Mon, Dec 23, 2024
Whatsapp

Punjab Panchayat Elections Results 2024: ਪੰਜਾਬ ਦੇ ਕਈ ਪਿੰਡਾਂ ਨੂੰ ਮਿਲੇ ਨਵੇਂ ਸਰਪੰਚ, ਜਾਣੋ ਕਿੱਥੇ ਕੌਣ ਜਿੱਤਿਆ View in English

ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ ਹੋਵੇਗੀ। ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਤੇ ਉਸ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ। ਪਲ-ਪਲ ਦੀ ਅਪਡੇਟ ਦੇ ਲਈ PTC NEWS ਨਾਲ ਜੁੜੇ ਰਹੋ...

Reported by:  PTC News Desk  Edited by:  Dhalwinder Sandhu -- October 15th 2024 07:00 AM -- Updated: October 15th 2024 09:28 PM
Punjab Panchayat Elections Results 2024: ਪੰਜਾਬ ਦੇ ਕਈ ਪਿੰਡਾਂ ਨੂੰ ਮਿਲੇ ਨਵੇਂ ਸਰਪੰਚ, ਜਾਣੋ ਕਿੱਥੇ ਕੌਣ ਜਿੱਤਿਆ

Punjab Panchayat Elections Results 2024: ਪੰਜਾਬ ਦੇ ਕਈ ਪਿੰਡਾਂ ਨੂੰ ਮਿਲੇ ਨਵੇਂ ਸਰਪੰਚ, ਜਾਣੋ ਕਿੱਥੇ ਕੌਣ ਜਿੱਤਿਆ

Oct 15, 2024 09:28 PM

ਬਲਾਕ ਵੋਟਿੰਗ ਫੀਸਦ (ਸ਼ਾਮ 4 ਵਜੇ ਤੱਕ)

  •  ਡੇਹਲੋਂ 65.90 
  •  ਦੋਰਾਹਾ 66.01 
  •  ਜਗਰਾਉਂ 58.60 
  •  ਖੰਨਾ 68.04
  •  ਲੁਧਿਆਣਾ-1 55.01
  •  ਲੁਧਿਆਣਾ-2 55.76
  •  ਮਾਛੀਵਾੜਾ 65.38
  •  ਮਲੌਦ 65.85
  •  ਪਖੋਵਾਲ 46.86
  •  ਰਾਏਕੋਟ 47.21
  •  ਸਮਰਾਲਾ 66.67
  •  ਸਿਧਵਾਂ ਬੇਟ 53.69
  •  ਸੁਧਾਰ 62.09
  •  ਕੁੱਲ 58.90

Oct 15, 2024 08:33 PM

ਪ੍ਰਵਾਸੀ ਮਹਿਲਾ ਬਣੀ ਪਿੰਡ ਦੀ ਸਰਪੰਚ

ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਡਗਾਣਾ ਖੁਰਦ ਤੋਂ ਹੈ ਜਿੱਥੇ ਕਿ ਸਰਪੰਚੀ ਦੇ ਉਮੀਦਵਾਰ ਪ੍ਰਵਾਸੀ ਮਜ਼ਦੂਰ ਰਾਮ ਬਾਈ 107 ਵੋਟਾਂ ਚੋਂ 47 ਵੋਟਾਂ ਲੈ ਕੇ ਜਿੱਤ ਹਾਸਿਲ ਕੀਤੀ ਹੈ। ਜਿੱਥੇ ਉਸਦੇ ਖੜੀ ਵਿਰੋਧੀ ਉਮੀਦਵਾਰ ਸੀਮਾ ਨੂੰ ਸਿਰਫ 17 ਵੋਟਾਂ ਹੀ ਪਈਆਂ ਇਸ ਮੌਕੇ ਰਾਮ ਬਾਈ ਨੇ ਦੱਸਿਆ ਕਿ ਉਹ ਪਿਛਲੇ 25-30 ਸਾਲ ਤੋਂ ਇਸ ਪਿੰਡ ਵਿੱਚ ਰਹਿ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਉਹ ਇਸ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ।

ਉਹਨਾਂ ਦੱਸਿਆ ਕਿ ਜੋ ਪਿਛਲੇ ਪੰਜ ਸਾਲ ਚ ਰਹਿੰਦਾ ਪਿੰਡ ਦਾ ਵਿਕਾਸ ਇਸ ਧਰਮ ਵਿੱਚ ਪੂਰਾ ਕਰਨਗੇ। ਨਾਲ ਹੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਕਿ ਜਿਨਾਂ ਨੇ ਲਗਾਤਾਰ ਉਹਨਾਂ ਨੂੰ ਦੂਸਰੀ ਵਾਰ ਸਰਪੰਚ ਚੁਣ ਕੇ ਪਿੰਡ ਦੇ ਵਿਕਾਸ ਲਈ ਉਹਨਾਂ ਤੇ ਭਰੋਸਾ ਜਤਾਇਆ ਹੈ 


Oct 15, 2024 08:32 PM

ਰਾਮਪਾਲ ਸਿੰਘ ਸਿੱਧੂ ਬਣੇ ਪਿੰਡ ਮਲਕਾਣਾ ਦੇ ਸਰਪੰਚ

ਤਲਵੰਡੀ ਸਾਬੋ ਇਲਾਕੇ ਦੇ ਮੁਹਤਬਰ ਆਗੂ ਅਤੇ ਟਰੱਕ ਯੂਨੀਅਨ ਰਾਮਾਂ ਮੰਡੀ  ਦੇ ਦੋ ਵਾਰ ਪ੍ਰਧਾਨ ਰਹਿ ਚੁੱਕੇ ਰਾਮਪਾਲ ਸਿੰਘ ਸਿੱਧੂ ਨੇ ਪਿੰਡ ਮਲਕਾਣਾ ਦੀ ਸਰਪੰਚੀ ਦੀ ਚੋਣ 432 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਲਈ ਹੈ।

Oct 15, 2024 08:32 PM

ਪਿੰਡ ਚੱਕ ਸਿਕੰਦਰ ਵਿਖੇ ਪਿੰਡ ਵਾਸੀਆਂ ਦਾ ਧਰਨਾ ਅਜੇ ਤੱਕ ਜਾਰੀ

ਨਹੀਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ

Oct 15, 2024 07:34 PM

16 ਅਕਤੂਬਰ ਨੂੰ ਪੈਣਗੀਆਂ ਗ੍ਰਾਮ ਪੰਚਾਇਤ ਮਾਨਸਾ ਖੁਰਦ ਵਿਖੇ ਸਰਪੰਚ ਦੀ ਚੋਣ ਲਈ ਵੋਟਾਂ

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਕਿਸੇ ਕਾਰਨਾਂ ਸਦਕਾ ਗ੍ਰਾਮ ਪੰਚਾਇਤ ਮਾਨਸਾ ਖੁਰਦ ਦੇ ਸਰਪੰਚ ਦੀ ਚੋਣ ਅਤੇ ਵਾਰਡ ਨੰਬਰ 1, 2, 5, 6 ਅਤੇ 7 (ਕੁੱਲ 5 ਪੰਚਾਇਤ ਮੈਂਬਰ) ਦੀ ਚੋਣ ਪ੍ਰਕਿਰਿਆ ਲਈ ਫਰੈਸ਼ ਪੋਲ 16 ਅਕਤੂਬਰ 2024 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨਰ ਪੰਜਾਬ ਵੱਲੋਂ ਇਹ ਪ੍ਰਵਾਨਗੀ ਪੰਜਾਬ ਪੰਚਾਇਤ ਰੂਲਜ਼, 1994 ਦੇ ਨਿਯਮ 31 (2) ਅਧੀਨ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਕਿ ਉਹ ਸਮੂਹ ਵੋਟਰਾਂ ਨੂੰ ਯੋਗ ਪ੍ਰਣਾਲੀ ਰਾਹੀਂ ਇਤਲਾਹ ਦੇਣ। ਉਨ੍ਹਾਂ ਕਿਹਾ ਕਿ ਇਸ ਫਰੈਸ਼ ਪੋਲ ਲਈ ਪ੍ਰੀਜ਼ਾਈਡਿੰਗ ਅਤੇ ਪੋਲਿੰਗ ਅਧਿਕਾਰੀਆਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 16 ਅਕਤੂਬਰ ਨੂੰ ਹੋਣ ਵਾਲੀ ਫਰੈਸ਼ ਪੋਲ ਲਈ ਮਾਨਸਾ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਛੁੱਟੀ ਰਹੇਗੀ।

Oct 15, 2024 07:33 PM

ਜਲੰਧਰ ਦੇ ਹਲਕਾ ਸ਼ਾਹਕੋਟ ਦੇ ਪਿੰਡ ਬਿੱਲੀ ਬੜੇਚ ’ਚ ਸ਼੍ਰੋਮਣੀ ਅਕਾਲੀ ਦੀ ਬਣੀ ਪੰਚਾਇਤ

  • ਜਲੰਧਰ ਦੇ ਹਲਕਾ ਸ਼ਾਹਕੋਟ ਦੇ ਪਿੰਡ ਬਿੱਲੀ ਬੜੇਚ ’ਚ ਸ਼੍ਰੋਮਣੀ ਅਕਾਲੀ ਦੀ ਬਣੀ ਪੰਚਾਇਤ 
  • ਬੀਬੀ ਰਣਜੀਤ ਕੌਰ ਬਣੇ ਮਹਿਲਾ ਸਰਪੰਚ 


Oct 15, 2024 07:08 PM

ਸੰਗਰੂਰ ਦੇ ਪਿੰਡ ਰੋਸ਼ਨ ਵਾਲਾ ’ਚ 26 ਸਾਲਾਂ ਨਵਨੀਤ ਕੌਰ ਬਣੀ ਸਰਪੰਚ

  •  415 ਵੋਟਾਂ ਵਿੱਚੋਂ 353 ਵੋਟਾਂ ਕੀਤੀਆਂ ਹਾਸਿਲ 
  • ਵਿਰੋਧੀ ਉਮੀਦਵਾਰ ਰੁਪਿੰਦਰ ਕੌਰ ਨੂੰ ਸਿਰਫ਼ 54 ਵੋਟਾਂ ਹੋਈਆਂ ਪ੍ਰਾਪਤ 


Oct 15, 2024 06:36 PM

ਅਜਨਾਲਾ ਦੇ ਪਿੰਡ ਚੱਕ ਸਿਕੰਦਰ ਵਿਖੇ ਗਿਣਤੀ ਦਾ ਰੁਕਿਆ ਕੰਮ

  • ਪਿੰਡ ਵਾਸੀਆਂ ਨੇ ਪੋਲਿੰਗ ਸਟੇਸ਼ਨ ਦੇ ਬਾਹਰ ਲਗਾਇਆ ਧਰਨਾ 
  • ਆਮ ਆਦਮੀ ਪਾਰਟੀ ’ਤੇ ਲੱਗੇ ਧੱਕੇਸ਼ਾਹੀ ਦੇ ਇਲਜ਼ਾਮ 

Oct 15, 2024 06:31 PM

ਕਪੂਰਥਲਾ ’ਚ 20 ਪੰਚਾਇਤਾ‌ ’ਚ ਸ਼੍ਰੋਮਣੀ ਅਕਾਲੀ ਦਲ ਨੇ ਮਾਰੀ ਬਾਜ਼ੀ

  • ਕਪੂਰਥਲਾ ’ਚ ਹੁਣ ਦੀ ਗਿਣਤੀ ਮੁਤਾਬਿਕ 20 ਪੰਚਾਇਤਾਂ ’ਚ ਸ਼੍ਰੋਮਣੀ ਅਕਾਲੀ ਦਲ ਨੇ ਮਾਰੀ ਬਾਜ਼ੀ 
  • ਫਿਲਹਾਲ ਬਾਕੀ ਜਿਲ੍ਹਿਆਂ ਦੀ ਕੀਤੀ ਜਾ ਰਹੀ ਹੈ ਗਿਣਤੀ 


Oct 15, 2024 06:18 PM

ਲੋਹੀਆ ’ਚ ਬਣੀ ਸ਼ੋਮਣੀ ਅਕਾਲੀ ਦਲ ਦੀ ਪੰਚਾਇਤ

  • ਸ਼ਾਹਕੋਟ ਦੇ ਲੋਹੀਆ ’ਚ ਬਣੀ ਸ਼ੋਮਣੀ ਅਕਾਲੀ ਦਲ ਦੀ ਪੰਚਾਇਤ
  • ਕਮਲਜੀਤ ਸਿੰਘ ਬਣੇ ਸਰਪੰਚ 
  • ਪਿੰਡ ਜਲਾਲਪੁਰ ਦੇ ਸਰਪੰਚ ਹਲਕਾ ਸ਼ਾਹਕੋਟ 

Oct 15, 2024 06:17 PM

ਖੇਮਕਰਨ ਹਲਕੇ ਪਿਡ ਘਰਿਆਲੀ ਦਾਸੂਵਾਲ ਦੇ ਆਏ ਨਤੀਜੇ

  • ਖੇਮਕਰਨ ਹਲਕੇ ਪਿਡ ਘਰਿਆਲੀ ਦਾਸੂਵਾਲ ਤੋਂ ਸੁਖਦੇਵ ਸਿੰਘ ਜਿੱਤੇ ਸਰਪੰਚੀ
  • ਪਿੰਡ ਵਿਁਚ ਖੁਸ਼ੀ ਦੀ ਲਹਿਰ 

Oct 15, 2024 06:17 PM

ਪੰਚਾਇਤੀ ਚੋਣਾਂ ਦੇ ਆਉਣ ਲੱਗੇ ਨਤੀਜੇ

ਭੈਣੀ ਖੁਰਦ ਤੋਂ ਸਰਪੰਚ ਦੀ ਉਮੀਦਵਾਰ ਕਮਲਜੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ

Oct 15, 2024 05:05 PM

ਪੁਲਿਸ ਵਾਲਿਆਂ ਨੇ ਬੀਬੀਆਂ ਨੂੰ ਮਾਰੇ ਧੱਕੇ, ਪੰਚਾਇਤੀ ਚੋਣਾਂ ਦੌਰਾਨ ਪਿਆ ਗਾਹ


Oct 15, 2024 05:03 PM

ਮੋਗਾ ਦੇ ਪਿੰਡ ਕੋਟਲਾ ਮਹੇਰ ਸਿੰਘ ਵਾਲਾ ’ਚ ਹੋਇਆ ਹੰਗਾਮਾ

ਮੋਗਾ ਦੇ ਪਿੰਡ ਕੋਟਲਾ ਮਹੇਰ ਸਿੰਘ ਵਾਲਾ ਵਿੱਚ ਪੰਚਾਇਤੀ ਚੋਣਾਂ ਦਰਮਿਆਨ ਦੋ ਗੁੱਟਾਂ ਚ ਲੜਾਈ ਹੋਈ। ਲੜਾਈ ਦਰਮਿਆਨ ਗੋਲੀਆਂ ਵੀ ਚੱਲੀਆਂ। ਜਾਣਕਾਰੀ ਮੁਤਾਬਿਕ ਦੋ ਤੋਂ ਤਿੰਨ ਵਿਅਕਤੀ ਜਖਮੀ ਹੋ ਗਏ ਹਨ। ਹੰਗਾਮੇ ਦੇ ਚੱਲਦੇ ਵੱਡੀ ਗਿਣਤੀ ਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। 

Oct 15, 2024 04:09 PM

4 ਵੱਜਦਿਆਂ ਹੀ ਬੰਦ ਹੋਏ ਪੋਲਿੰਗ ਬੂਥਾਂ ਦੇ ਗੇਟ...ਹੁਣ ਸਿਰਫ਼ ਇਹ ਲੋਕ ਹੀ ਪਾ ਸਕਣਗੇ ਵੋਟ

4 ਵੱਜਦੇ ਹੀ ਪੋਲਿੰਗ ਬੂਥਾਂ ਦੇ ਗੇਟ ਹੋਏ ਬੰਦ। ਹੁਣ ਸਿਰਫ਼ ਪੋਲਿੰਗ ਬੂਥਾਂ ਦੇ ਅੰਦਰ ਰਹੇ ਲੋਕ ਹੀ ਪਾ ਸਕਣਗੇ ਵੋਟ।

Oct 15, 2024 03:23 PM

ਪੰਚਾਇਤੀ ਚੋਣਾਂ ਦੀ ਵੋਟਿੰਗ ਦੌਰਾਨ ਹੋਇਆ ਵੱਡਾ ਹੰਗਾਮਾ

Punjab Panchayat Polls 2024 Live Updates : ਪਟਿਆਲਾ ’ਚ ਪੰਚਾਇਤੀ ਚੋਣਾਂ ਦੀ ਵੋਟਿੰਗ ਦੌਰਾਨ ਹੋਇਆ ਵੱਡਾ ਹੰਗਾਮਾ; ਹਲਕਾ ਸਨੌਰ ’ਚ ਚੱਲੀਆਂ ਗੋਲੀਆਂ

Oct 15, 2024 03:21 PM

ਪੰਚਾਇਤੀ ਚੋਣਾਂ ਵਿਚਾਲੇ ਸਾਹਮਣੇ ਆਈ ਮੰਦਭਾਗੀ ਖ਼ਬਰ


Oct 15, 2024 03:11 PM

ਵੋਟਿੰਗ ਤੋਂ ਪਹਿਲਾਂ ਸਾਡੀ ਵੋਟਾਂ ਕੱਟੀਆਂ', ਪੰਚਾਇਤੀ ਚੋਣਾਂ ਦੌਰਾਨ ਪਿੰਡ ਕੱਥੂਨੰਗਲ 'ਚ ਹੰਗਾਮਾ


Oct 15, 2024 02:59 PM

ਪਿੰਡਾਂ 'ਚ ਮੇਲੇ ਵਰਗੀਆਂ ਰੌਣਕਾਂ


Oct 15, 2024 02:58 PM

ਮੁੱਲਾਂਪੁਰ ਗਰੀਬਦਾਸ 'ਚ ਬੂਥਾਂ 'ਤੇ ਮਸ਼ੀਨਾਂ, ਬਾਲਟੀਆਂ ਤੇ ਕਾਰਾਂ ਰੱਖ ਕੇ ਵੋਟਰਾਂ ਨੂੰ ਕੀਤਾ ਜਾ ਰਿਹਾ ਪ੍ਰਭਾਵਿਤ


Oct 15, 2024 02:11 PM

ਨਾਭਾ ਦੇ ਪਿੰਡ ਉੱਪਲਾਂ ’ਚ ਲੋਕਾਂ ਨੇ ਪੰਚਾਇਤੀ ਚੋਣਾਂ ਦਾ ਕੀਤਾ ਬਾਈਕਾਟ

  • ਪਿੰਡ ਨੂੰ ਰਿਜ਼ਰਵ ਐਲਾਨਣ ’ਤੇ ਲੋਕਾਂ ’ਚ ਵਧਿਆ ਰੋਸ 
  • ਕਿਹਾ- ਪਿੰਡ ਦੀਆਂ 350 ਵੋਟਾਂ ਚੋਂ ਕੇਵਲ 25 ਤੋਂ 30 ਵੋਟਾਂ ਐਸਸੀ, ਭਾਈਚਾਰੇ ਦੀਆਂ ਹਨ
  • ਪਿੰਡ ਨੂੰ ਜਰਨਲ ਐਲਾਨਣ ਦੀ ਲੋਕ ਕਰ ਰਹੇ ਮੰਗ 

Oct 15, 2024 01:29 PM

ਪੰਜਾਬ ਵਿੱਚ ਦੁਪਹਿਰ 12 ਵਜੇ ਤੱਕ 22 ਫੀਸਦੀ ਵੋਟਿੰਗ ਹੋਈ

  • ਫਰੀਦਕੋਟ - 28 ਫੀਸਦੀ
  • ਬਰਨਾਲਾ-19.9 ਫੀਸਦੀ
  • ਮਲੇਰਕੋਟ-28 ਫੀਸਦੀ
  • ਫਾਜ਼ਿਲਕਾ- 33.5 ਫੀਸਦੀ
  • ਸ੍ਰੀ ਫਤਿਹਗੜ੍ਹ ਸਾਹਿਬ-31.23 ਫੀਸਦੀ

Oct 15, 2024 01:25 PM

ਪੰਚਾਇਤ ਚੋਣ ’ਚ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮ ਦੀ ਮੌਤ

ਬਰਨਾਲਾ ’ਚ ਪੰਚਾਇਤੀ ਚੋਣਾਂ ਦੀ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸੀਨੀਅਰ ਕਾਂਸਟੇਬਲ ਲੱਖਾ ਸਿੰਘ 53 ਸਾਲ ਬਰਨਾਲਾ ਜਿਲ੍ਹੇ ਦੇ ਪਿੰਡ ਢਿੱਲਵਾਂ ’ਚ ਤੈਨਾਤ ਸੀ। ਪੁਲਿਸ ਮੁਲਾਜ਼ਮ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਇਸ ਘਟਨਾ ਮਗਰੋਂ ਪੁਲਿਸ ਮੁਲਜ਼ਾਮ ਨੂੰ ਤੁਰੰਤ ਹੀ ਇਲਾਜ ਦੇ ਲਈ ਬਰਨਾਲਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। 

ਦੱਸ ਦਈਏ ਕਿ ਮ੍ਰਿਤਕ ਪੁਲਿਸ ਮੁਲਾਜ਼ਮ ਦੀ ਆਈਆਰਬੀ ਪਟਿਆਲਾ ’ਚ ਬਰਨਾਲਾ ’ਚ ਚੋਣ ਡਿਊਟੀ ਲੱਗੀ ਸੀ। ਉਹ ਤਰਨਤਾਰਨ ਜਿਲ੍ਹੇ ਦੇ ਪਿੰਡ ਛੀਨਾ ਦਾ ਰਹਿਣ ਵਾਲਾ ਹੈ। ਮ੍ਰਿਤਕ ਦਾ ਪਰਿਵਾਰ ਵੀ ਬਰਨਾਲਾ ਪਹੁੰਚ ਗਿਆ ਹੈ। ਬਰਨਾਲਾ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਮੁਲਾਜ਼ਮ ਦੀ ਮੌਤ ’ਤੇ ਅਫਸੋਸ ਜਾਹਿਰ ਕੀਤਾ ਹੈ। 

Oct 15, 2024 01:19 PM

ਸਰਪੰਚ ਦੇ ਅਹੁਦੇ ਲਈ 25,588 ਉਮੀਦਵਾਰ ਮੈਦਾਨ ਵਿੱਚ

ਪੰਚਾਇਤੀ ਚੋਣਾਂ ਵਿੱਚ ਸਰਪੰਚ ਦੇ ਅਹੁਦੇ ਲਈ 25,588 ਉਮੀਦਵਾਰ ਮੈਦਾਨ ਵਿੱਚ ਹਨ। ਪੰਚ ਦੇ ਅਹੁਦੇ ਲਈ 80,598 ਉਮੀਦਵਾਰ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ 3,798 ਸਰਪੰਚ ਅਤੇ 48,861 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ।

Oct 15, 2024 12:45 PM

ਮੋਗਾ ਦੇ ਪਿੰਡ ਮੰਗੇ ਵਾਲਾ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ

ਮੋਗਾ ਦੇ ਪਿੰਡ ਮੰਗੇ ਵਾਲਾ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਫਿਲਹਾਲ ਕੁਝ ਸਮੇਂ ਲਈ ਵੋਟਿੰਗ ਰੋਕ ਦਿੱਤੀ ਗਈ ਹੈ ਤੇ ਪੁਲਿਸ ਮਾਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Oct 15, 2024 12:28 PM

Punjab Panchayat Elections 2024 LIVE UPDATES : ਚੋਣ ਡਿਊਟੀ ਦੌਰਾਨ ਅਧਿਆਪਕ ਦੀ ਮੌਤ

ਜਲੰਧਰ ਦੇ ਅਰਜਨਵਾਲ ਵਿਖੇ ਬੀਤੀ ਰਾਤ 11 ਵਜੇ ਇਲੈਕਸ਼ਨ ਡਿਊਟੀ ਤੇ ਆਏ ਅਮਰਿੰਦਰ ਸਿੰਘ ਨਾਂ ਦੇ ਅਧਿਆਪਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੌਕੇ ਉੱਤੇ ਮੌਜੂਦ ਮੁਲਾਜ਼ਮਾਂ ਅਮਰਿੰਦਰ ਸਿੰਘ ਨੂੰ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਅਮਰਿੰਦਰ ਸਿੰਘ ਫਾਜ਼ਿਲਕਾ ਦਾ ਵਸਨੀਕ ਸੀ ਅਤੇ ਆਦਮਪੁਰ ਦੇ ਧਦਿਆਲ ਪਿੰਡ ਵਿੱਚ ਬਤੌਰ ਅਧਿਆਪਕ ਦੀ ਡਿਊਟੀ ਨਿਭਾ ਰਿਹਾ ਸੀ।

Oct 15, 2024 12:17 PM

Punjab Panchayat Elections 2024 LIVE UPDATES : ਫਰੀਦਕੋਟ ਪੁਲਿਸ ਨੇ ਅਕਾਲੀ ਦਲ ਦੇ ਸਰਪੰਚ ਉਮੀਦਵਾਰ ਨੂੰ ਕੀਤਾ ਗ੍ਰਿਫ਼ਤਾਰ

ਅਕਾਲੀ ਦਲ ਦੇ ਸਰਪੰਚ ਉਮੀਦਵਾਰ ਨੂੰ ਫਰੀਦਕੋਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅਕਾਲੀ ਆਗੂ ਬੰਟੀ ਰੋਮਾਣਾ ਨੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ, ਉਹਨਾਂ ਨੇ ਕਿਹਾ ਕਿ ਸਵੇਰ ਤੋਂ ਸਾਡੇ ਉਮੀਦਵਾਰ ਨੂੰ ਪੁਲਿਸ ਨੇ ਬਿਨਾਂ ਮਤਲਬ ਗ੍ਰਿਫ਼ਾਤਰ ਕੀਤਾ ਹੋਇਆ ਹੈ। ਪੁਲਿਸ ਵਿਧਾਇਕ ਦੀ ਸ਼ਹਿ ਉੱਤੇ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ।

Oct 15, 2024 12:13 PM

Punjab Panchayat Elections 2024 LIVE UPDATES : ਇਸ ਪਿੰਡ ‘ਚ ਹਾਲੇ ਤੱਕ ਪੰਚਾਇਤੀ ਚੋਣਾਂ ਲਈ ਵੋਟਿੰਗ ਨਹੀਂ ਹੋਈ ਸ਼ੁਰੂ, ਪ੍ਰਸਾਸ਼ਨ ਦੀ ਅਣਗਿਹਲੀ ਆਈ ਸਾਹਮਣੇ


Oct 15, 2024 12:09 PM

Panchayat Election 2024 : ਸੁਪਰੀਮ ਕੋਰਟ ਪਹੁੰਚਿਆ 206 ਪੰਚਾਇਤੀ ਚੋਣਾਂ ਦਾ ਮਾਮਲਾ, HC ਦੇ ਫੈਸਲੇ ਨੂੰ ਦਿੱਤੀ ਗਈ ਚੁਣੌਤੀ

ਪੰਜਾਬ ਦੀਆਂ ਪੰਚਾਇਤੀ ਚੋਣਾਂ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਪਟੀਸ਼ਨਕਰਤਾ ਵੱਲੋਂ ਸੁਪਰੀਮ ਕੋਰਟ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਦੇ ਸੋਮਵਾਰ ਦਿੱਤੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਵਿੱਚ ਹਾਈਕੋਰਟ ਵੱਲੋਂ 206 ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ 'ਤੇ ਲਾਏ ਆਪਣੇ ਹੀ ਫੈਸਲੇ ਨੂੰ ਬਦਲ ਦਿੱਤਾ ਗਿਆ ਸੀ।

Oct 15, 2024 12:01 PM

ਪੰਚਾਇਤੀ ਚੋਣਾਂ ਦੌਰਾਨ ਸਾਹਮਣੇ ਆਈ ਤਸਵੀਰ, ਵੋਟ ਪਾਉਣ ਪਹੁੰਚਿਆ ਦਿਵਿਆਂਗ


Oct 15, 2024 11:57 AM

ਲੁਧਿਆਣਾ 'ਚ ਪੋਲਿੰਗ ਬੂਥ 'ਤੇ ਤਾਇਨਾਤ ’ਤੇ ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਾਤਾਂ 'ਚ ਮੌਤ

ਬਰਨਾਲਾ ਵਿੱਚ ਪੰਚਾਇਤੀ ਚੋਣ ਡਿਊਟੀ ’ਤੇ ਤਾਇਨਾਤ ਇੱਕ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਲੱਖਾ ਸਿੰਘ (53 ਸਾਲ) ਵਜੋਂ ਹੋਈ ਹੈ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਸ ਨੂੰ ਤੁਰੰਤ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਪੁਲੀਸ ਮੁਲਾਜ਼ਮ ਆਈਆਰਬੀ ਬਰਨਾਲਾ ਵਿਖੇ ਚੋਣ ਡਿਊਟੀ ’ਤੇ ਸੀ। ਉਹ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਛੀਨਾ ਦਾ ਵਸਨੀਕ ਸੀ। ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਮੁਲਾਜ਼ਮ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Oct 15, 2024 11:42 AM

ਤਰਨਤਾਰਨ ਦੇ ਪਿੰਡ ਦੋਦੇ ਵਿਖੇ ਇੱਕ ਵੋਟ ਭੁਗਤਾਉਣ ਨੂੰ ਲੈਕੇ 2 ਧਿਰਾਂ ਵਿਚਕਾਰ ਝੜਪ

ਤਰਨਤਾਰਨ ਦੇ ਪਿੰਡ ਦੋਦੇ ਵਿਖੇ ਇੱਕ ਵੋਟ ਭੁਗਤਾਉਣ ਨੂੰ ਲੈਕੇ 2 ਧਿਰਾਂ ਵਿਚਕਾਰ ਝੜਪ ਹੋ ਗਈ। ਜਿਸ ਤੋਂ ਬਾਅਦ ਕਰੀਬ ਅੱਧਾ ਘੰਟਾ ਲਈ ਵੋਟਿੰਗ ਪ੍ਰਕਿਰਿਆ ਰੋਕ ਦਿੱਤੀ ਗਈ। ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ ਤੇ ਮੁੜ ਤੋਂ ਵੋਟਿੰਗ ਪ੍ਰਕਿਰਿਆ ਸ਼ੁਰੂ ਕਰਵਾਈ ਗਈ।


Oct 15, 2024 11:41 AM

Punjab Panchayat Elections 2024 LIVE UPDATES : ਮਾਨਸਾ ਖੁਰਦ ਦੀਆਂ ਪੰਚਾਇਤੀ ਚੋਣਾਂ ਹੋਈਆਂ ਰੱਦ

ਮਾਨਸਾ ਖੁਰਦ ਦੀਆਂ ਪੰਚਾਇਤੀ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਬੈਲਟ ਪੇਪਰਾਂ ਉੱਪਰ ਉਮੀਦਵਾਰਾਂ ਦੇ ਚੋਣ ਨਿਸ਼ਾਨ ਬਦਲ ਗਏ ਹਨ। ਚੋਣ ਨਿਸ਼ਾਨਾਂ ਦੀ ਅਦਲਾ-ਬਦਲੀ ਹੋਣ ਕਾਰਨ ਪਿੰਡ ਵਾਸੀਆਂ ਨੇ ਸਹਿਮਤੀ ਕਰਦੇ ਹੋਏ ਚੋਣਾਂ ਰੱਦ ਕਰ ਦਿੱਤੀਆਂ ਹਨ।

Oct 15, 2024 11:33 AM

ਬਰਨਾਲਾ ਦੇ ਪਿੰਡ ਕਰਮਗੜ੍ਹ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਝੜਪ, ਪੰਚ ਉਮੀਦਵਾਰ ਜ਼ਖ਼ਮੀ

ਬਰਨਾਲਾ ਦੇ ਪਿੰਡ ਕਰਮਗੜ੍ਹ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਝੜਪ ਹੋ ਗਈ। ਝੜਪ ਦੌਰਾਨ ਪੰਚੀ ਉਮੀਦਵਾਰ ਸਮੇਤ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਹਨਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਇੱਕ ਕਾਰ ਦੀ ਵੀ ਭੰਨ੍ਹਤੋੜ ਕੀਤੀ ਗਈ ਹੈ। ਜ਼ਖਮੀ ਉਮੀਦਵਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਵਾਰਡ ਨੰਬਰ 9 ਤੋਂ ਪੰਚ ਲਈ ਚੋਣ ਲੜ ਰਿਹਾ ਹੈ। ਬੀਤੀ ਰਾਤ ਉਹ ਘਰ ਪਰਤ ਰਿਹਾ ਸੀ ਤਾਂ ਵਿਰੋਧੀ ਸਰਪੰਚ ਉਮੀਦਵਾਰ ਨੇ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਉਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ 'ਤੇ ਰਾਡਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਦੀ ਕਾਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

Oct 15, 2024 11:20 AM

ਅਜਨਾਲਾ ਦੇ ਪਿੰਡ ਭਲਾ ਵਿੱਚ ਹੋਇਆ ਹੰਗਾਮਾ, ਲੋਕਾਂ ਨੇ ਵੋਟਾਂ ਵਾਲੇ ਦਿਨ ਵੋਟਰ ਸੂਚੀ ਬਦਲਣ ਦੇ ਲਾਏ ਇਲਜ਼ਾਮ

ਅਜਨਾਲਾ ਦੇ ਪਿੰਡ ਭਲਾ ਵਿੱਚ ਹੰਗਾਮਾ ਹੋ ਗਿਆ ਤੇ ਕਈ ਲੋਕਾਂ ਵਿਚਾਲੇ ਝੜਪ ਹੋ ਗਈ। ਲੋਕਾਂ ਨੇ ਵੋਟਾਂ ਵਾਲੇ ਦਿਨ ਵੋਟਰ ਸੂਚੀ ਬਦਲਣ ਦੇ ਇਲਜ਼ਾਮ ਲਗਾਏ ਹਨ। ਲੋਕਾਂ ਦਾ ਕਹਿਣਾ ਹੈ ਪੰਚੀ ਲਈ ਜੋ ਉਮੀਦਵਾਰ ਖੜੇ ਹਨ, ਉਹਨਾਂ ਦੇ ਵੋਟਾਂ ਕਿਸੇ ਹੋਰ ਵਾਰਡ ਵਿੱਚ ਪਾ ਦਿੱਤੀਆਂ ਗਈਆਂ ਹਨ, ਇਸ ਸਭ ਸਰਕਾਰ ਦੇ ਇਸ਼ਾਰੇ ਉੱਤੇ ਹੋ ਰਿਹਾ ਹੈ। ਲੋਕਾਂ ਨੇ ਵੋਟਾਂ ਦਾ ਬਾਈਕਾਟ ਕਰ ਦਿੱਤਾ ਹੈ।


Oct 15, 2024 11:14 AM

Punjab Panchayat Elections 2024 LIVE UPDATES : ਨਾਭਾ ਬਲਾਕ ਦੇ ਪਿੰਡ ਉਪਲਾਂ ਵਿੱਚ ਲੋਕਾਂ ਨੇ ਚੋਣਾਂ ਦਾ ਕੀਤਾ ਬਾਈਕਾਟ

ਨਾਭਾ ਬਲਾਕ ਦੇ ਪਿੰਡ ਉਪਲਾਂ ਵਿੱਚ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਚੋਣਾਂ ਦੇ ਐਲਾਨ ਸਮੇਂ ਹੀ ਲੋਕਾਂ ਨੇ ਪਿੰਡ ਵਿੱਚ ਬਾਈਕਾਟ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਪਿੰਡ ਲਗਾਤਾਰ ਰਿਜ਼ਰਵ ਚੱਲਦਾ ਰਿਹਾ ਹੈ। ਭਾਵੇਂ ਕਿ ਇਸ ਪਿੰਡ ਦੇ ਵਿੱਚ 350 ਵੋਟ ਹੈ ਤੇ ਉਹਨਾਂ ਵਿੱਚ ਐਸੀ ਭਾਈਚਾਰੇ ਦੀਆਂ ਦੀਆਂ 25 ਤੋਂ 30 ਵੋਟਾਂ ਹੀ ਹਨ। ਲੋਕਾਂ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ ਬਿਲਕੁਲ ਵੀ ਵਿਕਾਸ ਨਹੀਂ ਹੋਇਆ, ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕੀਤੀ ਸੀ ਕਿ ਸਾਡਾ ਪਿੰਡ ਜਰਨਲ ਕੀਤਾ ਜਾਵੇ, ਨਾ ਸਾਡੀ ਸਰਕਾਰ ਨੇ ਸੁਣੀ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ, ਇਸ ਕਰਕੇ ਅਸੀਂ ਪਿੰਡ ਵਿੱਚ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ।



Oct 15, 2024 11:09 AM

Punjab Panchayat Elections 2024 LIVE UPDATES : 10 ਵਜੇ ਤੱਕ ਹੋਈ 10.5 ਫੀਸਦ ਵੋਟਿੰਗ

ਪੰਜਾਬ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਸਵੇਰੇ 10 ਵਜੇ ਤੱਕ 10.5 ਫੀਸਦੀ ਵੋਟਿੰਗ ਹੋਈ। ਰਾਜ ਵਿੱਚ ਕੁੱਲ 13,937 ਗ੍ਰਾਮ ਪੰਚਾਇਤਾਂ ਹਨ। 


Oct 15, 2024 10:58 AM

Punjab Panchayat Elections 2024 LIVE UPDATES : ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿੱਚ ਰੁਕੀ ਚੋਣ ਪ੍ਰਕਿਰਿਆ

ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦੇ ਵਾਰਡ ਨੰਬਰ 8 ਅਤੇ ਬੂਥ ਨੰਬਰ 82 ਦੀ ਚੋਣਾਂ ਦੀ ਪ੍ਰਕਿਰਿਆ ਰੁਕ ਗਈ ਹੈ, ਕਿਉਂਕਿ ਪੰਚ ਉਮੀਦਵਾਰਾਂ ਦੇ ਨਾਂਮ ਅੱਗੇ ਗਲਤ ਚੋਣ ਨਿਸ਼ਾਨ ਆਉਣ ਕਰਕੇ ਇਹ ਪ੍ਰਕਿਰਿਆ ਰੋਕੀ ਗਈ ਹੈ, ਜਿਸ ਕਾਰਨ ਵੋਟਰਾਂ ਵਿੱਚ ਗੁੱਸੇ ਦੀ ਲਹਿਰ ਹੈ।


Oct 15, 2024 10:50 AM

Punjab Panchayat Elections 2024 LIVE UPDATES : ਪਟਿਆਲਾ ਜ਼ਿਲ੍ਹੇ ਵਿੱਚ 1402 ਪੋਲਿੰਗ ਬੂਥਾਂ ਉੱਤੇ ਵੋਟਿੰਗ ਜਾਰੀ


Oct 15, 2024 10:45 AM

Punjab Panchayat Elections 2024 LIVE UPDATES : ਮੁਹਾਲੀ ਦੇ ਜੁਝਾਰ ਨਗਰ 'ਚ ਧੱਕੇਸ਼ਾਹੀ ਦੇ ਇਲਜ਼ਾਮ


Oct 15, 2024 10:36 AM

Punjab Panchayat Elections 2024 LIVE UPDATES : ਮੁਹਾਲੀ ਦੇ ਜੁਝਾਰ ਨਗਰ ਵਿੱਚ ਹੋਇਆ ਹੰਗਾਮਾ

ਮੁਹਾਲੀ ਦੇ ਜੁਝਾਰ ਨਗਰ ਵਿੱਚ ਹੋਇਆ ਹੰਗਾਮਾ, ਵੋਟਿੰਗ ਸੈਂਟਰ ਦੇ ਅੰਦਰ ਪਹੁੰਚੇ ਉਮੀਦਵਾਰ, ਵੋਟਰਾਂ ਨੂੰ ਵੋਟ ਪਾਉਣ ਲਈ ਕੀਤਾ ਜਾ ਰਿਹਾ ਮਜ਼ਬੂਰ  


Oct 15, 2024 10:14 AM

ਫਿਰੋਜ਼ਪੁਰ ਦੇ ਪਿੰਡ ਲਖਮੀਰ ਕੇ ਉਤਾੜ 'ਚ ਹੰਗਾਮਾ, ਵੋਟਰ ਸੂਚੀ 'ਚ ਨਾਂਅ ਨਾ ਹੋਣ 'ਤੇ ਭੜਕੇ ਪਿੰਡ ਵਾਸੀ


Oct 15, 2024 10:11 AM

Punjab Panchayat Polls 2024 Live Updates : ਪੰਚਾਇਤੀ ਚੋਣਾਂ ਦੌਰਾਨ ਪਿੰਡ ਸੋਹਣ ਸੈਣ ਭਗਤ ’ਚ ਚੱਲੀਆਂ ਗੋਲ਼ੀਆਂ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਸੈਨ ਭਗਤ ਵਿੱਚ ਪੋਲਿੰਗ ਬੂਥ ਦੇ ਬਾਹਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੋਟ ਪਾਉਣ ਲਈ ਕਤਾਰ 'ਚ ਖੜ੍ਹੇ ਲੋਕਾਂ 'ਚ ਝਗੜਾ ਹੋ ਗਿਆ। ਜਿਸ ਤੋਂ ਬਾਅਦ ਇਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਇੱਕ ਵਿਅਕਤੀ ਦੀ ਲੱਤ ਵਿੱਚ ਗੋਲੀ ਲੱਗੀ ਹੈ। ਜਿਸ ਨੂੰ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ਗਿਆ। ਪੋਲਿੰਗ ਬੂਥ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।

Oct 15, 2024 10:01 AM

Punjab Panchayat Polls 2024 Live Updates : ਇਸ ਪਿੰਡ ‘ਚ ਸਰਪੰਚੀ ਦੇ 9 ਉਮੀਦਵਾਰ, ਸਿਰਫ਼ ਇੱਕ ਉਮੀਦਵਾਰ ਪੰਜਾਬੀ


ਮੁਹਾਲੀ ਦੇ ਬਡਮਾਜਰਾ ਵਿੱਚ ਪੰਚਾਇਤੀ ਚੋਣਾਂ ਚੱਲ ਰਹੀਆਂ ਹਨ। ਇੱਥੇ ਕੁੱਲ 6500 ਵੋਟਰ ਹਨ। ਇਨ੍ਹਾਂ ਵੋਟਰਾਂ ਵਿੱਚੋਂ ਜ਼ਿਆਦਾਤਰ ਪ੍ਰਵਾਸੀ ਹਨ। ਸਥਿਤੀ ਇਹ ਹੈ ਕਿ ਇੱਥੇ ਉਮੀਦਵਾਰਾਂ ਨੂੰ ਹਿੰਦੀ ਵਿੱਚ ਪੋਸਟਰ ਲਗਾਉਣੇ ਪੈ ਰਹੇ ਹਨ। ਇਸ ਪਿੰਡ ‘ਚ ਸਰਪੰਚੀ ਦੇ 9 ਉਮੀਦਵਾਰ ਪਰਵਾਸੀ ਹਨ ਤੇ ਸਿਰਫ਼ ਇੱਕ ਉਮੀਦਵਾਰ ਪੰਜਾਬੀ ਹੈ।

Oct 15, 2024 09:54 AM

Panchayat Polls 2024 Live Updates : ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿੱਚ ਹੰਗਾਮਾ

ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿੱਚ ਪੰਚਾਇਤੀ ਚੋਣਾਂ ਦੌਰਾਨ ਮਾਹੌਲ ਗਰਮ ਹੋ ਗਿਆ। ਪਿੰਡ ਵਿੱਚ ਕੁਝ ਬਾਹਰੀ ਵਿਅਕਤੀਆਂ ਦੇ ਆਉਣ ’ਤੇ ਪਿੰਡ ਵਾਸੀਆਂ ਨੇ ਇਤਰਾਜ਼ ਪ੍ਰਗਟਾਇਆ। ਪਿੰਡ ਵਾਸੀਆਂ ਨੇ ਇਸ ਸਬੰਧੀ ਪੁਲੀਸ ਤੇ ਪ੍ਰਸ਼ਾਸਨ ਦੀ ਟੀਮ ਨੂੰ ਸੂਚਿਤ ਕਰ ਦਿੱਤਾ ਹੈ।


Oct 15, 2024 09:29 AM

Punjab Panchayat Polls 2024 Live Updates : ਪਿੰਡ ਕੋਟ ਰਜ਼ਾਦਾ ਵਿੱਚ ਬੈਲਟ ਪੇਪਰ ਹੋਏ ਲਾਪਤਾ, ਰੁਕੀ ਵੋਟਿੰਗ

ਅੰਮ੍ਰਿਤਸਰ ਦੇ ਪਿੰਡ ਕੋਟ ਰਜ਼ਾਦਾ ਵਿੱਚ ਕੁਝ ਬੈਲਟ ਪੇਪਰ ਗੁੰਮ ਹੋਣ ਕਾਰਨ ਵੋਟਿੰਗ ਰੋਕ ਦਿੱਤੀ ਗਈ ਹੈ। ਬੈਲਟ ਪੇਪਰ ਗੁੰਮ ਹੋਣ ਕਾਰਨ ਚੋਣ ਲੜ ਰਹੇ ਉਮੀਦਵਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਉਹ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਲੋਕਾਂ ਨੇ ਕਿਹਾ ਕਿ ਉਹ ਨਵੇਂ ਬੈਲਟ ਪੇਪਰ ਮਿਲਣ ਤੋਂ ਬਾਅਦ ਦੁਬਾਰਾ ਵੋਟਿੰਗ ਸ਼ੁਰੂ ਕਰਨਗੇ। ਪਹਿਲਾਂ ਬੈਲਟ ਪੇਪਰ ਪੂਰੇ ਸਨ, ਹੁਣ ਕਈ ਬੈਲਟ ਪੇਪਰ ਗਾਇਬ ਹਨ। ਕੁੱਲ 425 ਵੋਟਾਂ ਵਿੱਚੋਂ ਕਰੀਬ 100 ਵੋਟਾਂ ਗਾਇਬ ਹਨ, ਪ੍ਰਸ਼ਾਸਨ ਆ ਕੇ ਵੋਟ ਬੈਲਟ ਪੇਪਰ ਦੀ ਪਰਚੀ ਪੂਰੀ ਕਰੇਗਾ ਅਤੇ ਫਿਰ ਵੋਟਿੰਗ ਸ਼ੁਰੂ ਹੋਵੇਗੀ।

Oct 15, 2024 09:24 AM

Punjab Panchayat Polls 2024 Live Updates : ਵੋਟਰਾਂ ‘ਚ ਨਜ਼ਰ ਆਇਆ ਭਾਰੀ ਉਤਸ਼ਾਹ


Oct 15, 2024 09:06 AM

ਪੰਜਾਬ ਦੇ ਇਸ ਪਿੰਡ ‘ਚ ਲੱਭਿਆ ਨਹੀਂ ਲੱਭਦਾ ਪੰਜਾਬੀ ਵੋਟਰ, ਵੋਟਿੰਗ ਦੌਰਾਨ ਪੰਜਾਬੀ ਘੱਟ ਪ੍ਰਵਾਸੀ ਦਿੱਖ ਰਹੇ ਜ਼ਿਆਦਾ


Oct 15, 2024 09:04 AM

Punjab Panchayat Polls 2024 Live Updates : ਜਗਰਾਓਂ ਦੇ ਪਿੰਡ ਡੱਲੀ ਦੀ ਪੰਚਾਇਤੀ ਚੋਣ ਹੋਈ ਰੱਦ

ਜਗਰਾਓਂ ਦੇ ਪਿੰਡ ਡੱਲੀ ਦੀ ਪੰਚਾਇਤੀ ਚੋਣ ਰੱਦ ਹੋ ਗਈ ਹੈ। ਲੁਧਿਆਣਾ ਡੀਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਆਦੇਸ਼ ਦਿੱਤੇ ਹਨ। ਦੱਸ ਦਈਏ ਕਿ ਸਰਪੰਚੀ ਲਈ ਕੁਝ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਸਨ, ਜਿਹਨਾਂ ਨੇ ਇਸ ਸਬੰਧੀ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਸੀ।


Oct 15, 2024 08:32 AM

Punjab Panchayat Polls 2024 Live Updates : ਪੰਚਾਇਤੀ ਚੋਣਾਂ ਲਈ ਵੋਟਿੰਗ ਸ਼ੁਰੂ, ਪਿੰਡਾਂ ‘ਚ ਮੇਲੇ ਵਰਗੀਆਂ ਰੌਣਕਾਂ


Oct 15, 2024 08:07 AM

Panchayat Polls 2024 Live Updates : ਪ੍ਰਸ਼ਾਸਨ ਦੀ ਵੱਡੀ ਅਣਗਿਹਲੀ, ਬੈਲਟ ਪੇਪਰਾਂ ’ਤੇ 2 ਸਰਪੰਚੀ ਦੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਛਾਪੇ ਉਲਟ


ਲੁਧਿਆਣਾ ਦੇ ਭਾਮੀਆਂ ਖੁਰਦ ਪਿੰਡ ਵਿੱਚ ਪ੍ਰਸ਼ਾਸਨ ਦੀ ਵੱਡੀ ਅਣਗਿਹਲੀ ਸਾਹਮਣੇ ਆਈ ਹੈ। ਪ੍ਰਸ਼ਾਸਨ ਨੇ ਬੈਲਟ ਪੇਪਰਾਂ ਉੱਤੇ 2 ਸਰਪੰਚੀ ਦੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਉਲਟ ਛਾਪ ਦਿੱਤੇ ਹਨ। ਯਾਨੀ ਕੀ ਦੋਵਾਂ ਦੇ ਚੋਣ ਨਿਸ਼ਾਨ ਬਦਲ ਨੇ ਇੱਕ ਦੂਜੇ ਦੇ ਨਾਂ ਨਾਲ ਛਾਪ ਦਿੱਤੇ ਹਨ।

Oct 15, 2024 08:00 AM

Panchayat Elections Live Updates : ਰਾਜਾਸਾਂਸੀ ਦੇ ਪਿੰਡ ਭੰਗੂਪੁਰ ਬੇਟ ਵਿੱਚ ਹੋਇਆ ਹੰਗਾਮਾ


ਹਲਕਾ ਰਾਜਾਸਾਂਸੀ ਦੇ ਪਿੰਡ ਭੰਗੂਪੁਰ ਬੇਟ ਵਿੱਚ ਹੰਗਾਮਾ ਹੋ ਗਿਆ ਹੈ। ਪਿੰਡ ਦੇ ਹੀ ਵਸਨੀਕ ਨੂੰ ਰਿਟਰਨਿੰਗ ਅਫਸਰ ਲਾਏ ਜਾਣ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਨੇ ਪੋਲਿੰਗ ਬੂਥ ਦੇ ਬਾਹਰ ਧਰਨਾ ਲਗਾ ਲਿਆ ਹੈ। ਲੋਕਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਰਿਟਰਨਿੰਗ ਅਫਸਰ ਨਹੀਂ ਬਦਲਿਆ ਜਾਂਦਾ ਉਹ ਆਪਣਾ ਧਰਨਾ ਜਾਰੀ ਰੱਖਣਗੇ।

Oct 15, 2024 07:55 AM

Panchayat Polls 2024 Live Updates : ਥੋੜ੍ਹੀ ਦੇਰ ’ਚ ਪੰਚਾਇਤੀ ਚੋਣਾਂ ਲਈ ਵੋਟਿੰਗ ਹੋਵੇਗੀ ਸ਼ੁਰੂ


ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਥੋੜ੍ਹੀ ਦੇਰ ਵਿੱਚ ਵੋਟਿੰਗ ਸ਼ੁਰੂ ਹੋ ਜਾਵੇਗੀ। ਦੱਸ ਦਈਏ ਕਿ ਚੋਣ ਡਿਊਟੀ ਲਈ 96 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਚੋਣਾਂ ਲਈ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ।

Punjab Panchayat Election 2024 : ਪੰਜਾਬ ਵਿੱਚ ਅੱਜ ਪੰਚਾਇਤੀ ਚੋਣਾਂ ਲਈ ਵੋਟਾਂ ਪੈਣਗੀਆਂ। ਇਹ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਹੋਈ। 4 ਵੱਜਦੇ ਹੀ ਪੋਲਿੰਗ ਬੂਥਾਂ ਦੇ ਗੇਟ ਹੋਏ ਬੰਦ। ਹੁਣ ਸਿਰਫ਼ ਪੋਲਿੰਗ ਬੂਥਾਂ ਦੇ ਅੰਦਰ ਰਹੇ ਲੋਕ ਹੀ ਪਾ ਸਕਣਗੇ ਵੋਟ। ਦੱਸ ਦਈਏ ਕਿ ਸੂਬੇ ਵਿੱਚ ਕੁੱਲ 13937 ਗ੍ਰਾਮ ਪੰਚਾਇਤਾਂ ਹਨ। ਚੋਣਾਂ ਵਿੱਚ ਕੁੱਲ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਪਾਉਣਗੇ।

ਪ੍ਰਸ਼ਾਸਨ ਨੇ ਵੋਟਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਚੋਣ ਕਮਿਸ਼ਨ ਨੇ ਸੂਬੇ ਭਰ ਵਿੱਚ 23 ਨਿਗਰਾਨ ਨਿਯੁਕਤ ਕੀਤੇ ਹਨ। ਵੋਟਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਕੇਂਦਰ 'ਤੇ ਭੇਜਿਆ ਗਿਆ ਹੈ। 


ਚੋਣਾਂ ਲਈ ਕਰੀਬ 96 ਹਜ਼ਾਰ ਮੁਲਾਜ਼ਮਾਂ ਨੂੰ ਡਿਊਟੀ ’ਤੇ ਲਾਇਆ ਗਿਆ ਹੈ। ਪੰਜਾਬ ਪੁਲਿਸ ਨੇ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਸਾਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਦੱਸ ਦਈਏ ਕਿ ਅੱਜ ਸ਼ਾਮ 4 ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਨਤੀਜੇ ਐਲਾਨੇ ਜਾਣਗੇ। ਇਸ ਦੀ ਵੀਡੀਓਗ੍ਰਾਫੀ ਚੋਣ ਕਮਿਸ਼ਨ ਵੱਲੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Veggies Price: ਮਹਿੰਗਾਈ ਦੀ ਮਾਰ, ਪਹਿਲਾਂ ਹਰੀਆਂ ਸਬਜ਼ੀਆਂ ਗਾਇਬ, ਹੁਣ ਆਲੂ, ਪਿਆਜ਼ ਤੇ ਟਮਾਟਰ ਦੇ ਰੇਟ ਚੜ੍ਹੇ ਅਸਮਾਨੀ

- PTC NEWS

Top News view more...

Latest News view more...

PTC NETWORK