀ ਦਾ ਉਤਰ ਭਾਰਤ 'ਚ ਮੌਸਮ 'ਤੇ ਅਸਰ ਪੈਂਦਾ ਵਿਖਾਈ ਦੇ ਰਿਹਾ ਹੈ।ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਪਾਰਾ ਲਗਾਤਾਰ ਡਿਗਦਾ ਜਾ ਰਿਹਾ ਹੈ, ਜਿਸ ਕਾਰਨ ਠੰਢ ਜ਼ੋਰ ਫੜਦੀ ਜਾ ਰਹੀ ਹੈ। ਵੱਧ ਰਹੀ ਠੰਢ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ ਚੰਡੀਗੜ੍ਹ ਸਮੇਤ ਪੰਜਾਬ ਦੇ 11 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਧੁੰਦ ਵਧਣ ਅਤੇ ਮੀਂਹ ਨੂੰ ਲੈ ਕੇ ਵੀ ਭਵਿੱਖਬਾਣੀ ਕੀਤੀ ਗਈ ਹੈ।

ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਪਹਾੜਾਂ ਤੋਂ ਲਗਾਤਾਰ ਮੈਦਾਨੀ ਇਲਾਕਿਆਂ ਵੱਲ ਸ਼ੀਤ ਲਹਿਰ ਵੱਧ ਰਹੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਜ਼ੋਰ ਫੜੇਗੀ।


ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਜ਼ਿਲ੍ਹਾ 0.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਵੱਧ ਠੰਢਾ ਇਲਾਕਾ ਰਿਹਾ, ਜਦਕਿ ਦੂਜੇ ਨੰਬਰ 'ਤੇ 1.8 ਡਿਗਰੀ ਤਾਪਮਾਨ ਨਾਲ ਫਾਜ਼ਿਲਕਾ ਰਿਹਾ। ਇਸਤੋਂ ਇਲਾਵਾ ਅੰਮ੍ਰਿਤਸਰ, ਪਠਾਨਕੋਟ ਤੇ ਮੋਗਾ 'ਚ 2 ਡਿਗਰੀ ਦੇ ਆਲੇ-ਦੁਆਲੇ ਤਾਪਮਾਨ, ਜਦਕਿ ਲੁਧਿਆਣਾ , ਗੁਰਦਾਸਪੁਰ ਤੇ ਫਿਰੋਜ਼ਪੁਰ 'ਚ 3 ਡਿਗਰੀ ਤੱਕ ਪਾਰਾ ਡਿੱਗਿਆ ਹੈ।

- PTC NEWS

Top News view more...

Latest News view more...

PTC NETWORK