ਜੰਮੂ-ਕਸ਼ਮੀਰ 'ਚ ਸ਼ਹੀਦ ਹੋਇਆ ਪੰਜਾਬ ਦਾ ਜਵਾਨ ਅਜੈ ਸਿੰਘ, ਸੋਗ ’ਚ ਪਰਿਵਾਰ
Punjab Soldier Ajay Singh Martyred: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਬਾਰੂਦੀ ਸੁਰੰਗ ਦੇ ਧਮਾਕੇ ਵਿੱਚ ਪੰਜਾਬ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਸ਼ਹੀਦ ਅਜੇ ਸਿੰਘ (23) ਲੁਧਿਆਣਾ ਜ਼ਿਲ੍ਹੇ ਦੇ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਵਸਨੀਕ ਸੀ।
ਦੱਸ ਦਈਏ ਕਿ ਫੌਜ ਨੇ ਵੀਰਵਾਰ ਦੇਰ ਸ਼ਾਮ ਪਰਿਵਾਰ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੂਰਾ ਪਿੰਡ ਉਦਾਸ ਹੋ ਗਿਆ। ਦੱਸ ਦਈਏ ਕਿ ਜਦੋਂ ਉਕਤ ਇਲਾਕੇ 'ਚ ਜਵਾਨਾਂ ਦੀ ਟੀਮ ਗਸ਼ਤ ਕਰ ਰਹੀ ਸੀ। ਫਿਰ ਉਹ ਬਾਰੂਦੀ ਸੁਰੰਗ ਦੇ ਧਮਾਕੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਦੋ ਜਵਾਨ ਵੀ ਜ਼ਖਮੀ ਹੋ ਗਏ।
ਜੰਮੂ ਦੇ ਰਾਜੌਰੀ ਵਿਖੇ ਹੋਏ ਲੈਂਡਮਾਈਨ ਬਲਾਸਟ 'ਚ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ 23 ਸਾਲਾ ਅਗਨੀਵੀਰ ਜਵਾਨ ਅਜੈ ਸਿੰਘ ਸ਼ਹੀਦ ਹੋ ਗਿਆ ਹੈ...ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ...ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਂਸਲੇ ਤੇ ਸਿਦਕ ਨੂੰ ਦਿਲੋਂ ਸਲਾਮ…
ਸਰਕਾਰ ਵੱਲੋਂ ਵਾਅਦੇ ਮੁਤਾਬਕ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ… pic.twitter.com/Mjbt05udGG — Bhagwant Mann (@BhagwantMann) January 19, 2024
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਨ ਦੇ ਸ਼ਹੀਦ ਹੋਣ ’ਤੇ ਦੁਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜੰਮੂ ਦੇ ਰਾਜੌਰੀ ਵਿਖੇ ਹੋਏ ਲੈਂਡਮਾਈਨ ਬਲਾਸਟ 'ਚ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ 23 ਸਾਲਾ ਅਗਨੀਵੀਰ ਜਵਾਨ ਅਜੈ ਸਿੰਘ ਸ਼ਹੀਦ ਹੋ ਗਿਆ ਹੈ। ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਂਸਲੇ ਤੇ ਸਿਦਕ ਨੂੰ ਦਿਲੋਂ ਸਲਾਮ। ਸਰਕਾਰ ਵੱਲੋਂ ਵਾਅਦੇ ਮੁਤਾਬਕ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ...ਸਾਡੇ ਲਈ ਸਾਡੇ ਜਵਾਨ ਸਾਡਾ ਮਾਣ ਨੇ ਭਾਵੇਂ ਉਹ ਅਗਨੀਵੀਰ ਹੀ ਕਿਉਂ ਨਾ ਹੋਣ।
ਇਹ ਵੀ ਪੜ੍ਹੋ: ਸੰਘਣੀ ਧੁੰਦ ਕਾਰਨ ਵਧੀ ਹੋਰ ਠੰਢ, ਜਾਣੋ ਆਉਣ ਦਿਨਾਂ ’ਚ ਮੌਸਮ ਦਾ ਹਾਲ
ਇਹ ਵੀ ਪੜ੍ਹੋ: ਗੁਜਰਾਤ ਦੇ ਵਡੋਦਰਾ 'ਚ ਪਲਟੀ ਕਿਸ਼ਤੀ, ਝੀਲ 'ਚ ਡੁੱਬਣ ਨਾਲ ਕਈ ਵਿਦਿਆਰਥੀਆਂ ਦੀ ਮੌਤ
-