Talwandi Sabo News : ਮੋਟਰਸਾਈਕਲ ਤੇ ਗੈਸ ਕੈਂਟਰ ਭਿਆਨਕ ਟੱਕਰ, ਡਿਊਟੀ 'ਤੇ ਜਾ ਰਹੇ ਪੰਜਾਬ ਪੁਲਿਸ ਦੇ ਹੋਮਗਾਰਡ ਦੀ ਮੌਤ
Talwandi Sabo News : ਤਲਵੰਡੀ ਸਾਬੋ 'ਚ ਪੰਜਾਬ ਪੁਲਿਸ ਦੇ ਹੋਮਗਾਰਡ ਜਵਾਨ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਹੋਮਗਾਰਡ ਜਵਾਨ ਦੋ ਬੱਚਿਆਂ ਦਾ ਪਿਤਾ ਸੀ, ਜੋ ਡਿਊਟੀ 'ਤੇ ਜਾ ਰਿਹਾ ਸੀ ਕਿ ਹਾਦਸਾ ਵਾਪਰ ਗਿਆ।
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦਾ ਮੁਲਾਜ਼ਮ ਅਮਰੀਕ ਸਿੰਘ (ਉਮਰ 53 ਸਾਲਾ) ਪੁੱਤਰ ਕਰਨੈਲ ਸਿੰਘ ਵਾਸੀ ਜੱਜਲ ਤਲਵੰਡੀ ਸਾਬੋ ਦੇ ਪੁਲਿਸ ਥਾਣੇ 'ਚ ਵਿਖੇ ਹੋਮਗਾਰਡ ਵਜੋਂ ਤੈਨਾਤ ਸੀ। ਸਵੇਰੇ ਜਦੋਂ ਉਹ ਮੋਟਰਸਾਈਕਲ 'ਤੇ ਡਿਊਟੀ ਉਪਰ ਜਾ ਰਿਹਾ ਸੀ ਤਾਂ ਇੱਕ ਗੈਸ ਕੱਟਰ ਨਾਲ ਟੱਕਰ ਹੋ ਗਈ, ਜਿਸ ਦੌਰਾਨ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ।
ਅਮਰੀਕ ਸਿੰਘ ਦੀ ਮੌਤ ਨਾਲ ਪਿੰਡ ਜੱਜਲ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ। ਘਟਨਾ ਨਾਲ ਤਲਵੰਡੀ ਸਾਬੋ ਪੁਲਿਸ ਥਾਣੇ ਵਿੱਚ ਮੁਲਾਜ਼ਮਾਂ ਅੰਦਰ ਵੀ ਦੁੱਖ ਪਾਇਆ ਜਾ ਰਿਹਾ ਹੈ। ਮੌਕੇ ਉਪਰ ਘਟਨਾ ਸਥਾਨ 'ਤੇ ਡੀਐਸਪੀ ਖੁਦ ਪਹੁੰਚੇ ਹੋਏ ਸਨ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ।
- PTC NEWS