Sun, Mar 23, 2025
Whatsapp

Punjab Budget Session Highlights : ਕਿਸਾਨਾਂ ਅਤੇ ਕਰਨਲ ਮਾਮਲੇ ਨੂੰ ਲੈ ਕੇ ਜ਼ੋਰਦਾਰ ਹੰਗਾਮੇ ਦੀ ਭੇਂਟ ਚੜਿਆ ਬਜਟ ਸੈਸ਼ਨ ਦਾ ਪਹਿਲਾ ਦਿਨ, ਸੋਮਵਾਰ ਤੱਕ ਮੁਲਤਵੀ

Punjab Budget Session Live : ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਸਵੇਰੇ 11 ਵਜੇ ਸ਼ੁਰੂ ਹੋ ਗਿਆ ਹੈ। ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਅਤੇ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੇ ਵਿਧਾਨ ਸਭਾ ਪਹੁੰਚ ਗਏ ਹਨ। ਸੈਸ਼ਨ ਦੀ ਸ਼ੁਰੂਆਤ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਸੰਬੋਧਨ ਨਾਲ ਹੋਵੇਗੀ।

Reported by:  PTC News Desk  Edited by:  KRISHAN KUMAR SHARMA -- March 21st 2025 11:08 AM -- Updated: March 21st 2025 03:41 PM
Punjab Budget Session Highlights : ਕਿਸਾਨਾਂ ਅਤੇ ਕਰਨਲ ਮਾਮਲੇ ਨੂੰ ਲੈ ਕੇ ਜ਼ੋਰਦਾਰ ਹੰਗਾਮੇ ਦੀ ਭੇਂਟ ਚੜਿਆ ਬਜਟ ਸੈਸ਼ਨ ਦਾ ਪਹਿਲਾ ਦਿਨ, ਸੋਮਵਾਰ ਤੱਕ ਮੁਲਤਵੀ

Punjab Budget Session Highlights : ਕਿਸਾਨਾਂ ਅਤੇ ਕਰਨਲ ਮਾਮਲੇ ਨੂੰ ਲੈ ਕੇ ਜ਼ੋਰਦਾਰ ਹੰਗਾਮੇ ਦੀ ਭੇਂਟ ਚੜਿਆ ਬਜਟ ਸੈਸ਼ਨ ਦਾ ਪਹਿਲਾ ਦਿਨ, ਸੋਮਵਾਰ ਤੱਕ ਮੁਲਤਵੀ

Mar 21, 2025 03:41 PM

‘ਮੀਟਿੰਗ ‘ਚ ਗੁੱਸੇ ਹੋਣ ਤੋਂ ਬਾਅਦ ਭਗਵੰਤ ਮਾਨ ਨੇ ਕਰਵਾਈ ਕਿਸਾਨਾਂ ‘ਤੇ ਕਾਰਵਾਈ’ ?

Mar 21, 2025 03:40 PM

'ਖੇਤੀਬਾੜੀ ਮੰਤਰੀ ਦੀ ਮੀਟਿੰਗ 'ਚ ਨਹੀਂ ਜਾਵੇਗਾ SKM', ਬਿਨਾਂ ਸ਼ਰਤ ਸਾਡੇ ਸਾਥੀਆਂ ਨੂੰ ਕੀਤਾ ਜਾਵੇ ਰਿਹਾਅ : SKM

Mar 21, 2025 03:38 PM

ਸਪੀਕਰ ਸੰਧਵਾਂ ਬੋਲੇ - ਜਿਸ ਰਸਤੇ 'ਤੇ ਕਿਸਾਨ ਬੈਠੇ ਸਨ ਇਹ ਪੰਜਾਬ ਦੇ ਵਿਕਾਸ 'ਚ ਰੁਕਾਵਟ ਬਣ ਰਿਹਾ ਸੀ...

ਪੰਜਾਬ-ਹਰਿਆਣਾ ਸ਼ੰਭੂ ਸਰਹੱਦ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਟਾਏ ਜਾਣ 'ਤੇ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕਹਿੰਦੇ ਹਨ, "ਇਹ ਸਿਰਫ਼ ਰਸਤਾ ਹੈ ਜੋ ਸਾਫ਼ ਕੀਤਾ ਗਿਆ ਹੈ। ਇਹ ਪੰਜਾਬ ਦੇ ਨੌਜਵਾਨਾਂ ਲਈ, ਪੰਜਾਬ ਦੇ ਕਿਸਾਨਾਂ ਲਈ, ਉਨ੍ਹਾਂ ਦੀ ਉਪਜ ਦੇ ਆਯਾਤ ਅਤੇ ਨਿਰਯਾਤ ਲਈ ਇੱਕ ਰੁਕਾਵਟ ਬਣ ਰਿਹਾ ਸੀ। ਲੜਾਈ ਕੇਂਦਰ ਵਿਰੁੱਧ ਹੈ ਅਤੇ ਸਾਨੂੰ ਉੱਥੇ ਲੜਨੀ ਚਾਹੀਦੀ ਹੈ। ਅਸੀਂ ਵੀ ਉਨ੍ਹਾਂ ਦੀ ਲੜਾਈ ਵਿੱਚ ਉਨ੍ਹਾਂ ਦੇ ਨਾਲ ਸ਼ਾਮਲ ਹੋਵਾਂਗੇ ਪਰ ਸਾਨੂੰ ਪੰਜਾਬ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ।"

Mar 21, 2025 03:35 PM

ਕਿਸਾਨ, ਦਿੱਲੀ ਵਿਰੋਧ ਪ੍ਰਦਰਸ਼ਨ ਕਰਨ : ਕੰਗ

'ਆਪ' ਸੰਸਦ ਮੈਂਬਰ ਕੰਗ ਨੇ ਕਿਸਾਨਾਂ ਨੂੰ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ, "ਅਸੀਂ ਸਾਰੇ ਜਾਣਦੇ ਹਾਂ ਕਿ ਸਾਰੇ ਕਿਸਾਨ ਮੁੱਦੇ ਕੇਂਦਰ ਸਰਕਾਰ ਨਾਲ ਜੁੜੇ ਹੋਏ ਹਨ ਅਤੇ ਕਿਸਾਨਾਂ ਦੇ ਵਿਰੋਧ ਕਾਰਨ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਵਿਰੋਧ ਪ੍ਰਦਰਸ਼ਨ ਕਾਰਨ ਸਾਡੀ ਆਪਣੀ ਆਰਥਿਕਤਾ 'ਤੇ ਮਾੜਾ ਪ੍ਰਭਾਵ ਪਿਆ ਹੈ। ਇਸ ਲਈ, ਅਸੀਂ ਕਿਸਾਨਾਂ ਨੂੰ ਦਿੱਲੀ ਜਾਣ ਅਤੇ ਆਪਣੀਆਂ ਮੰਗਾਂ ਉਠਾਉਣ ਦੀ ਬੇਨਤੀ ਕਰਦੇ ਹਾਂ।"

Mar 21, 2025 03:29 PM

ਪਰਗਟ ਸਿੰਘ ਬੋਲੇ- ਬੀਜੇਪੀ ਦੇ ਇਸ਼ਾਰੇ 'ਤੇ...

MLA ਪਰਗਟ ਸਿੰਘ ਨੇ ਕਿਸਾਨੀ ਦਾ ਮਸਲਾ ਵਿਧਾਨ ਸਭਾ 'ਚ ਚੁੱਕਿਆ 

ਬੀਜੇਪੀ ਦੇ ਇਸ਼ਾਰੇ 'ਤੇ 'ਆਪ' ਪ੍ਰੇਪ੍ਰੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Mar 21, 2025 03:26 PM

ਰਿਟਾਇਰਡ ਜੱਜ ਤੋਂ ਕਰਵਾਈ ਜਾਵੇ ਕਰਨਲ ਕੁੱਟਮਾਰ ਮਾਮਲੇ ਦੀ ਜਾਂਚ

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪਟਿਆਲਾ ਦੇ Ssp ਨਾਨਕ ਸਿੰਘ ਨੇ ਆਪਣੇ ਪੁਲਿਸ ਦੇ ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਾਰਵਾਈ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਮਾਨ ਨੂੰ ਸਿੱਧਾ ਹੁੰਦੇ ਕਿਹਾ ਕਿ ਮਾਮਲੇ ਦੀ ਸੇਵਾਮੁਕਤ ਜੱਜ ਤੋਂ ਜਾਂਚ ਕਰਵਾਈ ਜਾਵੇ ਅਤੇ ਸਬੰਧਤ ਅਫਸਰਾਂ  ਨੂੰ ਬਰਖਾਸਤ ਕੀਤਾ ਜਾਵੇ।

Mar 21, 2025 03:23 PM

ਵਿਧਾਨ 'ਚ ਸਭਾ 'ਚ ਕਰਨਾਲ ਦੀ ਕੁੱਟਮਾਰ ਦਾ ਮਾਮਲਾ ਗੂੰਜਿਆ

ਵਿਧਾਨ ਸਭਾ ਦੇ ਅੰਦਰ ਉਠਿਆ ਕਰਨਲ ਬਾਠ ਦੀ ਕੁੱਟਮਾਰ ਦਾ ਮਸਲਾ

ਪ੍ਰਤਾਪ ਬਾਜਵਾ ਨੇ ਚੁੱਕਿਆ ਮਸਲਾ

Mar 21, 2025 02:48 PM

7 ਕਾਂਗਰਸੀ ਵਿਧਾਇਕ ਸਦਨ ​​'ਚ ਪੁੱਜੇ

ਵਾਕਆਊਟ ਤੋਂ ਬਾਅਦ ਦੁਪਹਿਰ ਦੇ ਬਜਟ ਸੈਸ਼ਨ 'ਚ ਵੀ 7 ਕਾਂਗਰਸੀ ਵਿਧਾਇਕ ਸਦਨ ​​'ਚ ਪੁੱਜੇ।

ਪ੍ਰਤਾਪ ਸਿੰਘ ਬਾਜਵਾ ਸਮੇਤ ਪਰਗਟ ਸਿੰਘ, ਅਰੁਣਾ ਚੌਧਰੀ, ਸੁਖਵਿੰਦਰ ਕੋਟਲੀ, ਕੁਲਦੀਪ ਢਿੱਲੋਂ, ਲਾਡੀ ਸ਼ੇਰੋ ਬਾਲੀ, ਜੂਨੀਅਰ ਵਾਵਾ ਹੈਨਰੀ, ਰਾਣਾ ਗੁਰਜੀਤ ਸ਼ਾਮਲ ਰਹੇ।

Mar 21, 2025 01:15 PM

ਗੱਲਬਾਤ ਦੇ ਸੱਦੇ ਵਿਚਾਲੇ BKU ਉਗਰਾਹਾਂ ਦਾ ਵੱਡਾ ਫੈਸਲਾ

Mar 21, 2025 12:58 PM

ਕਿਸਾਨਾਂ 'ਤੇ ਹੋਏ ਅੱਤਿਆਚਾਰ ਦੀ ਸੀਬੀਆਈ ਜਾਂਚ ਦੀ ਮੰਗ

ਲੋਕ ਸਭਾ ਦੇ ਬਾਹਰ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਪ੍ਰਦਰਸ਼ਨ ਕਰਦੇ ਹੋਏ

ਕਿਸਾਨਾਂ 'ਤੇ ਹੋਏ ਅੱਤਿਆਚਾਰ ਦੀ ਸੀਬੀਆਈ ਜਾਂਚ ਦੀ ਮੰਗ

Mar 21, 2025 12:55 PM

ਭਾਰਤੀ ਹੰਗਾਮੇ ਪਿੱਛੋਂ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ

ਪੰਜਾਬ ਵਿਧਾਨ ਸਭਾ ਨੂੰ ਹੰਗਾਮੇ ਵਿਚਕਾਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਪੰਜਾਬ ਰਾਜਪਾਲ  ਰਾਜਪਾਲ ਗੁਲਾਬ ਚੰਦ ਕਟਾਰੀਆ ਵਿਧਾਨ ਸਭਾ ਵਿਚੋਂ ਚਲੇ ਗਏ ਹਨ। ਹੁਣ ਅਗਲੀ ਕਾਰਵਾਈ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਵੇਗੀ।

Mar 21, 2025 12:53 PM

ਸ਼ਾਮ ਨੂੰ ਪੰਜਾਬ ਨਾਲ ਸਬੰਧਤ ਮੰਗਾਂ 'ਤੇ ਕਿਸਾਨਾਂ ਨਾਲ ਕਰਾਂਗੇ ਮੀਟਿੰਗ : ਚੀਮਾ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਬਾਰੇ ਕਿਸਾਨਾਂ ਨਾਲ ਸ਼ਾਮ 4 ਵਜੇ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਬਹੁਤ ਸਾਰੇ ਕਿਸਾਨ ਪਹੁੰਚਣਗੇ। ਉਸ ਦੌਰਾਨ ਕਿਸਾਨ ਜੋ ਗੱਲ ਕਰਨੀ ਚਾਹੁੰਦੇ ਹਨ ਕਰ ਲੈਣ।

Mar 21, 2025 12:48 PM

ਅਸੀਂ ਕਿਸਾਨਾਂ ਨਾਲ ਵਿਸ਼ਵਾਸਘਾਤ ਨਹੀਂ ਕੀਤਾ : ਹਰਪਾਲ ਚੀਮਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜਪਾਲ ਦੇ ਭਾਸ਼ਣ 'ਤੇ ਬੋਲਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਨਹੀਂ ਕੀਤਾ ਹੈ, ਸਗੋਂ ਇਹ ਤਾਂ ਪੰਜਾਬ ਦੇ ਵਪਾਰ ਦਾ ਨੁਕਸਾਨ ਹੋ ਰਿਹਾ ਸੀ, ਇਸ ਕਰਕੇ ਕਿਸਾਨਾਂ ਨੂੰ ਜ਼ਬਰਦਸਤੀ ਚੁੱਕਣ ਦੀ ਕਾਰਵਾਈ ਕੀਤੀ ਗਈ ਹੈ।

Mar 21, 2025 12:08 PM

ਕਿਸਾਨਾਂ ਦੇ ਧਰਨੇ ਲਗਵਾਉਣ ਪਿੱਛੇ ਵੀ ਪੰਜਾਬ ਸਰਕਾਰ ਦਾ ਹੱਥ - ਕਾਂਗਰਸ

ਰਾਜਪਾਲ ਦੇ ਸੰਬੋਧਨ ਦੌਰਾਨ ਹੰਗਾਮਾ ਹੋਇਆ

ਕਾਂਗਰਸ ਨੇ ਪੰਜਾਬ ਵਿਧਾਨ ਸਭਾ ਤੋਂ ਵਾਕਆਊਟ ਕੀਤਾ

ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਕਿਸਾਨਾਂ ਦੇ ਧਰਨੇ ਲਗਵਾਉਣ ਪਿੱਛੇ ਵੀ ਪੰਜਾਬ ਸਰਕਾਰ ਦਾ ਹੱਥ - ਕਾਂਗਰਸ

Mar 21, 2025 11:33 AM

ਰਾਜਪਾਲ ਦੇ ਭਾਸ਼ਨ ਦੌਰਾਨ ਵਿਧਾਨ ਸਭਾ 'ਚ ਹੰਗਾਮਾ, ਕਾਂਗਰਸ ਨੇ ਕੀਤਾ ਵਾਕਆਊਟ

ਰਾਜਪਾਲ ਦੇ ਭਾਸ਼ਨ ਦੌਰਾਨ ਵਿਧਾਨ ਸਭਾ 'ਚ ਹੰਗਾਮਾ, ਕਾਂਗਰਸ ਨੇ ਕੀਤਾ ਵਾਕਆਊਟ

Mar 21, 2025 11:16 AM

ਰਾਜਪਾਲ ਦਾ ਭਾਸ਼ਣ ਦੇ ਨਾਲ ਸੈਸ਼ਨ ਦਾ ਆਗਾਜ਼

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ LIVE

Mar 21, 2025 11:13 AM

ਇਸ ਤਰ੍ਹਾਂ ਅੱਜ ਸੈਸ਼ਨ ਚੱਲੇਗਾ

ਸੈਸ਼ਨ ਵਿੱਚ ਰਾਜਪਾਲ ਦੇ ਸੰਬੋਧਨ ਤੋਂ ਪਹਿਲਾਂ ਵਿਧਾਨ ਸਭਾ ਵੱਲੋਂ ਮੈਂਬਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਾਰੇ ਮੈਂਬਰਾਂ ਨੂੰ ਸਵੇਰੇ 10:50 ਵਜੇ ਤੱਕ ਵਿਧਾਨ ਸਭਾ ਪਹੁੰਚ ਲਈ ਕਿਹਾ ਗਿਆ ਸੀ। ਮੈਂਬਰ ਅਗਲੀਆਂ ਸੀਟਾਂ ਨੂੰ ਛੱਡ ਕੇ ਕਿਤੇ ਵੀ ਬੈਠ ਸਕਦੇ ਹਨ ਕਿਉਂਕਿ ਇਹ ਸੀਟਾਂ ਮੁੱਖ ਮੰਤਰੀ, ਮੰਤਰੀਆਂ ਅਤੇ ਮਹਿਲਾ ਵਿਧਾਇਕਾਂ ਲਈ ਰਾਖਵੀਆਂ ਹਨ। ਰਾਜਪਾਲ ਦਾ ਸਵਾਗਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਹ ਸੰਬੋਧਨ ਕਰਨਗੇ।

Mar 21, 2025 11:12 AM

ਪੰਜਾਬ ਪੁਲਿਸ ਰਾਜ ਬਣ ਗਈ : ਪ੍ਰਤਾਪ ਬਾਜਵਾ

ਪੰਜਾਬ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਕੁਝ ਸੇਵਾਮੁਕਤ ਪੁਲਿਸ ਅਧਿਕਾਰੀ ਸਰਕਾਰ ਲਈ ਕੰਮ ਕਰ ਰਹੇ ਹਨ ਅਤੇ ਪੰਜਾਬ ਹੁਣ ‘ਪੁਲਿਸ ਰਾਜ’ ਬਣ ਚੁੱਕਾ ਹੈ। ਪਹਿਲਾਂ ਫੌਜ ਦੇ ਕਰਨਲ ਦੀ ਕੁੱਟਮਾਰ ਕੀਤੀ ਗਈ, ਹੁਣ ਕਿਸਾਨਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਗੈਰ-ਕਾਨੂੰਨੀ ਮਾਈਨਿੰਗ 'ਤੇ ਪਾਬੰਦੀ, ਔਰਤਾਂ ਨੂੰ 1000 ਰੁਪਏ ਦੀ ਪੈਨਸ਼ਨ ਅਤੇ ਬੇਅਦਬੀ ਦੇ ਮਾਮਲਿਆਂ 'ਚ ਨਿਆਂ ਸਮੇਤ ਕਈ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ।

Punjab Budget Session News : ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਸਵੇਰੇ 11 ਵਜੇ ਸ਼ੁਰੂ ਹੋ ਗਿਆ ਹੈ। ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਅਤੇ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੇ ਵਿਧਾਨ ਸਭਾ ਪਹੁੰਚ ਗਏ ਹਨ। ਸੈਸ਼ਨ ਦੀ ਸ਼ੁਰੂਆਤ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਸੰਬੋਧਨ ਨਾਲ ਹੋਵੇਗੀ।

ਹਾਲਾਂਕਿ ਸੈਸ਼ਨ ਹੰਗਾਮੇ ਵਾਲੇ ਹੋਣ ਦੀ ਸੰਭਾਵਨਾ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ LOP ਆਗੂ ਪ੍ਰਤਾਪ ਸਿੰਘ ਬਾਜਵਾ ਤਖ਼ਤੀ ਲੈ ਕੇ ਪੁੱਜੇ। ਉਸ ਦੇ ਹੱਥਾਂ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਬਾਜਵਾ ਨੇ ਕਿਹਾ ਕਿ ਅੱਜ ਦੇ ਸੈਸ਼ਨ 'ਚ ਰਾਜਪਾਲ ਦੇ ਸੰਬੋਧਨ ਤੋਂ ਬਾਅਦ ਅਸੀਂ ਦੋ ਗੱਲਾਂ 'ਤੇ ਇਤਰਾਜ਼ ਉਠਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਛਾਣ ‘ਜੈ ਜਵਾਨ, ਜੈ ਕਿਸਾਨ’ ਰਹੀ ਹੈ ਪਰ ਹਾਲ ਹੀ ਵਿੱਚ ਵਾਪਰੀਆਂ ਕੁਝ ਘਟਨਾਵਾਂ ਚਿੰਤਾਜਨਕ ਹਨ।

- PTC NEWS

Top News view more...

Latest News view more...

PTC NETWORK