Punjab Schools News : ਮਿਡਲ ਸਕੂਲਾਂ ਨੂੰ ਹਾਈ ਸਕੂਲਾਂ ’ਚ ਰਲੇਵਾ ਕਰਨ ਦੀ ਤਿਆਰੀ ’ਚ ਪੰਜਾਬ ਸਰਕਾਰ , ਜਾਣੋ ਕੀ ਹੈ ਪਲਾਨ
Punjab Schools News : ਪੰਜਾਬ ਦੇ ਸਕੂਲਾਂ ਨੂੰ ਕੈ ਲੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਸੂਬੇ ਦੇ ਮਿਡਲ ਸਕੂਲ ਨੂੰ ਹਾਈ ਸਕੂਲ ’ਚ ਰਲੇਵੇ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ਼ ਨੇ ਬਿਆਨ ਦਿੱਤਾ ਹੈ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮਿਡਲ ਸਕੂਲ ਨੂੰ ਹਾਈ ਸਕੂਲ ’ਚ ਰਲੇਵਾ ਕੀਤਾ ਜਾਵੇਗਾ। ਸਬੰਧਿਤ ਹਲਕੇ ਦੇ ਵਿਧਾਇਕ ਅਤੇ ਪਿੰਡ ਦੇ ਸਰਪੰਚ ਦੀ ਸਹਿਮਤੀ ਨਾਲ ਸਕੂਲਾਂ ਦਾ ਰਲੇਵਾ ਕੀਤਾ ਜਾ ਜਾਵੇਗਾ। ਇਸ ਤੋਂ ਇਲਾਵਾ ਨਾਲ ਦੇ ਪਿੰਡ ਵਿੱਚੋਂ ਆਉਣ ਵਾਲੇ ਬੱਚਿਆਂ ਨੂੰ ਬੱਸ ਸਰਵਿਸ ਦੀ ਸੁਵਿਧਾ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਮਿਡਲ ਸਕੂਲ ਬੱਚਿਆਂ ਦੀ ਕਮੀ ਹੈ ਪਰ ਸਕੂਲਾਂ ’ਚ ਅਧਿਆਪਕਾਂ ਦੀ ਗਿਣਤੀ ਪੂਰੀ ਹੈ। ਪੰਜਾਬ ਦੇ ਜਿਆਦਾਤਰ ਸਕੂਲਾਂ ’ਚ ਵਾਈਫਾਈ ਲੱਗ ਚੁੱਕਿਆ ਹੈ। ਅਧਿਆਪਕਾਂ ਦੀ ਟ੍ਰੇਨਿੰਗ ਸਭ ਤੋਂ ਜਰੂਰੀ ਹੈ ਜਿਸ ਦੇ ਚੱਲਦੇ 202 ਅਧਿਆਪਕਾਂ ਨੂੰ ਟ੍ਰੇਨ ਕੀਤਾ ਗਿਆ।
ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਾਇਮਰੀ ਸਿੱਖਿਆ ਲਈ ਫਿਨਲੈਂਡ ਨਾਲ ਐਮਓਯੂ ਕੀਤਾ ਗਿਆ ਹੈ। ਭਲਕੇ ਦਿੱਲੀ ਰਾਜ ਭਵਨ ਤੋਂ ਫਿੰਨਲੈਂਡ ਲਈ ਟੀਚਰਜ਼ ਨੂੰ ਰਵਾਨਾ ਕੀਤਾ ਜਾਵੇਗਾ। ਤਕਰੀਬਨ 72 ਅਧਿਆਪਕ ਫਿੰਨਲੈਂਡ ਜਾ ਰਹੇ ਹਨ।
ਇਹ ਵੀ ਪੜ੍ਹੋ : Giani Harpreet Singh News :SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਕੀਤਾ ਨਾਮਨਜ਼ੂਰ
- PTC NEWS