Fri, Jul 5, 2024
Whatsapp

Punjab Weather : ਪੰਜਾਬ 'ਚ ਮਾਨਸੂਨ ਹੋਇਆ ਤੇਜ਼, 12 ਜ਼ਿਲ੍ਹਿਆਂ 'ਚ ਅਲਰਟ, ਕਈ ਸ਼ਹਿਰਾਂ 'ਚ ਭਰਿਆ ਪਾਣੀ

Punjab Weather Alert : ਮੌਸਮ ਵਿਭਾਗ ਵੱਲੋਂ ਅਗਲੇ 7 ਦਿਨਾਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਅਗਲੇ 3 ਦਿਨ ਲਗਾਤਾਰ ਭਾਰੀ ਮੀਂਹ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ।

Reported by:  PTC News Desk  Edited by:  KRISHAN KUMAR SHARMA -- July 03rd 2024 09:05 AM -- Updated: July 03rd 2024 09:10 AM
Punjab Weather : ਪੰਜਾਬ 'ਚ ਮਾਨਸੂਨ ਹੋਇਆ ਤੇਜ਼, 12 ਜ਼ਿਲ੍ਹਿਆਂ 'ਚ ਅਲਰਟ, ਕਈ ਸ਼ਹਿਰਾਂ 'ਚ ਭਰਿਆ ਪਾਣੀ

Punjab Weather : ਪੰਜਾਬ 'ਚ ਮਾਨਸੂਨ ਹੋਇਆ ਤੇਜ਼, 12 ਜ਼ਿਲ੍ਹਿਆਂ 'ਚ ਅਲਰਟ, ਕਈ ਸ਼ਹਿਰਾਂ 'ਚ ਭਰਿਆ ਪਾਣੀ

Weather News : ਪੰਜਾਬ ਵਿੱਚ ਮਾਨਸੂਨ ਨੇ ਐਂਟਰੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਲਗਾਤਾਰ ਸੂਬੇ ਵਿੱਚ ਵੱਖ-ਵੱਖ ਥਾਂਵਾਂ 'ਤੇ ਮੀਂਹ ਵਿਖਾਈ ਦੇ ਰਿਹਾ ਹੈ। ਲੋਕਾਂ ਨੂੰ ਮਾਨਸੂਨ ਨਾਲ ਭਖਦੀ ਗਰਮੀ ਤੋਂ ਭਾਵੇਂ ਰਾਹਤ ਮਿਲੀ ਹੈ, ਪਰ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਦਰਮਿਆਨ ਭਾਰੀ ਮੀਂਹ ਨੂੰ ਲੈ ਕੇ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਸ਼ਹਿਰ ਵਿੱਚ ਵੀ ਪਾਣੀ ਪਾਣੀ ਹੋਇਆ ਹੈ। ਹੁਸ਼ਿਆਰਪੁਰ ਸਮੇਤ ਕਈ ਸ਼ਹਿਰਾਂ ਵਿੱਚ ਗਲੀਆਂ-ਨਾਲੀਆਂ ਮੀਂਹ ਦੇ ਪਾਣੀ ਨਾਲ ਭਰ ਗਈਆਂ।


ਮੌਸਮ ਵਿਭਾਗ ਵੱਲੋਂ ਅਗਲੇ 7 ਦਿਨਾਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਅਗਲੇ 3 ਦਿਨ ਲਗਾਤਾਰ ਭਾਰੀ ਮੀਂਹ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਵਿਭਾਗ ਵੱਲੋਂ 8 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 4 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਵਿਭਾਗ ਵੱਲੋਂ ਜਿਨ੍ਹਾਂ ਜ਼ਿਲ੍ਹਿਆਂ ਲਈ ਯੈਲੋ ਅਲਰਟ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਸ਼ਾਮਲ ਹਨ। ਇੱਥੇ ਭਾਰੀ ਮੀਂਹ ਦੀ ਸੰਭਾਵਨਾ ਹੈ। ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ 'ਚ ਭਾਰੀ ਮੀਂਹ ਦਾ ਆਰੇਂਜ ਅਲਰਟ ਹੈ।

- PTC NEWS

Top News view more...

Latest News view more...

PTC NETWORK