Fri, Jan 24, 2025
Whatsapp

UK ਦੇ ਗੋਰੇ ਦਾ Punjab Police ਨੇ ਲੱਭ ਦਿੱਤਾ ਫੋਨ, ਖੁਸ਼ੀ 'ਚ ਗੋਰੇ ਨੇ ਪਾਇਆ ਭੰਗੜਾ, ਵੇਖੋ ਵੀਡੀਓ

ਲੁਧਿਆਣਾ ‘ਚ 5 ਦਿਨ ਪਹਿਲਾਂ ਬ੍ਰਿਟੇਨ ਤੋਂ ਆਏ ਵਿਦੇਸ਼ੀ ਨਾਗਰਿਕ ਦਾ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ ਸਨ।

Reported by:  PTC News Desk  Edited by:  Amritpal Singh -- January 24th 2025 03:02 PM -- Updated: January 24th 2025 03:05 PM
UK ਦੇ ਗੋਰੇ ਦਾ Punjab Police ਨੇ ਲੱਭ ਦਿੱਤਾ ਫੋਨ, ਖੁਸ਼ੀ 'ਚ ਗੋਰੇ ਨੇ ਪਾਇਆ ਭੰਗੜਾ, ਵੇਖੋ ਵੀਡੀਓ

UK ਦੇ ਗੋਰੇ ਦਾ Punjab Police ਨੇ ਲੱਭ ਦਿੱਤਾ ਫੋਨ, ਖੁਸ਼ੀ 'ਚ ਗੋਰੇ ਨੇ ਪਾਇਆ ਭੰਗੜਾ, ਵੇਖੋ ਵੀਡੀਓ

ਇੰਗਲੈਂਡ ਤੋਂ ਭਾਰਤ ਪੰਜਾਬ ਘੁੰਮਣ ਆਏ ਇੱਕ ਵਿਦੇਸ਼ੀ ਦਾ ਫੋਨ ਖੋਹ ਲਿਆ ਗਿਆ, ਜਿਸ ਤੋਂ ਬਾਅਦ ਉਹ ਹੋਟਲ ਪਹੁੰਚਦਾ ਹੈ ਤਾਂ ਹੋਟਲ ਵੱਲੋਂ ਉਸ ਦੀ ਮਦਦ ਕਰਦੇ ਹੋਏ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਪੁਲਿਸ ਨੇ ਵਿਦੇਸ਼ੀ ਵਿਅਕਤੀ ਨੂੰ ਉਸ ਦਾ ਫੋਨ ਉਸ ਨੂੰ ਵਾਪਸ ਕਰ ਦਿੱਤਾ ਗਿਆ। ਵਿਦੇਸ਼ੀ ਵਿਅਕਤੀ ਇਸ ‘ਤੇ ਬਹੁਤ ਖੁਸ਼ ਸੀ। ਉਹ ਇੰਨਾ ਖੁਸ਼ ਸੀ ਕਿ ਨਚਦਾ ਹੋਇਆ ਥਾਣੇ ਪਹੁੰਚਿਆ।

ਲੁਧਿਆਣਾ ‘ਚ 5 ਦਿਨ ਪਹਿਲਾਂ ਬ੍ਰਿਟੇਨ ਤੋਂ ਆਏ ਵਿਦੇਸ਼ੀ ਨਾਗਰਿਕ ਦਾ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ ਸਨ। ਵਿਦੇਸ਼ੀ ਨਾਗਰਿਕ ਨੇ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਵਿਦੇਸ਼ੀ ਨਾਗਰਿਕ ਦਾ ਮੋਬਾਈਲ ਫੋਨ ਲੱਭ ਕੇ ਅੱਜ ਉਸ ਨੂੰ ਸੌਂਪ ਦਿੱਤਾ।


ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮੈਥਿਊ ਯੂ.ਕੇ. ਦਾ ਰਹਿਣ ਵਾਲਾ ਹੈ, ਉਹ 8 ਜਨਵਰੀ ਨੂੰ ਲੁਧਿਆਣਾ ਘੁੰਮਣ ਆਇਆ ਸੀ। 19 ਜਨਵਰੀ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਉਸ ਦਾ ਮੋਬਾਈਲ ਖੋਹ ਲਿਆ ਸੀ। ਅੱਜ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦਾ ਨਾਂ ਆਕਾਸ਼ ਹੈ ਜੋ ਗੁਰਦੇਵ ਨਗਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮੋਬਾਈਲ ਬਰਾਮਦ ਕਰਕੇ ਵਿਦੇਸ਼ੀ ਨਾਗਰਿਕ ਨੂੰ ਸੌਂਪ ਦਿੱਤਾ ਹੈ। ਜਿਸ ‘ਤੇ ਮੈਥਿਊ ਨੇ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ।

ਇਸ ਦੇ ਨਾਲ ਹੀ ਵਿਦੇਸ਼ੀ ਨਾਗਰਿਕ ਮੈਥਿਊ ਨੇ ਕਿਹਾ ਕਿ ਉਸ ਦਾ ਮੋਬਾਈਲ ਸੈਮਸੰਗ ਦਾ ਸੀ। ਅਚਾਨਕ ਬਦਮਾਸ਼ ਮੋਬਾਈਲ ਖੋਹ ਕੇ ਲੈ ਗਏ। ਘਟਨਾ ਦੇ ਤੁਰੰਤ ਬਾਅਦ ਜਦੋਂ ਮੈਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੇਰੀ ਪੂਰੀ ਮਦਦ ਕੀਤੀ। ਪੁਲਿਸ ਨੇ ਕਰੀਬ 4 ਤੋਂ 5 ਦਿਨਾਂ ਵਿੱਚ ਮੋਬਾਈਲ ਖੋਹਣ ਵਾਲੇ ਨੂੰ ਕਾਬੂ ਕਰ ਲਿਆ। ਮੈਂ ਪੁਲਿਸ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਾ ਹਾਂ।

ਉਸ ਨੇ ਕਿਹਾ ਕਿ ਮੇਰੇ ਫੋਨ ਵਿਚ ਮੇਰੇ ਈਮੇਲ, ਮੈਸੇਜ, ,ਫੋਟੋਆਂ ਆਦਿ ਸਨ। ਮੈਂ ਲੁਟੇਰੇ ਦੇ ਪਿੱਛੇ ਵੀ ਭਜਿਆ ਪਰ ਉਸ ਨੂੰ ਫੜ ਨਹੀਂ ਸਕਿਆ। ਮੈਨੂੰ ਨਹੀਂ ਲੱਗਦਾ ਸੀ ਕਿ ਮੇਰਾ ਫੋਨ ਮਿਲੇਗਾ ਪਰ ਪੰਜਾਬ ਪੁਲਿਸ ਨੇ ਮੇਰਾ ਫੋਨ ਲੱਭ ਦਿੱਤਾ। ਆਪਣੇ ਫੋਨ ਤੋਂ ਬਿਨਾਂ ਮੈਨੂੰ ਟ੍ਰੈਵਲ ਕਰਨਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਉਸ ਵਿਚ ਮੇਰੀ ਟਿਕਟ, ਲਾਇਸੈਂਸ ਤੇ ਸਾਰੀ ਜਾਣਕਾਰੀ ਫੋਨ ਵਿਚ ਸੀ। 

- PTC NEWS

Top News view more...

Latest News view more...

PTC NETWORK