Punjab Monsoon Update: ਪੰਜਾਬ 'ਚ ਪਵੇਗਾ ਭਾਰੀ ਮੀਂਹ, IMD ਨੇ ਜਾਰੀ ਕੀਤਾ ਅਲਰਟ; ਕਿਸਾਨਾਂ ਨੂੰ ਵੀ ਹੋਵੇਗਾ ਫਾਇਦਾ
Punjab Monsoon Update: ਪੰਜਾਬ, ਹਿਮਾਚਲ ਪ੍ਰਦੇਸ਼ ਸਮੇਤ ਉੱਤਰੀ ਭਾਰਤ ਵਿੱਚ ਮਾਨਸੂਨ ਐਕਟਿਵ ਹੋਣ ਵਾਲਾ ਹੈ ਜਿਸ ਨਾਲ ਕਈ ਸੂਬਿਆਂ ’ਚ ਭਾਰੀ ਮੀਂਹ ਪਵੇਗਾ। ਦੱਸ ਦਈਏ ਕਿ ਮੌਸਮ ਵਿਭਾਗ ਨੇ 1 ਤੋਂ 4 ਜੁਲਾਈ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਐਤਵਾਰ ਨੂੰ ਪੰਜਾਬ ਦੇ ਕਈ ਜ਼ਿਲਿਆਂ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ, ਜਦਕਿ ਕੁਝ ਜ਼ਿਲਿਆਂ 'ਚ ਬੱਦਲ ਛਾਏ ਰਹੇ। 4 ਜੁਲਾਈ ਨੂੰ ਪਏ ਭਾਰੀ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ, ਉੱਥੇ ਹੀ ਖੇਤਾਂ ਵਿੱਚ ਬੀਜੀ ਝੋਨੇ ਦੀ ਫ਼ਸਲ ਨੂੰ ਵੀ ਪਾਣੀ ਮਿਲੇਗਾ।
ਮੀਡੀਆ ਰਿਪਰੋਟਾਂ ਦੀ ਮੰਨੀਏ ਤਾਂ ਪੰਜਾਬ ਵਿੱਚ 3 ਅਤੇ 4 ਜੁਲਾਈ, ਦਿੱਲੀ ਵਿੱਚ 1-3 ਜੁਲਾਈ, ਹਰਿਆਣਾ-ਚੰਡੀਗੜ੍ਹ ਵਿੱਚ 4 ਜੁਲਾਈ, ਹਿਮਾਚਲ ਪ੍ਰਦੇਸ਼ ਵਿੱਚ 3-4 ਜੁਲਾਈ, ਪੂਰਬੀ ਰਾਜਸਥਾਨ ਵਿੱਚ 2-5 ਜੁਲਾਈ, ਪੱਛਮੀ ਮੱਧ ਪ੍ਰਦੇਸ਼ ਵਿੱਚ 4 ਜੁਲਾਈ, ਪੂਰਬੀ ਮੱਧ ਪ੍ਰਦੇਸ਼ ਵਿੱਚ 3-4 ਜੁਲਾਈ, ਪੱਛਮੀ ਬੰਗਾਲ ਵਿੱਚ 4 ਜੁਲਾਈ, ਝਾਰਖੰਡ ਵਿੱਚ 3-4 ਜੁਲਾਈ ਤੱਕ, ਛੱਤੀਸਗੜ੍ਹ ਵਿੱਚ 5 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਉੱਥੇ ਹੀ ਹਿਮਾਚਲ ਪ੍ਰਦੇਸ਼ ਵਿੱਚ ਵੀ ਮੌਸਮ ਵਿਭਾਗ ਨੇ ਲਾਹੌਲ-ਸਪੀਤੀ ਅਤੇ ਕਿਨੌਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਤੂਫ਼ਾਨ, ਭਾਰੀ ਮੀਂਹ ਅਤੇ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: NEET UG ਦੀ ਮੁੜ ਪ੍ਰੀਖਿਆ ਦੇ ਨਤੀਜੇ ਜਾਰੀ, ਕਿਸੇ ਨੂੰ ਨਹੀਂ ਮਿਲੇ 720 'ਚੋਂ 720, ਅਸਲੀ ਟਾਪਰਾਂ ਦੀ ਘਟੀ ਗਿਣਤੀ
- PTC NEWS