Sat, Mar 22, 2025
Whatsapp

Punjab Police Warns Farmers : ''ਜੇ ਕਿਸਾਨ ਮੁੜ ਅੰਦੋਲਨ ਕਰਨਗੇ ਤਾਂ ਅਸੀਂ ਵੀ ਤਿਆਰ...'' DIG ਮਨਦੀਪ ਸਿੱਧੂ ਦੀ ਕਿਸਾਨਾਂ ਨੂੰ ਸਿੱਧੀ ਚੇਤਾਵਨੀ

Punjab Police Warns Punjab Farmers : ਕਿਸਾਨਾਂ ਨੂੰ ਪੰਜਾਬ ਪੁਲਿਸ ਦੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੱਧੂ ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਕਿਸਾਨ ਮੁੜ ਅੰਦੋਲਨ ਕਰਨ ਦੀ ਨਾ ਸੋਚਣ, ਨਹੀਂ ਤਾਂ ਇਸ ਵਾਰ ਉਹ ਵੀ ਪੂਰੀ ਤਰ੍ਹਾਂ ਤਿਆਰ ਹਨ।

Reported by:  PTC News Desk  Edited by:  KRISHAN KUMAR SHARMA -- March 20th 2025 03:54 PM -- Updated: March 20th 2025 04:12 PM
Punjab Police Warns Farmers : ''ਜੇ ਕਿਸਾਨ ਮੁੜ ਅੰਦੋਲਨ ਕਰਨਗੇ ਤਾਂ ਅਸੀਂ ਵੀ ਤਿਆਰ...'' DIG ਮਨਦੀਪ ਸਿੱਧੂ ਦੀ ਕਿਸਾਨਾਂ ਨੂੰ ਸਿੱਧੀ ਚੇਤਾਵਨੀ

Punjab Police Warns Farmers : ''ਜੇ ਕਿਸਾਨ ਮੁੜ ਅੰਦੋਲਨ ਕਰਨਗੇ ਤਾਂ ਅਸੀਂ ਵੀ ਤਿਆਰ...'' DIG ਮਨਦੀਪ ਸਿੱਧੂ ਦੀ ਕਿਸਾਨਾਂ ਨੂੰ ਸਿੱਧੀ ਚੇਤਾਵਨੀ

Punjab Police Warns Punjab Farmers : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕਿਸਾਨ ਅੰਦੋਲਨ ਨੂੰ ਖੇਰੂੰ-ਖੇਰੂੰ ਕਰ ਦਿੱਤਾ ਗਿਆ ਹੈ ਅਤੇ ਦੋਵੇਂ ਖਨੌਰੀ ਤੇ ਸ਼ੰਭੂ ਬਾਰਡਰਾਂ ਤੋਂ ਕਿਸਾਨਾਂ ਨੂੰ ਚੁੱਕ ਦਿੱਤਾ ਗਿਆ ਹੈ। ਪੰਜਾਬ ਸਰਕਾਰ (Punjab Government) ਅਤੇ ਪੰਜਾਬ ਪੁਲਿਸ ਦੀ ਇਸ ਧੱਕੇਸ਼ਾਹੀ ਵਾਲੀ ਕਾਰਵਾਈ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਵੱਡੇ ਐਕਸ਼ਨ ਦੀਆਂ ਰਣਨੀਤੀਆਂ ਵੀ ਉਲੀਕੇ ਜਾਣ ਦੀਆਂ ਖ਼ਬਰਾਂ ਹਨ। ਇਨ੍ਹਾਂ ਵਿਚਾਲੇ ਹੀ ਹੁਣ ਕਿਸਾਨਾਂ ਨੂੰ ਪੰਜਾਬ ਪੁਲਿਸ ਦੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੱਧੂ (DIG Patiala Range Mandeep Sidhu) ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਕਿਸਾਨ ਮੁੜ ਅੰਦੋਲਨ (Kisan Andolan) ਕਰਨ ਦੀ ਨਾ ਸੋਚਣ, ਨਹੀਂ ਤਾਂ ਇਸ ਵਾਰ ਉਹ ਵੀ ਪੂਰੀ ਤਰ੍ਹਾਂ ਤਿਆਰ ਹਨ।

ਡੀਆਈਜੀ ਸਿੱਧੂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ, ''ਜੇਕਰ ਕਿਸਾਨ ਦੁਬਾਰਾ ਅੰਦੋਲਨ ਕਰਨ ਆਉਂਦੇ ਹਨ ਤਾਂ ਫਿਰ ਅਸੀਂ ਵੀ ਤਿਆਰ ਹਾਂ, ਅਸੀਂ ਕਿਹੜਾ ਹੁਣੇ ਰਿਟਾਇਰਡ ਹੋਵਾਂਗੇ।''


ਡੀਆਈਜੀ ਦਾ ਦਾਅਵਾ - ਹਰਿਆਣਾ ਦੇ ਕਿਸਾਨ ਦੱਸ ਰਹੇ ਵਧੀਆ ਕਾਰਵਾਈ

ਉਨ੍ਹਾਂ ਕਿਹਾ ਕਿ ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਹਟਾਉਣ ਦੇ ਪਲਾਨ 'ਕਲੀਨ ਸਵੀਪ' ਨੂੰ ਲੈ ਕੇ ਹਰਿਆਣਾ ਦੇ ਲੋਕ ਫੋਨ 'ਤੇ ਵਧਾਈਆਂ ਦੇ ਰਹੇ ਹਨ। ਹਰਿਆਣਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਤੁਸੀਂ ਕਿਸਾਨਾਂ ਨੂੰ ਉਠਾ ਕੇ ਚੰਗਾ ਕੰਮ ਕੀਤਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਸ਼ੰਭੂ ਸਰਹੱਦ ਇੱਕ ਪਾਸੇ ਤੋਂ ਖੁੱਲ੍ਹ ਗਿਆ ਹੈ, ਪਰ ਖਨੌਰੀ ਸਰਹੱਦ ਜੋ ਇੱਕ ਵੱਡੀ ਲਹਿਰ ਦਾ ਸਥਾਨ ਸੀ ਜਿੱਥੇ ਜਗਜੀਤ ਸਿੰਘ ਡੱਲੇਵਾਲ ਬੈਠੇ ਸਨ। ਰਾਤ ਸਮੇਂ ਖਨੌਰੀ ਸਰਹੱਦ ’ਤੇ ਕਿਸਾਨਾਂ ਨੂੰ ਚੁੱਕਣ ਦਾ ਕੰਮ ਕੀਤਾ ਗਿਆ। ਪਹਿਲਾਂ ਸਰਹੱਦ 'ਤੇ 600 ਦੇ ਕਰੀਬ ਕਿਸਾਨ ਸਨ, ਬਾਅਦ ਵਿੱਚ 400 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਕਿਸਾਨਾਂ ਨੇ ਪੁਲਿਸ ਨੂੰ ਦਿੱਤਾ ਸਹਿਯੋਗ : ਡੀਆਈਜੀ

ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਨੂੰ ਸੁਰੱਖਿਅਤ ਥਾਂ 'ਤੇ ਛੱਡ ਦਿੱਤਾ ਗਿਆ ਹੈ। ਹੁਣ ਕਿਸਾਨ ਬਾਅਦ ਵਿੱਚ ਆਪਣੇ ਸਾਧਨ ਦੇ ਕਾਗਜ਼ਾਤ ਅਤੇ ਇੱਕ ਵਿਅਕਤੀ ਨੂੰ ਗਵਾਹ ਵਜੋਂ ਲਿਆਉਣ, ਉਸ ਤੋਂ ਬਾਅਦ ਕਿਸਾਨ ਨੂੰ ਉਸ ਦਾ ਸਾਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੜੇ ਸ਼ਾਂਤਮਈ ਢੰਗ ਨਾਲ ਚੁੱਕਿਆ ਗਿਆ ਹੈ, ਕਿਸਾਨਾਂ ਨੇ ਵੀ ਪੁਲਿਸ ਨੂੰ ਸਹਿਯੋਗ ਦਿੱਤਾ ਹੈ।

- PTC NEWS

Top News view more...

Latest News view more...

PTC NETWORK