Punjab Nagar Nigam Election : ਪੰਜਾਬ ’ਚ ਨਿਗਮ ਚੋਣਾਂ ਲਈ ਤੇਜ਼ ਹੋਈ ਹਲਚਲ ! ਵੋਟਰ ਲਿਸਟਾਂ ਤਿਆਰ ਕਰਨ ਲਈ ਸੂਬਾ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ
Punjab Nagar Nigam Election : ਪੰਜਾਬ ’ਚ ਹੁਣ ਨਿਗਮ ਚੋਣਾਂ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਦੱਸ ਦਈਏ ਕਿ ਪੰਜਾਬ ਚੋਣ ਕਮਿਸ਼ਨ ਵੱਲੋਂ ਵੋਟਰ ਲਿਸਟਾਂ ਤਿਆਰ ਕਰਨ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਸ ਮੁਤਾਬਿਕ ਕੱਲ੍ਹ ਤੋਂ ਵੋਟਰ ਸੂਚੀਆਂ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਦੱਸ ਦਈਏ ਕਿ 5 ਨਗਰ ਨਿਗਮਾਂ ਅਤੇ 43 ਨਗਰ ਪੰਚਾਇਤਾਂ ਲਈ ਵੋਟਾਂ ਹੋਣੀਆਂ ਹਨ। 7 ਦਸੰਬਰ ਤੱਕ ਫਾਈਨਲ ਸੂਚੀਆਂ ਜਾਰੀ ਕੀਤੀਆਂ ਜਾਣਗੀਆਂ।
ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨਗਰ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਝਾੜ ਪਾ ਚੁੱਕਿਆ ਹੈ। ਸੁਣਵਾਈ ਦੌਰਾਨ’ਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਪੰਜ ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਚੋਣ ਪ੍ਰੋਗਰਾਮ ਨੂੰ ਨੋਟੀਫਾਈ ਕਰਨ ਲਈ ਕਿਹਾ ਗਿਆ ਸੀ। ਅੰਮ੍ਰਿਤਸਰ, ਪਟਿਆਲਾ, ਜਲੰਧਰ, ਫਗਵਾੜਾ ਅਤੇ ਲੁਧਿਆਣਾ ਦੀਆਂ ਨਗਰ ਨਿਗਮਾਂ ਦੀਆਂ ਚੋਣਾਂ ਦੋ ਸਾਲਾਂ ਤੋਂ ਪੈਂਡਿੰਗ ਹਨ।
ਇਹ ਵੀ ਪੜ੍ਹੋ : 'Bulldozer Justice' Curbed : ਹੁਣ ਆਸਾਨ ਨਹੀਂ ਹੋਵੇਗੀ ਬੁਲਡੋਜ਼ਰ ਦੀ ਕਾਰਵਾਈ ; ਸੁਪਰੀਮ ਕੋਰਟ ਨੇ ਬਣਾਏ ਇਹ ਸਖ਼ਤ ਨਿਯਮ
- PTC NEWS