Punjab Bus Stands to Shut : ਪੰਜਾਬ ਦੀਆਂ ਸਰਕਾਰੀ ਬੱਸਾਂ ’ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ; ਜਾਣੋ ਠੇਕਾ ਮੁਲਾਜ਼ਮਾਂ ਦੀ ਅਗਲੀ ਰਣਨੀਤੀ
Punjab Bus Stands to Shut : ਪੰਜਾਬ ਰੋਡਵੇਜ ਵਿੱਚ ਠੇਕੇ ’ਤੇ ਕੰਮ ਕਰਦੇ ਕਰਮਚਾਰੀਆਂ ਨੇ ਮੰਗਾਂ ਨਾ ਮੰਨੇ ਜਾਣ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਬਜਟ ਦੀਆਂ ਕਾਪੀਆਂ ਫੂਕੀਆਂ। ਦੋ ਘੰਟੇ ਬੱਸਾਂ ਦਾ ਜਾਮ ਹੋਣ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਭਰ ’ਚ 10 ਤੋਂ 12 ਵਜੇ ਤੱਕ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਕੁੱਲ ਮਿਲਾ ਕੇ 2500 ਬੱਸਾਂ ਪ੍ਰਭਾਵਿਤ ਹੋਈਆਂ।
ਦੱਸ ਦਈਏ ਕਿ ਰੋਸ ਪ੍ਰਦਰਸ਼ਨ ਕਰਨ ਵਾਲੇ ਠੇਕਾ ਮੁਲਾਜ਼ਮਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਉੱਨਾਂ ਦੀਆ ਮੰਗਾ ਨਾ ਮੰਨੀਆਂ ਤਾਂ 6,7,8 ਅਪ੍ਰੈਲ ਨੂੰ ਹੜਤਾਲ ਕੀਤੀ ਜਾਵੇਗੀ ਤੇ ਜੇਕਰ ਫਿਰ ਵੀ ਸਰਕਾਰ ਨੇ ਨਾ ਸੁਣੀ ਤਾਂ ਹੜਤਾਲ ਅਣਮਿੱਥੇ ਸਮੇਂ ਲਈ ਕਰ ਦਿੱਤੀ ਜਾਵੇਗੀ।
ਦੱਸ ਦਈਏ ਕਿ ਮਾਰਚ ਮਹਿਨੇ ਤੱਕ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦਾ ਸਰਕਾਰ ਵੱਲ ਫ੍ਰੀ ਸਫ਼ਰ ਦਾ 800 ਕਰੋੜ ਦਾ ਬਕਾਇਆ ਪਿਆ ਹੋਇਆ ਹੈ। ਪੰਜਾਬ ਰੋਡਵੇਜ਼ ਦਾ ਮਹਿਨੇ ਦਾ ਫ੍ਰੀ ਸਫ਼ਰ ਢਾਈ ਕਰੋੜ ਹੈ ਅਤੇ ਪੀਆਰਪੀਸੀ ਦਾ ਸਾਡੇ ਚਾਰ ਕਰੋੜ ਫ੍ਰੀ ਸਫ਼ਰ ਮਹਿਨਾ ਹੈ।
ਹੁਣ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਮਹਿਕਮੇ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਮਹਿਕਮੇ ਕੋਲ ਟਿਕਟ ਮਸ਼ੀਨਾਂ ਲੈਣ ਤੱਕ ਦੇ ਪੈਸੇ ਨਹੀਂ ਹਨ। ਪੰਜਾਬ ’ਚ ਪਨਬੱਸ ਦੇ 18 ਡੀਪੂ ਹਨ ਹਰੇਕ ਡੀਪੂ ’ਚ 10 ਤੋਂ 20 ਬੱਸਾਂ ਅਜਿਹੀਆਂ ਖੜੀਆਂ ਹਨ ਜਿਨ੍ਹਾਂ ਕੋਲ ਨਾ ਤਾਂ ਨਵੇਂ ਟਾਇਰ ਹਨ ਅਤੇ ਨਾ ਹੀ ਉਹਨਾਂ ਦਾ ਸਮਾਨ ਲੈਣ ਤੱਕ ਦੇ ਪੈਸੇ ਵੀ ਨਹੀਂ ਹਨ।
ਕੀ ਕਹਿ ਰਹੇ ਹਨ ਠੇਕਾ ਮੁਲਾਜ਼ਮ
- PTC NEWS