PRTC And PunBus Bus Strike 1 Day : ਪੰਜਾਬ ’ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ; ਅੱਜ ਤੋਂ ਸੜ’ਕਾਂ ਤੇ ਨਹੀਂ ਦੌੜਣਗੀਆਂ ਸਰਕਾਰੀ ਬੱਸਾਂ
PRTC And PunBus Bus Strike 1 Day :ਪੰਜਾਬ ’ਚ ਸਰਕਾਰੀ ਬੱਸਾਂ ਦਾ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਅੱਜ ਤੋਂ ਲੈ ਕੇ ਆਉਣ ਵਾਲੇ 3 ਦਿਨਾਂ ਦੇ ਲਈ ਪੰਜਾਬ ਵਿੱਚ ਸੜਕਾਂ ’ਤੇ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਨਹੀਂ ਦੌੜਣਗੀਆਂ। ਅੱਜ ਪੀਆਰਟੀਸੀ ਦੇ ਪੰਜਾਬ ਰੋਡਵੇਜ਼ ਦੀ ਹੜਤਾਲ ਦਾ ਪਹਿਲਾ ਦਿਨ ਹੈ।
ਦੱਸ ਦਈਏ ਕਿ ਪੰਜਾਬ ’ਚ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਤਿੰਨ ਦਿਨਾਂ ਦੇ ਲਈ ਹੜਤਾਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ 'ਚ ਪੀਆਰਟੀਸੀ ਅਤੇ ਪਨਬਸ ਯੂਨੀਅਨ ਦੀ ਹੜਤਾਲ ਦੇ ਸੱਦੇ ਦਾ ਅਸਰ ਵੱਡਾ ਅਸਰ ਵੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਪੰਜਾਬ ਸਰਕਾਰ ਦੇ ਬੇੜੇ ਵਿੱਚ ਇਸ ਸਮੇਂ 1300 ਪੀਆਰਟੀਸੀ ਅਤੇ 1700 ਪਨਬੱਸਾਂ ਚਲਦੀਆਂ ਹਨ, ਜਿਨ੍ਹਾਂ ਰਾਹੀਂ ਰੋਜ਼ਾਨਾ ਲੱਖਾਂ ਲੋਕ ਸਫ਼ਰ ਕਰਕੇ ਆਪਣੀ ਮੰਜਿਲ 'ਤੇ ਪਹੁੰਚਦੇ ਹਨ, ਪਰ ਹੁਣ ਲਗਾਤਾਰ 3 ਦਿਨ ਇਨ੍ਹਾਂ ਬੱਸਾਂ ਦਾ ਚੱਕਾ ਜਾਮ ਰੱਖਿਆ ਜਾਵੇਗਾ।
ਯੂਨੀਅਨ ਵੱਲੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਬੱਸਾਂ ਐਤਵਾਰ ਸ਼ਾਮ 5 ਜਨਵਰੀ ਨੂੰ ਬੱਸ ਸਟੈਂਡਾਂ 'ਚ ਖੜੀਆਂ ਕਰ ਦਿੱਤੀਆਂ ਜਾਣ ਦੀ ਵੀ ਸਮੂਹ ਡਰਾਈਵਰ ਅਤੇ ਕੰਡਕਟਰਾਂ ਨੂੰ ਅਪੀਲ ਕੀਤੀ ਗਈ ਹੈ। ਇਸਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਰੂਟਾਂ ਵਾਲੀਆਂ ਬੱਸਾਂ ਨੂੰ ਵੀ ਰਾਤ 12 ਵਜੇ ਤੱਕ ਮੁੜ ਆਉਣ ਦੀ ਅਪੀਲ ਕੀਤੀ ਗਈ ਹੈ।
ਬੇਸ਼ੱਕ ਅੱਜ ਸਰਕਾਰੀ ਛੁੱਟੀ ਹੈ ਪਰ ਪੰਜਾਬ ਰੋਡ ਵਿੱਚ ਸਫਰ ਕਰਨ ਵਾਲੇ ਮੁਸਾਫਰਾਂ ਵਾਸਤੇ ਤਿੰਨ ਦਿਨਾਂ ਲਈ ਸਰਕਾਰੀ ਬੱਸਾਂ ਸਫਰ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਹਾਲਾਂਕਿ ਅੱਜ ਹੜਤਾਲ ਦਾ ਪਹਿਲਾ ਦਿਨ ਹੈ। ਹੁਣ ਸਰਕਾਰ ਇਹਨਾਂ ਮੁਲਾਜ਼ਮਾਂ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਦਾ ਸੱਦਾ ਭੇਜਦੀ ਹੈ ਜਾਂ ਨਹੀਂ ਪਰ ਅੱਜ ਤੋਂ ਪੰਜਾਬ ਦੀਆਂ ਸੜਕਾਂ ਤੇ ਸਿਰਫ ਤੁਹਾਨੂੰ ਪ੍ਰਾਈਵੇਟ ਬੱਸਾਂ ਹੀ ਨਜ਼ਰ ਆਉਣਗੀਆਂ।
ਇਹ ਵੀ ਪੜ੍ਹੋ : Helicopter crash : ਗੁਜਰਾਤ 'ਚ ਵੱਡਾ ਹਾਦਸਾ, ਕੋਸਟ ਗਾਰਡ ਦਾ ਹੈਲੀਕਾਪਟਰ ਕ੍ਰੈਸ਼, 2 ਪਾਇਲਟਾਂ ਸਮੇਤ 3 ਦੀ ਮੌਤ
- PTC NEWS