'ਹੁਣ ਨਤੀਜੇ ਭੁਗਤਣ ਲਈ ਤਿਆਰ ਰਹੋ', ਜਾਣੋ ਕਿਉਂ HC ਨੇ ਸੁਰੱਖਿਆ ਮੰਗਣ ਆਏ ਮੁੰਡੇ ਨੂੰ ਕਹੀ ਗੱਲ
Live In Relationship Case: ਪੰਜਾਬ-ਹਰਿਆਣਾ ਹਾਈਕੋਰਟ ਤੋਂ ਇੱਕ ਮੁੰਡੇ ਨੂੰ ਸੁਰੱਖਿਆ ਮੰਗਣਾ ਉਦੋਂ ਮਹਿੰਗਾ ਪੈ ਗਿਆ, ਜਦੋਂ ਹਾਈਕੋਰਟ ਨੇ ਝਾੜ ਪਾ ਦਿੱਤੀ ਅਤੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਹਿ ਦਿੱਤਾ। ਦਰਸਅਲ ਇਹ ਮੁੰਡਾ ਇੱਕ ਨਾਬਾਲਗ ਲੜਕੀ ਨਾਲ ਰਿਲੇਸ਼ਨਸ਼ਿਪ 'ਚ ਸੀ, ਜਿਸ ਨੇ ਹਾਈਕੋਰਟ 'ਚ ਪਟੀਸ਼ਨ ਦਾਖਲ ਕਰਕੇ ਸੁਰੱਖਿਆ ਦੀ ਮੰਗ ਕੀਤੀ ਸੀ।
ਪੰਜਾਬ ਦੇ ਮਾਨਸਾ ਨਾਲ ਸਬੰਧਤ ਹੈ ਮਾਮਲਾ
ਮਾਮਲਾ ਪੰਜਾਬ ਦੇ ਮਾਨਸਾ ਨਾਲ ਸਬੰਧਤ ਹੈ, ਜਿਥੇ ਇੱਕ ਮੁੰਡਾ ਤੇ ਕੁੜੀ 10 ਦਸੰਬਰ ਤੋਂ ਰਿਲੇਸ਼ਨਸ਼ਿਪ 'ਚ ਰਹਿ ਰਹੇ ਸਨ ਅਤੇ ਹੁਣ ਮੁੰਡੇ ਵੱਲੋਂ ਪਟੀਸ਼ਨ ਦਾਖਲ ਕਰਕੇ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਪ੍ਰੇਮੀ ਜੋੜੇ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਉਹ ਇੱਕ-ਦੂਜੇ ਨੂੰ ਪਿਆਰ ਕਰਦੇ ਹਨ, ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਸ ਦੇ ਰਿਸ਼ਤੇ ਤੋਂ ਬਹੁਤ ਨਾਰਾਜ਼ ਹਨ, ਇਸ ਲਈ ਹਾਈਕੋਰਟ ਉਨ੍ਹਾਂ ਨੂੰ ਸੁਰੱਖਿਆ ਦੇਵੇ।
ਹਾਈਕੋਰਟ ਨੇ ਮੁੰਡੇ ਨੂੰ ਇਸ ਲਈ ਝਾੜ
ਸੁਣਵਾਈ ਦੌਰਾਨ ਅਦਾਲਤ 'ਚ ਇਹ ਗੱਲ ਸਾਹਮਣੇ ਆਈ ਕਿ ਕੁੜੀ ਬਾਲਗ ਹੈ ਪਰ ਲੜਕੀ ਦੀ ਉਮਰ ਸਿਰਫ਼ 16 ਸਾਲ 9 ਮਹੀਨੇ ਹੈ ਅਤੇ ਇਹ ਦੋਵੇਂ ਸੁਣਵਾਈ ਦੌਰਾਨ ਵੀ ਪੇਸ਼ ਨਹੀਂ ਹੋਏ। ਇਸ ਹਾਈਕੋਰਟ ਨੇ ਸਖਤ ਰੁਖ ਅਖਤਿਆਰ ਕਰਦੇ ਹੋਏ ਕਿਹਾ ਕਿ ਇੱਕ ਤਾਂ ਨਾਬਾਲਗ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣਾ ਤੇ ਉਪਰੋਂ ਇਹ ਕਹਿਣਾ ਕਿ ਇਹ ਰਜ਼ਾਮੰਦੀ ਨਾਲ ਹੋਇਆ ਰਿਸ਼ਤਾ ਭਾਵ consent relation ਸੀ। ਇਸ ਲਈ ਹੁਣ ਉਸ ਨੂੰ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਦੌਰਾਨ ਸਬੰਧਤ ਮਾਨਸਾ ਦੇ ਥਾਣਾ ਝੁਨੀਰ ਦੇ ਐੱਸਐੱਚਓ ਨੂੰ ਵੀ ਮਾਮਲੇ ਦੀ ਅਗਲੀ ਸੁਣਵਾਈ 'ਤੇ ਜੋੜੇ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ ਹੁਣ 12 ਜਨਵਰੀ ਨੂੰ ਹੋਵੇਗੀ।
-