Singer Shri Hans Raj Hans : ਪੰਜਾਬ ਦੇ ਰਾਜ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਕੀਤਾ ਗਿਆ ਸਨਮਾਨਿਤ
Singer Shri Hans Raj Hans : ਪੰਜਾਬ ਦੇ ਰਾਜ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਇਨ੍ਹੀਂ ਦਿਨੀਂ ਇੰਗਲੈਂਡ ਦੇ ਦੌਰੇ 'ਤੇ ਹਨ ਅਤੇ ਸੰਗੀਤ ਦੀ ਦੁਨੀਆ 'ਚ ਪਾਏ ਸ਼ਾਨਦਾਰ ਯੋਗਦਾਨ ਲਈ ਇੰਗਲੈਂਡ ਦੇ ਲੰਡਨ ਸਥਿਤ ਪਾਰਲੀਮੈਂਟ ਹਾਊਸ ਆਫ ਲਾਰਡਜ਼ ਦੇ ਐਟਲੀ ਰੂਮ 'ਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੀ ਮੇਜ਼ਬਾਨੀ ਲਾਰਡ ਰਾਮੀ ਰੇਂਜਰ ਅਤੇ ਸਮਾਰਾ ਈਵੈਂਟਸ ਯੂ.ਕੇ ਨੇ ਕੀਤੀ| ਇੰਨਾ ਹੀ ਨਹੀਂ, ਹੰਸ ਰਾਜ ਹੰਸ ਏਸ਼ੀਆ ਅਤੇ ਸੰਗੀਤ ਜਗਤ ਦੇ ਪਹਿਲੇ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਯੂ.ਕੇ. ਦੀ ਸੰਸਦ ਵਿੱਚ ਸਨਮਾਨਿਤ ਕੀਤਾ ਗਿਆ ਹੋਵੇ।
ਦੱਸਣਯੋਗ ਹੈ ਕਿ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਸਥਿਤ ਹਾਊਸ ਆਫ ਲਾਰਡਸ ਦੇ ਐਟਲੀ ਰੂਮ ਦਾ ਨਾਂ ਕਲੇਮੈਂਟ ਐਟਲੀ ਦੇ ਨਾਂ 'ਤੇ ਰੱਖਿਆ ਗਿਆ ਹੈ, ਜੋ 1945 ਤੋਂ 1951 ਤੱਕ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਰਹੇ ਸਨ। ਦੇਸ਼ ਵਿੱਚ ਰਾਸ਼ਟਰੀ ਸਿਹਤ ਸੇਵਾਵਾਂ ਅਤੇ ਕਲਿਆਣ ਰਾਜ ਦੀ ਸਥਾਪਨਾ ਲਈ ਜ਼ਿੰਮੇਵਾਰ ਸੀ।
ਹੰਸ ਰਾਜ ਹੰਸ ਉੱਥੇ ਸਨਮਾਨਿਤ ਹੋਣ ਵਾਲੇ ਪਹਿਲੇ ਗਾਇਕ ਹਨ। ਇਸ ਮੌਕੇ ਉਨ੍ਹਾਂ ਨੂੰ ਸਕਾਰਫ਼ ਵੀ ਦਿੱਤਾ ਗਿਆ| ਹੰਸ ਰਾਜ ਹੰਸ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਲੰਡਨ, ਇੰਗਲੈਂਡ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਸ਼ਹਿਰ ਬਹੁਤ ਪਸੰਦ ਹੈ ਅਤੇ ਉਹ ਇਸ ਨੂੰ ਘਰ ਵਾਂਗ ਸਮਝਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਹੰਸ ਰਾਜ ਹੰਸ ਇੰਗਲੈਂਡ 'ਚ ਇੰਨੇ ਮਸ਼ਹੂਰ ਹਨ ਕਿ 21 ਦਸੰਬਰ ਨੂੰ ਬਰਮਿੰਘਮ 'ਚ ਹੋਣ ਵਾਲੇ ਉਨ੍ਹਾਂ ਦੇ ਸ਼ੋਅ ਦੀਆਂ 90 ਫੀਸਦੀ ਟਿਕਟਾਂ ਵਿਕ ਚੁੱਕੀਆਂ ਹਨ।
ਇਹ ਵੀ ਪੜ੍ਹੋ : Diljit Dosanjh Mumbai Concert : ਤੇਲੰਗਾਨਾ, ਚੰਡੀਗੜ੍ਹ ਮਗਰੋਂ ਹੁਣ ਮਹਾਰਾਸ਼ਟਰ ਬਾਲ ਅਧਿਕਾਰ ਕਮਿਸ਼ਨ ਨੇ ਦਿਲਜੀਤ ਦੋਸਾਂਝ ਨੂੰ ਦਿੱਤੀ ਇਹ ਹਿਦਾਇਤ, ਨਹੀਂ ਗਾ ਸਕਣਗੇ ਇਹ ਗੀਤ
- PTC NEWS