Sun, Jan 19, 2025
Whatsapp

Punjab Lottery 2025 Lohri Bumper : ਲੋਹੜੀ ਬੰਪਰ ਨੇ ਰੋਪੜ ਦੇ ਇੱਕ ਡਰਾਈਵਰ ਨੂੰ ਬਣਾਇਆ 'ਕਰੋੜਪਤੀ', ਪੰਜਾਬ ਦੀ ਲਾਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਰੱਖਿਆ ਗਿਆ ਸੀ ਇਨ੍ਹਾਂ ਇਨਾਮ

ਜਾਣਕਾਰੀ ਅਨੁਸਾਰ ਲਾਟਰੀ ਇਨਾਮ ਦਾ ਜੇਤੂ ਹਰਪਿੰਦਰ ਸਿੰਘ ਕੁਵੈਤ ਵਿੱਚ ਟਰਾਲਾ ਚਲਾ ਕੇ ਡਰਾਈਵਰੀ ਕਰਦਾ ਹੈ ਤੇ ਅੱਜ ਕੱਲ ਆਪਣੇ ਘਰ ਆਇਆ ਹੋਇਆ ਹੈ। ਹਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਲਾਟਰੀਆਂ ਖ਼ਰੀਦਦਾ ਸੀ ਪਰ ਇਨਾਮ ਉਸ ਨੂੰ ਪਹਿਲੀ ਵਾਰ ਨਿਕਲਿਆ ਹੈ।

Reported by:  PTC News Desk  Edited by:  Aarti -- January 19th 2025 04:12 PM
Punjab Lottery 2025 Lohri Bumper : ਲੋਹੜੀ ਬੰਪਰ ਨੇ ਰੋਪੜ ਦੇ ਇੱਕ ਡਰਾਈਵਰ ਨੂੰ ਬਣਾਇਆ 'ਕਰੋੜਪਤੀ', ਪੰਜਾਬ ਦੀ ਲਾਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਰੱਖਿਆ ਗਿਆ ਸੀ ਇਨ੍ਹਾਂ ਇਨਾਮ

Punjab Lottery 2025 Lohri Bumper : ਲੋਹੜੀ ਬੰਪਰ ਨੇ ਰੋਪੜ ਦੇ ਇੱਕ ਡਰਾਈਵਰ ਨੂੰ ਬਣਾਇਆ 'ਕਰੋੜਪਤੀ', ਪੰਜਾਬ ਦੀ ਲਾਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਰੱਖਿਆ ਗਿਆ ਸੀ ਇਨ੍ਹਾਂ ਇਨਾਮ

Punjab Lottery 2025 Lohri Bumper : ਕਹਿੰਦੇ ਹਨ ਰੱਬ ਦੇ ਘਰ ਦੇਰ ਹੈ ਪਰ ਹਨੇਰ ਨਹੀਂ। ਅਜਿਹਾ ਹੀ ਕੁਝ ਹੋਇਆ ਨੂਰਪੁਰਬੇਦੀ ਦੇ ਪਿੰਡ ਬੜਵਾ ਦੇ ਰਹਿਣ ਵਾਲੇ ਹਰਪਿੰਦਰ ਸਿੰਘ ਦੇ ਨਾਲ, ਜਿਨ੍ਹਾਂ ਦੀ ਕਿਸਮਤ ਰਾਤੋਂ ਰਾਤ ਬਦਲ ਗਈ। ਦੱਸ ਧਈਏ ਕਿ ਲੋਹੜੀ ਬੰਪਰ ਨੇ ਰੋਪੜ ਦੇ ਇਸ ਡਰਾਈਵਰ ਦੀ ਕਿਮਸਤ ਨੂੰ ਚਮਕਾ ਦਿੱਤਾ ਹੈ ਅਤੇ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। 

ਦੱਸ ਦਈਏ ਕਿ ਲੋਹੜੀ ਬੰਪਰ ਨੇ ਡਰਾਈਵਰ ਦੀ ਕਿਸਮਤ ਨੂੰ ਬਦਲ ਦਿੱਤਾ ਹੈ। ਦਰਅਸਲ ਲੋਹਰੀ ਬੰਪਰ ਦੇ ਨਤੀਜੇ ਦਾ ਐਲਾਨ ਹੋਇਆ ਹੈ ਜਿਸ ’ਚ 10 ਕਰੋੜ ਦੀ ਲਾਟਰੀ ਹਰਪਿੰਦਰ ਸਿੰਘ ਦੀ ਨਿਕਲੀ ਹੈ। ਇਨਾਮ ਨਿਕਲਣ ਤੋਂ ਬਾਅਦ ਰੋਪੜ ਦੇ ਪੁਰਾਣਾ ਬੱਸ ਅੱਡੇ ਤੇ ਸਥਿਤ ਲਾਟਰੀ ਦੇ ਸ਼ਟਾਲ ਅਸ਼ੋਕਾ ਲਾਟਰੀ ਤੇ ਢੋਲ ਵੱਜਣੇ ਸ਼ੁਰੂ ਹੋ ਗਏ ਕਿਉਕਿ ਇਸੇ ਸਟਾਲ ਤੋਂ ਇਹ ਲਾਟਰੀ ਵਿਕੀ ਸੀ। 


ਦੱਸ ਦਈਏ ਕਿ ਪੰਜਾਬ ਦੇ ਲਾਟਰੀ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਇੰਨੀ ਵੱਡੀ ਇਨਾਮੀ ਰਕਮ ਰੱਖੀ ਗਈ ਹੈ। ਇਸ ਕਾਰਨ ਲੋਹੜੀ ਮਕਰ ਸੰਕ੍ਰਾਂਤੀ ਬੰਪਰ-2025 ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ।

ਜਾਣਕਾਰੀ ਅਨੁਸਾਰ ਲਾਟਰੀ ਇਨਾਮ ਦਾ ਜੇਤੂ ਹਰਪਿੰਦਰ ਸਿੰਘ ਕੁਵੈਤ ਵਿੱਚ ਟਰਾਲਾ ਚਲਾ ਕੇ ਡਰਾਈਵਰੀ ਕਰਦਾ ਹੈ ਤੇ ਅੱਜ ਕੱਲ ਆਪਣੇ ਘਰ ਆਇਆ ਹੋਇਆ ਹੈ। ਹਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਲਾਟਰੀਆਂ ਖ਼ਰੀਦਦਾ ਸੀ ਪਰ ਇਨਾਮ ਉਸ ਨੂੰ ਪਹਿਲੀ ਵਾਰ ਨਿਕਲਿਆ ਹੈ। ਜਿਸ ਤੋਂ ਬਾਅਦ ਸਾਰਾ ਪਰਿਵਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਹੈ ਤੇ ਪਰਿਵਾਰ ਕੋਲੋਂ ਇਹ ਖੁਸ਼ੀ ਸਾਂਭੀ ਨਹੀਂ ਜਾ ਰਹੀ। 

ਹਰਪਿੰਦਰ ਸਿੰਘ ਦਾ ਦਵਿੰਦਰ ਸਿੰਘ ਇੱਕ ਹਾਦਸੇ ਵਿੱਚ ਆਪਣੀ ਬਾਂਹ ਗਵਾ ਬੈਠਾ ਸੀ ਤੇ ਹਰਪਿੰਦਰ ਦੇ ਬੇਟੇ ਦਵਿੰਦਰ ਤੇ ਹਰਭਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪੈਸਿਆਂ ਨਾਲ ਕੋਈ ਆਪਣਾ ਕਾਰੋਬਾਰ ਕਰਨਗੇ,ਜਦ ਕਿ ਅਸ਼ੋਕਾ ਲੋਟਰੀ ਸਟਾਲ ਦੇ ਮਾਲਕ ਹੇਮੰਤ ਕੱਕੜ ਦਾ ਕਹਿਣਾ ਹੈ ਕਿ ਉਨਾਂ ਦੇ ਲਾਟਰੀ ਸਟਾਲ ਤੋਂ ਵੱਡਾ ਇਨਾਮ ਨਿਕਲਿਆ ਜੋ ਕਿ ਪੂਰੇ ਪੰਜਾਬ ਤੇ ਰੂਪਨਗਰ ਜ਼ਿਲੇ ਵਿੱਚ ਕਾਫੀ ਵੱਡਾ ਇਨਾਮ ਹੈ ਤੇ ਇਹ ਰੂਪਨਗਰ ਜ਼ਿਲੇ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਨੂੰ ਇਨਾ ਵੱਡਾ ਲਾਟਰੀ ਵਿੱਚੋਂ ਇਨਾਮ ਮਿਲਣ ਜਾ ਰਿਹਾ ਹੈ।

ਇਹ ਵੀ ਪੜ੍ਹੋ : Jalandhar Encounter : ਜਲੰਧਰ ਪੁਲਿਸ ਤੇ ਗੈਂਗਸਟਰ ਵਿੱਕੀ ਗੌਂਡਰ ਦੇ ਗੁਰਗਿਆਂ 'ਚ ਮੁੱਠਭੇੜ, 3 ਗੈਂਗਸਟਰ ਗ੍ਰਿਫ਼ਤਾਰ

- PTC NEWS

Top News view more...

Latest News view more...

PTC NETWORK