Fri, Nov 22, 2024
Whatsapp

ਕੇਂਦਰ ਅੱਗੇ ਝੁਕੀ ਭਗਵੰਤ ਮਾਨ ਸਰਕਾਰ! ਕਲੀਨਿਕਾਂ ਤੋਂ ਬਾਅਦ ਸਕੂਲਾਂ ਦਾ ਨਾਂ ਬਦਲਣ ਨੂੰ ਦਿੱਤੀ ਮਨਜੂਰੀ, ਹੁਣ 'PM SHRI' ਹੋਣਗੇ ਸਕੂਲ

Punjab News : ਮਾਨ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਤੋਂ ਬਾਅਦ ਹੁਣ ਪੰਜਾਬ ਦੇ ਸਕੂਲਾਂ ਦਾ ਨਾਮ ਬਦਲਣ ਨੂੰ ਮਨਜੂਰੀ ਦੇ ਦਿੱਤੀ ਹੈ। ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕਰਕੇ ਤੁਰੰਤ ਪ੍ਰਭਾਵ ਨਾਲ ਸੂਬੇ ਦੇ 233 ਸਕੂਲਾਂ ਦੇ ਨਾਮ ਅੱਗੇ 'ਪੀਐਮ ਸ਼੍ਰੀ' ਲਾਉਣ ਦੇ ਹੁਕਮ ਦਿੱਤੇ ਹਨ।

Reported by:  PTC News Desk  Edited by:  KRISHAN KUMAR SHARMA -- November 13th 2024 08:36 AM -- Updated: November 13th 2024 09:07 AM
ਕੇਂਦਰ ਅੱਗੇ ਝੁਕੀ ਭਗਵੰਤ ਮਾਨ ਸਰਕਾਰ! ਕਲੀਨਿਕਾਂ ਤੋਂ ਬਾਅਦ ਸਕੂਲਾਂ ਦਾ ਨਾਂ ਬਦਲਣ ਨੂੰ ਦਿੱਤੀ ਮਨਜੂਰੀ, ਹੁਣ 'PM SHRI' ਹੋਣਗੇ ਸਕੂਲ

ਕੇਂਦਰ ਅੱਗੇ ਝੁਕੀ ਭਗਵੰਤ ਮਾਨ ਸਰਕਾਰ! ਕਲੀਨਿਕਾਂ ਤੋਂ ਬਾਅਦ ਸਕੂਲਾਂ ਦਾ ਨਾਂ ਬਦਲਣ ਨੂੰ ਦਿੱਤੀ ਮਨਜੂਰੀ, ਹੁਣ 'PM SHRI' ਹੋਣਗੇ ਸਕੂਲ

PM Shri Scheme News : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਕੇਂਦਰ ਸਰਕਾਰ ਅੱਗੇ ਲਗਾਤਾਰ ਝੁਕਦੀ ਨਜ਼ਰ ਆ ਰਹੀ ਹੈ। ਮਾਨ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਤੋਂ ਬਾਅਦ ਹੁਣ ਪੰਜਾਬ ਦੇ ਸਕੂਲਾਂ ਦਾ ਨਾਮ ਬਦਲਣ ਨੂੰ ਮਨਜੂਰੀ ਦੇ ਦਿੱਤੀ ਹੈ। ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕਰਕੇ ਤੁਰੰਤ ਪ੍ਰਭਾਵ ਨਾਲ ਸੂਬੇ ਦੇ 233 ਸਕੂਲਾਂ ਦੇ ਨਾਮ ਅੱਗੇ 'ਪੀਐਮ ਸ਼੍ਰੀ' ਲਾਉਣ ਦੇ ਹੁਕਮ ਦਿੱਤੇ ਹਨ।

ਉਪ ਸਕੱਤਰ ਸਿੱਖਿਆ ਸਕੂਲ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਕੇ.ਕੇ. ਯਾਦਵ ਅਧੀਨ ਜਾਰੀ ਪੱਤਰ 'ਚ 'ਪੀਐਮ ਸ਼੍ਰੀ' ਸਕੀਮ ਨੂੰ ਸਕੂਲਾਂ 'ਚ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਹੁਣ ਪੰਜਾਬ ਦੇ ਇਨ੍ਹਾਂ 233 ਸਕੂਲਾਂ ਦੇ ਨਾਵਾਂ ਅੱਗੇ 'ਪੀਐਮ ਸ਼੍ਰੀ' ਸੰਬੋਧਤ ਹੋਵੇਗਾ।


ਦੱਸ ਦਈਏ ਕਿ ਪੰਜਾਬ ਸਰਕਾਰ ਆਮ ਆਦਮੀ ਕਲੀਨਿਕਾਂ ਦੇ ਨਾਂਅ ਵੀ ਛੇਤੀ ਹੀ ਬਦਲਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਨੂੰ ਵੀ ਕਲੀਨਿਕਾਂ ’ਚੋਂ ਹਟਾਏ ਜਾਣ ਬਾਰੇ ਕਿਹਾ ਗਿਆ ਹੈ। ਜਾਣਕਾਰੀ ਮੁਤਾਬਿਕ ਲਗਭਗ 870 ਕਲੀਨਿਕਾਂ ’ਚੋਂ 400 ਕਲੀਨਿਕਾਂ ਦੇ ਨਾਂਵਾਂ ਨੂੰ ਬਦਲਿਆ ਜਾਵੇਗਾ ਅਤੇ ਨਾਂਅ ਬਦਲ ਕੇ ਆਯੂਸ਼ਮਾਨ ਆਰੋਗਿਆ ਕੇਂਦਰ ਰੱਖਿਆ ਜਾਵੇਗਾ। 

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਫੰਡ ਰੋਕੇ ਜਾਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਲਗਾਤਾਰ ਦਬਾਅ ਵਿੱਚ ਹੈ, ਜਿਸ ਦਾ ਅਸਰ ਹੁਣ ਵਿਖਾਈ ਦੇਣ ਲੱਗਾ ਹੈ। ਇਸ ਦੇ ਮੱਦੇਨਜ਼ਰ ਨਹੀ ਆਮ ਆਦਮੀ ਕਲੀਨਿਕਾਂ ਤੋਂ ਬਾਅਦ ਸਕੂਲਾਂ ਦੇ ਨਾਮ ਬਦਲਣ ਨੂੰ ਮਨਜੂਰੀ ਸਾਹਮਣੇ ਆਈ ਹੈ।

ਸਕੂਲਾਂ ਦੇ ਨਾਮ ਅੱਗੇ 'ਪੀਐਮ ਸ਼੍ਰੀ' ਲਗਾਉਣ ਦੀ ਸਕੀਮ ਬਾਰੇ ਦੱਸ ਦਈਏ ਕਿ ਕੇਂਦਰ ਸਰਕਾਰ ਦੀ ਇਹ ਸਕੀਮ ਦੋ ਸਾਲ ਪਹਿਲਾਂ ਆਈ ਸੀ, ਜਿਸ ਤਹਿਤ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਵਰਗੀ ਦਿੱਖ ਦਿੱਤੀ ਜਾਣੀ ਸੀ, ਪਰ ਭਗਵੰਤ ਮਾਨ ਸਰਕਾਰ ਨੇ ਇਸ ਸਕੀਮ ਨੂੰ ਚੱਲਣ ਨਹੀਂ ਦਿੱਤਾ ਸੀ ਅਤੇ ਹੁਣ ਜਦੋਂ ਕੇਂਦਰ ਸਰਕਾਰ ਵੱਲੋਂ ਫੰਡ ਰੋਕੇ ਗਏ ਹਨ ਤਾਂ ਪੰਜਾਬ ਸਰਕਾਰ ਨੇ ਦਬਾਅ ਹੇਠ ਸਕੂਲਾਂ ਦੇ ਨਾਂਵਾਂ ਅੱਗੇ 'ਪੀਐਮ ਸ਼੍ਰੀ' ਨੂੰ ਤੁਰੰਤ ਪ੍ਰਭਾਵ ਨਾਲ ਮਨਜੂਰੀ ਦੇ ਦਿੱਤੀ ਹੈ।

ਪੀਐਮ ਸ਼੍ਰੀ ਯੋਜਨਾ ਅਧੀਨ ਸਰਬ ਸਿੱਖਿਆ ਅਭਿਆਨ ਤਹਿਤ ਹੁਣ ਇਨ੍ਹਾਂ 233 ਸਕੂਲਾਂ 'ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਇਨ੍ਹਾਂ ਨੂੰ ਹਾਈਟੈਕ ਕੀਤੇ ਜਾਣ ਦੀ ਤਿਆਰੀ ਹੈ। ਨਾਲ ਹੀ ਪ੍ਰਾਈਵੇਟ ਸਕੂਲਾਂ ਵਰਗੀ ਹਰ ਸਹੂਲਤ ਹੋਣ ਬਾਰੇ ਵੀ ਕਿਹਾ ਜਾ ਰਿਹਾ ਹੈ।

ਕਿਹੜੇ ਹਨ 233 ਸਕੂਲ ਜਿਨ੍ਹਾਂ ਦਾ ਬਦਲਿਆ ਜਾਵੇਗਾ ਨਾਮ...ਸੂਚੀ ਵੇਖਣ ਲਈ ਕਰੋ ਕਲਿੱਕ

- PTC NEWS

Top News view more...

Latest News view more...

PTC NETWORK