Industrialists Not Happy With Punjab Budget : ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਬਜਟ ਤੋਂ ਨਾਖੁਸ਼ ਪੰਜਾਬ ਦੇ ਕਾਰੋਬਾਰੀ, ਜਾਣੋ ਇੰਡਸਟਰੀ ਲਈ ਕਿੰਨਾ ਹੈ ਬਜਟ
Industrialists Not Happy With Punjab Budget : ਪੰਜਾਬ ਸਰਕਾਰ ਵੱਲੋਂ ਅੱਜ ਵਿੱਤੀ ਸਾਲ 2025 2026 ਲਈ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਕੁੱਲ 2 ਲੱਖ 36 ਹਜ਼ਾਰ 80 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਇੰਡਸਟਰੀ ਦੇ ਲਈ 3426 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ।
ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ ਤਿੰਨ ਸਾਲਾਂ ਦੇ ਵਿੱਚ ਸੂਬੇ ਦੇ ਅੰਦਰ 96 ਕਰੋੜ ਤੋਂ ਵਧੇਰੇ ਦਾ ਨਿਵੇਸ਼ ਹੋਇਆ। ਦੂਜੇ ਪਾਸੇ ਐਮਐਸਐਮ ਨੂੰ ਉਤਸ਼ਾਹਿਤ ਕਰਨ ਲਈ 120 ਕਰੋੜ ਦਾ ਪ੍ਰੋਜੈਕਟ ਲਾਂਚ ਕੀਤਾ ਗਿਆ ਹੈ। ਲੁਧਿਆਣਾ ਆਟੋ ਪਾਰਟਸ ਅਤੇ ਹੈਂਡ ਟੂਲਸ ਟੈਕਨੋਲੋਜੀ ਲਈ 10 ਕਰੋੜ ਰੁਪਏ ਰੱਖੇ ਗਏ ਹਨ। ਇਸ ਨੂੰ ਲੈ ਕੇ ਇੰਡਸਟਰੀ ਵੱਲੋਂ ਆਪਣੀ ਪ੍ਰਤਿਕਿਰਿਆ ਜ਼ਾਹਿਰ ਕੀਤੀ ਗਈ ਹੈ।
ਲੁਧਿਆਣਾ ਇੰਡਸਟਰੀ ਅਤੇ ਟਰੇਡ ਫੋਰਮ ਦੇ ਪ੍ਰਧਾਨ ਬਾਤੀਸ਼ ਜਿੰਦਲ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੀਆਂ ਬਜਟ ਤੋਂ ਉਮੀਦਾਂ ਸਨ ਉਸ ਮੁਤਾਬਕ ਉਹ ਖਰਾ ਨਹੀਂ ਉਤਰਿਆ ਹੈ। ਬਾਤਿਸ਼ ਜਿੰਦਲ ਨੇ ਕਿਹਾ ਹੈ ਕਿ ਨਾ ਹੀ ਮਹਿਲਾਵਾਂ ਲਈ ਕੋਈ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਖੇਤੀਬਾੜੀ ਦੀ ਸਬਸਿਡੀ ਨੂੰ ਲੈ ਕੇ ਕੋਈ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਮਹਿੰਗਾਈ ਵੱਧ ਜਾਂਦੀ ਹੈ ਪਿਛਲੇ ਸਾਲ ਲਗਭਗ 3300 ਕਰੋੜ ਦੇ ਕਰੀਬ ਇੰਡਸਟਰੀ ਲਈ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮੁਤਾਬਿਕ 300 ਕਰੋੜ ਰੁਪਿਆ ਘੱਟ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਹ ਗੱਲ ਚੰਗੀ ਰਹੀ ਕਿ ਕੋਈ ਨਵਾਂ ਟੈਕਸ ਸਰਕਾਰ ਵੱਲੋਂ ਨਹੀਂ ਲਗਾਇਆ ਗਿਆ ਪਰ ਬਿਜਲੀ ਨੂੰ ਲੈ ਕੇ ਲਗਾਤਾਰ ਇੰਡਸਟਰੀ ਦੀ ਮੰਗ ਚੱਲੀ ਆ ਰਹੀ ਸੀ ਕਿ ਹੱਲ ਕੀਤਾ ਜਾਵੇ ਪਰ ਇਸ ਸਬੰਧੀ ਵੀ ਕੋਈ ਫੈਸਲਾ ਨਹੀਂ ਲਿਆ ਗਿਆ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਖੇਤਰ ਦੇ ਵਿੱਚ ਵੀ ਕੋਈ ਸ਼ਲਾਘਾ ਯੋਗ ਕਦਮ ਨਹੀਂ ਹੈ। ਉਹਨੇ ਕਿਹਾ ਕਿ 5 ਲੱਖ ਤੋਂ 10 ਲੱਖ ਬੀਮਾ ਰਕਮ ਵਧਾਉਣ ਦੀ ਗੱਲ ਕੀਤੀ ਗਈ ਹੈ ਪਰ 5 ਲੱਖ ਤੱਕ ਵੀ ਹਸਪਤਾਲ ਨਹੀਂ ਦੇ ਪਾ ਰਹੇ ਹਨ।
ਇਹ ਵੀ ਪੜ੍ਹੋ : Punjab Drug Census News : ਹੁਣ ਮਾਨ ਸਰਕਾਰ ਹਰ ਘਰ ਦਾ ਬੂਹਾ ਖੜਕਾ ਕੇ ਪੁੱਛੇਗੀ ਤੁਹਾਡੇ ਪਰਿਵਾਰ ’ਚ ਕੌਣ-ਕੌਣ ਕਰਦਾ ਹੈ 'ਨਸ਼ਾ' ?
- PTC NEWS