Punjab ’ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ ; ਹੁਣ ਇਨ੍ਹਾਂ ਵੱਲੋਂ ਕੀਤਾ ਜਾਵੇਗਾ ਜਮੀਨ ਜਾਇਦਾਦਾਂ ਦੇ ਰਜਿਸਟਰੀਆਂ ਦਾ ਕੰਮ
Punjab Tehsildars and Naib Tehsildars News : ਪੰਜਾਬ ’ਚ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਰਜਿਸਟਰੇਸ਼ਨ ਦੇ ਮੁੜ ਮਿਲੇ ਅਧਿਕਾਰ ਮਿਲ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਲੰਮਾ ਸਮਾਂ ਮਾਲ ਅਧਿਕਾਰੀਆਂ ਦੀ ਖੱਜਲ ਖੁਆਰੀ ਅਤੇ ਦੂਰ ਦੁਰਾਡੇ ਬਦਲੀਆਂ ਮਗਰੋਂ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਲਿਖਤੀ ਆਰਡਰ ਭੇਜੇ ਗਏ ਹਨ।
ਦੱਸ ਦਈਏ ਕਿ ਪਹਿਲਾਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਕੋਲ ਸਿਰਫ ਇੰਤਕਾਲ ਦਰਜ ਕਰਨ, ਵਿਆਹ ਸ਼ਾਦੀਆਂ ਰਜਿਸਟਰ ਕਰਨ, ਹਲਫੀਆ ਬਿਆਨ ਤਸਦੀਕ ਕਰਨ ਦੇ ਅਧਿਕਾਰ ਰਹਿ ਗਏ ਸੀ।
ਇਸ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜਾਰੀ ਹੁਕਮਾਂ ਚ ਕਿਹਾ ਗਿਆ ਹੈ ਕਿ ਲੋਕ ਹਿੱਤਾਂ ਅਤੇ ਪ੍ਰਬੰਧਕੀ ਅਧਾਰ ਨੂੰ ਮੁੱਖ ਰੱਖਦੇ ਹੋਏ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰ ਹੁਣ ਦਫਤਰੀ ਤੇ ਰੈਵਨਿਊ ਕੰਮ ਕਾਜ ਦੇ ਨਾਲ ਨਾਲ ਰਜਿਸਟਰੇਸ਼ਨ ਦਾ ਕੰਮ ਵੀ ਕਰਨਗੇ। ਉਹਨਾਂ ਵੱਲੋਂ ਜਿਲੇ ਚ ਅਜਿਹੇ ਅਧਿਕਾਰੀਆਂ ਦੀ ਤਾਇਨਾਤੀ ਦੇ ਹੁਕਮ ਦੀ ਜਾਰੀ ਕੀਤੇ ਗਏ ਹਨ।
ਕਾਬਿਲੇਗੌਰ ਹੈ ਕਿ ਸੂਬੇ ’ਚ ਜਮੀਨ ਜਾਇਦਾਦਾਂ ਦੇ ਰਜਿਸਟਰੀ ਕਰਨ ਦੇ ਅਧਿਕਾਰ ਖੋਹ ਕੇ ਇਹ ਕੰਮ ਸੀਨੀਅਰ ਕਾਨੂਗੋਜ ਅਤੇ ਸੀਨੀਅਰ ਅਸਿਸਟੈਂਟ ਨੂੰ ਸੌਂਪਿਆ ਗਿਆ ਸੀ, ਉਸ ਸਮੇਂ ਤਹਿਸੀਲਦਾਰਾਂ ਦੇ ਨਾਇਬ ਤਹਿਸੀਲਦਾਰਾ ਹੜਤਾਲ ’ਤੇ ਸੀ।
ਇਹ ਵੀ ਪੜ੍ਹੋ : Partap Singh Bajwa : ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਗਿੱਛ ਲਈ ਅੱਜ ਸਾਈਬਰ ਕ੍ਰਾਈਮ ਪੁਲਿਸ ਥਾਣੇ ਬੁਲਾਇਆ , ਬੀਤੀ ਰਾਤ ਦਰਜ ਹੋਈ ਸੀ FIR
- PTC NEWS