Panchayat Elections 2024 : ਨਾਮਜ਼ਦਗੀਆਂ ਦੇ ਆਖਰੀ ਦਿਨ ਜੰਮ ਕੇ ਹੋਈ ਗੁੰਡਾਗਰਦੀ, ਵੱਖ-ਵੱਖ ਥਾਂਵਾਂ 'ਤੇ ਖੂਨੀ ਟਕਰਾਅ ਦੀਆਂ ਤਸਵੀਰਾਂ ਆਈਆਂ ਸਾਹਮਣੇ
Panchayat Elections 2024 : ਪੰਜਾਬ 'ਚ ਪੰਚਾਇਤੀ ਚੋਣਾਂ ਦਾ ਅੱਜ ਆਖਰੀ ਦਿਨ ਹੈ, ਜਿਸ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ, ਪਰ ਅੱਜ ਆਖਰੀ ਦਿਨ ਨਾਮਜ਼ਦਗੀਆਂ ਦੌਰਾਨ ਕਈ ਥਾਂਵਾਂ 'ਤੇ ਗੁੰਡਾਗਰਦੀ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
ਮੋਗਾ ਦੇ ਲੰਡੇ ਕੇ ਵਿਖੇ ਹਵਾਈ ਫਾਇਰ ਕੀਤੇ ਸਰਪੰਚਾਂ-ਪੰਚਾਂ ਦੀਆਂ ਫੜ-ਫੜ ਪਾੜੀਆਂ ਨਾਮਜ਼ਦਗੀਆਂ
ਮੋਗਾ ਦੇ ਕਸਬਾ ਧਰਮਕੋਟ ਈਸੇ ਖਾਂ ਮੋਗਾ ਲੰਡੇ ਕੇ ਵਿੱਚ ਉਮੀਦਵਾਰਾਂ ਦੀਆਂ ਸਵੇਰ ਤੋਂ ਹੀ ਵੱਡੀਆਂ-ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਡੀਸੀ ਦਫਤਰ ਗਲਤ ਅਨਸਰਾਂ ਵੱਲੋਂ ਵੱਖ-ਵੱਖ ਸਟੇਸ਼ਨਾਂ ਤੇ ਜਾ ਕੇ ਜਿੱਥੇ ਬੁਰੀ ਤਰ੍ਹਾਂ ਨਾਲ ਗੁੰਡਾਗਰਦੀ ਕੀਤੀ ਗਈ ਉੱਥੇ ਉਮੀਦਵਾਰਾਂ ਦੇ ਹੱਥਾਂ ਵਿੱਚੋਂ ਫਾਈਲਾਂ ਖੋਹ ਕੇ ਪਾੜ ਦਿੱਤੀਆਂ ਗਈਆਂ ਅਤੇ ਰਫੂ ਚੱਕਰ ਹੋ ਗਿਆ ਪੁਲਿਸ ਖੜੀ ਦੇਖਦੀ ਰਹੀ। ਇਥੇ ਬੱਸ ਨਹੀਂ ਕਿ ਪਿੰਡ ਲੰਡੇਕੇ ਨੋਮੀਨੇਸ਼ਨ ਫਾਈਲਾਂ ਪਰ ਆਏ ਪੰਚਾਂ ਸਰਪੰਚਾਂ ਦੀਆਂ ਜਿੱਥੇ ਫਾਈਲਾਂ ਪਾੜੀਆਂ ਗਈਆਂ, ਉਥੇ ਗਲਤ ਅਨਸਰਾਂ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ।
ਜਲਾਲਾਬਾਦ 'ਚ ਵੀ ਪੰਚਾਇਤੀ ਚੋਣਾਂ ਨੂੰ ਲੈਕੇ ਨਾਮਜਦਗੀਆਂ ਦੇ ਆਖਰੀ ਦਿਨ ਖੂਨੀ ਝੜਪਾਂ ਹੋਈਆਂ। ਇਸ ਦੌਰਾਨ ਕਈ ਉਮੀਦਵਾਰਾਂ ਦੀਆਂ ਫਾਈਲਾਂ ਵੀ ਖੋਹੀਆਂ ਗਈਆਂ।
ਤਰਨਤਾਰਨ ਦੇ ਬਲਾਕ ਨੋਸਿਹਰਾ ਪੰਨੂਆਂ ਵਿਖੇ ਵੀ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ, ਜਿਸ ਦੌਰਾਨ ਨਾਮਜ਼ਦਗੀਆਂ ਭਰਨ ਆਏ ਉਮੀਦਵਾਾਂ ਦੀਆਂ ਫਾਈਲਾਂ ਖੋਹ ਕੇ ਪਾੜੀਆਂ ਗਈਆਂ। ਉਮੀਦਵਾਰਾਂ ਆਈ ਸਾਹਮਣੇ ਵਿਰੋਧੀ ਉਮੀਦਵਾਰਾਂ ਦੀਆਂ ਧੱਕੇ ਨਾਲ ਖੋਹ ਕੇ ਪਾੜੀਆਂ ਫਾਈਲਾਂ ਪੁਲਿਸ ਬਣੀ ਰਹੀ ਮੂਕ ਦਰਸ਼ਕ ਰਹੀ।
ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਨਿਖੇਧੀ
ਉਧਰ, ਮਜੀਠਾ ਵਿੱਚ ਵੀ ਨਾਮਜ਼ਦਗੀਆਂ ਨੂੰ ਲੈ ਕੇ ਧੱਕੇਸ਼ਾਹੀ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇਸ ਧੱਕੇਸ਼ਾਹੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਬਿਕਰਮ ਸਿੰਘ ਮਜੀਠੀਆ ਨੇ 'AAP' ਸਰਕਾਰ ਘੇਰਦਿਆਂ ਸ਼ੋਸਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਲਾਕ ਮਜੀਠਾ 'ਚ ਦਿਨ-ਦਿਹਾੜੇ ਗੁੰਡਾਗਰਦੀ ਕੀਤੀ ਗਈ, ਸਰਕਾਰ ਦੀ ਗੁੰਡਾਗਰਦੀ ਨਾਲ AAP ਦੇ ਕਰਿੰਦੇ ਖਿੜਕੀ ਰਾਹੀਂ ਅੰਦਰ ਆਏ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਭਰਨ ਆਏ ਉਮੀਦਵਾਰ ਸਵੇਰੇ 8 ਵਜੇ ਤੋਂ ਲਾਇਨਾਂ 'ਚ ਲੱਗੇ ਰਹੇ, ਪਰ ਨਾਮਜ਼ਦਗੀਆਂ ਨਹੀਂ ਭਰਨ ਦਿੱਤੀਆਂ।
- PTC NEWS