Punjab Bus Service Stop To Himachal : ਸ੍ਰੀ ਮਣੀਕਰਨ ਸਾਹਿਬ, ਮਨਾਲੀ ਤੇ ਕੁੱਲੂ ਜਾਣ ਵਾਲਿਆਂ ਲਈ ਵੱਡੀ ਖ਼ਬਰ; ਹਿਮਾਚਲ ਨਹੀਂ ਜਾਣਗੀਆਂ ਪੰਜਾਬ ਦੀਆਂ ਬੱਸਾਂ !
Punjab Bus Service Stop To Himachal : ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਮਾਹੌਲ ਇਸ ਸਮੇਂ ਕਾਫੀ ਭਖਿਆ ਹੋਇਆ ਹੈ। ਜਿਸ ਦਾ ਅਸਰ ਹੁਣ ਪੰਜਾਬ ’ਚ ਵੀ ਦੇਖਣ ਨੂੰ ਮਿਲਣ ਲੱਗਿਆ ਹੈ। ਹੁਸ਼ਿਆਰਪੁਰ ਤੋਂ ਸਿੱਖ ਜਥੇਬੰਦੀਆਂ ਹਿਮਾਚਲ ਕੂਚ ਕਰਨ ਲਈ ਅੱਗੇ ਵਧੀਆਂ ਹਨ ਪਰ ਇਨ੍ਹਾਂ ਨੂੰ ਪੁਲਿਸ ਨੇ ਰੋਕ ਦਿੱਤਾ ਹੈ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਮੁੜੀਆਂ ਪੰਜਾਬ ਦੀਆਂ ਬੱਸਾਂ
ਉੱਥੇ ਹੀ ਦੂਜੇ ਪਾਸੇ ਹਿਮਾਚਲ ਅਤੇ ਪੰਜਾਬ ਅਤੇ ਸੂਬੇ ਦੇ ਵਿੱਚ ਹੋ ਰਹੇ ਖਰਾਬ ਮਾਹੌਲ ਕਾਰਨ ਜਲੰਧਰ ਤੋਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਜੋ ਰੋਜ਼ਾਨਾ ਸ੍ਰੀ ਮਣੀਕਰਨ ਸਾਹਿਬ ਅਤੇ ਮਨਾਲੀ ਨਿਕਲਦੀਆਂ ਹਨ ਉਹ ਬੱਸਾਂ ਮਾਹੌਲ ਖਰਾਬ ਦੇ ਚਲਦੇ ਸ੍ਰੀ ਅਨੰਦਪੁਰ ਸਾਹਿਬ ਤੋ ਮੁੜ ਵਾਪਸ ਪਹੁੰਚ ਗਈਆਂ ਹਨ।
10 ਸਰਕਾਰੀ ਡੀਪੂਆਂ ਦੀਆਂ ਬੱਸਾਂ ਰੁਕੀਆਂ
ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ 10 ਸਰਕਾਰੀ ਡੀਪੂਆਂ ਦੀਆਂ ਸਰਕਾਰੀ ਜੋਂ ਮਨਾਲੀ, ਕੁੱਲੂ, ਸ੍ਰੀ ਮਣੀਕਰਨ ਸਾਹਿਬ ਜਾਂਦੀਆਂ ਹਨ ਉਨ੍ਹਾਂ ਨੂੰ ਕੁਝ ਸਮਾਂ ਲਈ ਬੰਦ ਕਰ ਦਿੱਤਾ ਹੈ। ਫਿਲਹਾਲ ਅਜੇ ਤੱਕ ਚੰਡੀਗੜ੍ਹ ਤੋਂ ਸ਼ਿਮਲਾ ਨੂੰ ਪੰਜਾਬ ਦਾ ਰੂਟ ਚੱਲ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਐਚਆਰਟੀਸੀ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਐਚਆਰਟੀਸੀ ਨੇ ਹੁਸ਼ਿਆਰਪੁਰ ਦੇ 10 ਰੂਟ ਮੁਅੱਤਲ ਕੀਤੇ ਹਨ। ਇਸ ਤੋਂ ਇਲਾਵਾ ਸਥਿਤੀ ਸੁਧਰਨ ਤੱਕ 10 ਰੂਟਾਂ 'ਤੇ ਬੱਸ ਸੇਵਾ ਬੰਦ ਰਹੇਗੀ।
ਪੰਜਾਬ ਤੇ ਹਿਮਾਚਲ ਬਾਰਡਰ ਤੇ ਮਾਹੌਲ ਤਣਾਅਪੂਰਨ
ਦੱਸ ਦਈਏ ਕਿ ਬੀਤੇ ਦਿਨ ਹਿਮਾਚਲ ਦੀ ਸਰਕਾਰੀ ਐਚਆਰਟੀਸੀ ਬੱਸ ਦੀ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਰੋਸ ਵਜੋਂ ਪੰਜਾਬ ਦੀਆਂ ਬੱਸਾਂ ਦਾ ਕੋਈ ਨੁਕਸਾਨ ਅਤੇ ਕੋਈ ਸਵਾਰੀ ਨੂੰ ਸੱਟ ਨਾ ਲੱਗੇ ਇਸ ਦੇ ਚੱਲਦੇ ਬੱਸਾਂ ਵਾਪਸ ਆ ਚੁੱਕੀਆਂ ਹਨ। ਹੁਣ ਤੱਕ ਮਾਹੌਲ ਦੋਹਾਂ ਰਾਜ਼ਾਂ ’ਚ ਤਣਾਅਪੂਰਨ ਬਣਿਆ ਹੋਇਆ ਹੈ। ਜਿਸ ਸਮੇਂ ਤੱਕ ਮਾਹੌਲ ਸ਼ਾਂਤ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਪੰਜਾਬ ਦੀਆਂ ਬੱਸਾਂ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਹਿਮਾਚਲ ਦੀ ਸੇਵਾ ਬੰਦ ਰਹੇਗੀ।
ਪੰਜਾਬ ਪੁਲਿਸ ਵੱਲੋਂ ਵਧਾਈ ਗਈ ਸੁਰੱਖਿਆ
ਪੰਜਾਬ ਹਿਮਾਚਲ ਸਰਹੱਦ 'ਤੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ, ਪੁਲਿਸ ਹਿਮਾਚਲ ਤੋਂ ਪਠਾਨਕੋਟ ਵਿੱਚ ਦਾਖਲ ਹੋਣ ਵਾਲੀਆਂ ਹਿਮਾਚਲ ਬੱਸਾਂ 'ਤੇ ਨਜ਼ਰ ਰੱਖ ਰਹੀ ਹੈ, ਪਠਾਨਕੋਟ ਬੱਸ ਸਟੈਂਡ 'ਤੇ ਹਿਮਾਚਲ ਬੱਸਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
- PTC NEWS