Sat, Dec 21, 2024
Whatsapp

Manpreet Singh Badal : ਗਿੱਦੜਬਾਹਾ ਪਹੁੰਚੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕਿਹਾ- ਮੈਨੂੰ ਸ਼ਰਮ ਆ ਰਹੀ ਹੈ ਮੇਰੇ ਲੋਕ ਧਰਨਾ ਦੇ ਰਹੇ ਹਨ

ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੈਂ ਲਗਭਗ ਡੇਢ ਦਹਾਕੇ ਬਾਅਦ ਗਿੱਦੜਬਾਹਾ ਆਇਆ ਹਾਂ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇੱਥੇ ਸਿਰਫ਼ ਰੇਲਵੇ ਅੰਡਰ ਬ੍ਰਿਜ ਹੀ ਨਹੀਂ, ਜਲਦੀ ਹੀ ਓਵਰ ਬ੍ਰਿਜ ਵੀ ਬਣਾਇਆ ਜਾਵੇਗਾ।

Reported by:  PTC News Desk  Edited by:  Aarti -- October 03rd 2024 04:32 PM
Manpreet Singh Badal :  ਗਿੱਦੜਬਾਹਾ ਪਹੁੰਚੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕਿਹਾ- ਮੈਨੂੰ ਸ਼ਰਮ ਆ ਰਹੀ ਹੈ ਮੇਰੇ ਲੋਕ ਧਰਨਾ ਦੇ ਰਹੇ ਹਨ

Manpreet Singh Badal : ਗਿੱਦੜਬਾਹਾ ਪਹੁੰਚੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕਿਹਾ- ਮੈਨੂੰ ਸ਼ਰਮ ਆ ਰਹੀ ਹੈ ਮੇਰੇ ਲੋਕ ਧਰਨਾ ਦੇ ਰਹੇ ਹਨ

Manpreet Singh Badal :  ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਪਹੁੰਚੇ। ਇੱਥੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਿੰਡ ’ਚ ਚੱਲ ਰਹੇ ਧਰਨਾ ਪ੍ਰਦਰਸ਼ਨ ਵਿਚਾਲੇ ਪਹੁੰਚੇ ਜਿੱਥੇ ਉਨ੍ਹਾਂ ਨੇ ਲੋਕਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ। 

ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੈਂ ਲਗਭਗ ਡੇਢ ਦਹਾਕੇ ਬਾਅਦ ਗਿੱਦੜਬਾਹਾ ਆਇਆ ਹਾਂ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇੱਥੇ ਸਿਰਫ਼ ਰੇਲਵੇ ਅੰਡਰ ਬ੍ਰਿਜ ਹੀ ਨਹੀਂ, ਜਲਦ ਓਵਰ ਬ੍ਰਿਜ ਵੀ ਬਣਾਇਆ ਜਾਵੇਗਾ।


ਉਨ੍ਹਾਂ ਨੇ ਕਿਹਾ ਕਿ ਮੈ 15 ਸਾਲਾਂ ਬਾਅਦ ਇਸ ਸ਼ਹਿਰ ਦੀਆਂ ਗਲੀਆਂ ’ਚ ਆਇਆ ਹਾਂ। ਕਿਮਸਤ ’ਚ ਜਿੱਥੇ ਲਿਖਿਆ ਹੁੰਦਾ ਹੈ ਉੱਥੇ ਦਾਣਾ ਪਾਣੀ ਚੁਗਣਾ ਹੁੰਦਾ ਹੈ। ਮੈ 15 ਸਾਲ ਬਾਅਦ ਤੁਹਾਡੇ ਵਿਚਾਲੇ ਆਇਆ ਹਾਂ। ਜੇਕਰ ਮੈ ਇੱਥੋ ਨਾ ਜਾਂਦਾ ਤਾਂ ਤੁਹਾਨੂੰ ਇਹ ਪਰੇਸ਼ਾਨੀ ਆਉਣੀ ਹੀ ਨਹੀਂ ਸੀ। ਇੱਥੇ ਲੋਕਾਂ ਦੇ ਕੋਲ ਹਾਈ ਸਕੂਲ ਨਹੀਂ ਹੈ ਪੀਣ ਦਾ ਪਾਣੀ ਨਹੀਂ ਹੈ ਰੇਲਵੇ ਬ੍ਰਿਜ ਨਹੀਂ ਹੈ। 

ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਸ਼ਰਮ ਆਉਂਦੀ ਹੈ ਕਿ ਮੇਰੇ ਸ਼ਹਿਰ ਦੇ ਲੋਕ ਧਰਨਾ ਲਗਾ ਰਹੇ ਹਨ। ਮੈ ਤੁਹਾਡੇ ਸਾਰੇ ਕੰਮ ਕਰਵਾ ਦੇਵਾਂਗਾ। ਚਾਹੇ ਉਹ ਕੇਂਦਰ ਸਰਕਾਰ ਤੋਂ ਹੋਵੇ ਜਾਂ ਫਿਰ ਕੋਈ ਹੋਰ। ਹਾਈ ਸਕੂਲ ਬਣਾਉਣਾ, ਸਟੇਡੀਅਮ ਬਣਾਉਣਾ, ਵਾਟਰ ਵਰਕਸ ਬਣਾਉਣਾ ਇਹ ਪੰਜਾਬ ਸਰਕਾਰ ਦੇ ਕੰਮ ਹਨ। ਪਰ ਉਹ ਆਮ ਲੋਕਾਂ ਦੀ ਪਰੇਸ਼ਾਨੀਆਂ ਵੱਲ ਧਿਆਨ ਨਹੀਂ ਦੇ ਰਹੇ ਹਨ। 

ਉਨ੍ਹਾਂ ਧਰਨਾਕਾਰੀਆਂ ਨੂੰ ਕਿਹਾ ਕਿ ਉਹ ਅੰਡਰ ਬ੍ਰਿਜ ਅਤੇ ਰੇਲਵੇ ਅੰਡਰਬ੍ਰਿਜ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਉਹ ਵਕੀਲ ਦੇ ਵਾਂਗ ਕਾਲਾਕੋਟ ਪਾ ਕੇ ਉਨ੍ਹਾਂ ਦਾ ਮੁਕਦਮਾ ਲੜਨਗੇ। 

ਇਹ ਵੀ ਪੜ੍ਹੋ : Panchayat Election 2024: ਪੰਚਾਇਤੀ ਚੋਣਾਂ 'ਤੇ ਪੰਜਾਬ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ

- PTC NEWS

Top News view more...

Latest News view more...

PTC NETWORK