Fri, Dec 13, 2024
Whatsapp

Punjab Budget 2024: ਪੰਜਾਬ ਬਜਟ 'ਚ ਕਿਹੜੇ ਖੇਤਰ ਨੂੰ ਮਿਲੇ ਕਿੰਨੇ ਰੁਪਏ, ਲੋਕਾਂ ਨੂੰ ਕਿੰਨਾ ਲਾਭ, ਪੜ੍ਹੋ ਪੂਰੀ ਜਾਣਕਾਰੀ

Reported by:  PTC News Desk  Edited by:  KRISHAN KUMAR SHARMA -- March 05th 2024 01:50 PM
Punjab Budget 2024: ਪੰਜਾਬ ਬਜਟ 'ਚ ਕਿਹੜੇ ਖੇਤਰ ਨੂੰ ਮਿਲੇ ਕਿੰਨੇ ਰੁਪਏ, ਲੋਕਾਂ ਨੂੰ ਕਿੰਨਾ ਲਾਭ, ਪੜ੍ਹੋ ਪੂਰੀ ਜਾਣਕਾਰੀ

Punjab Budget 2024: ਪੰਜਾਬ ਬਜਟ 'ਚ ਕਿਹੜੇ ਖੇਤਰ ਨੂੰ ਮਿਲੇ ਕਿੰਨੇ ਰੁਪਏ, ਲੋਕਾਂ ਨੂੰ ਕਿੰਨਾ ਲਾਭ, ਪੜ੍ਹੋ ਪੂਰੀ ਜਾਣਕਾਰੀ

Punjab Budget 2024 -25ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ (cm-mann) ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਮੰਗਲਵਾਰ ਵਿੱਤੀ ਸਾਲ 2024-2025 ਲਈ ਆਪਣਾ ਬਜਟ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਇਹ ਪਹਿਲੀ ਵਾਰ ਹੈ ਕਿ 2 ਲੱਖ ਕਰੋੜ ਤੋਂ ਵੱਧ ਦਾ ਬਜਟ ਜਾਰੀ ਕੀਤਾ ਗਿਆ ਹੈ। ਇਸ ਬਜਟ (Punjab Budget Session 2024) ਵਿੱਚ ਸਰਕਾਰ ਵੱਲੋਂ ਸਿੱਖਿਆ, ਕਿਸਾਨਾਂ ਅਤੇ ਸਿਹਤ ਖੇਤਰ 'ਤੇ ਵੱਧ ਧਿਆਨ ਦਿੱਤਾ ਗਿਆ ਹੈ। ਬਜਟ 'ਚ ਕਿਸਾਨਾਂ ਲਈ ਮੁਫ਼ਤ ਬਿਜਲੀ ਜਾਰੀ ਰੱਖਣ ਤੋਂ ਲੈ ਕੇ ਔਰਤਾਂ ਨੂੰ ਮੁਫ਼ਤ ਬੱਸ ਸਫਰ ਅਤੇ ਮੁਫ਼ਤ ਬਿਜਲੀ ਲਈ ਵੀ ਫੰਡ ਰੱਖੇ ਗਏ ਹਨ। ਤਾਂ ਆਓ ਜਾਣਦੇ ਹਾਂ ਪੰਜਾਬ ਸਰਕਾਰ (punjab-government) ਵੱਲੋਂ ਜਾਰੀ ਕੀਤੇ ਇਸ ਬਜਟ 'ਚ ਕਿਹੜੇ-ਕਿਹੜੇ ਖੇਤਰ ਲਈ ਕਿੰਨੇ-ਕਿੰਨੇ ਰੁਪਏ ਰਾਖਵੇਂ ਰੱਖੇ ਗਏ ਹਨ...

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਭ ਤੋਂ ਪਹਿਲਾਂ ਬਜਟ ਭਾਸ਼ਣ ਦੌਰਾਨ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਲਈ ਬਜਟ ਫੰਡਾਂ ਬਾਰੇ ਜਾਣਕਾਰੀ ਦਿੱਤੀ। ਵਿੱਤ ਮੰਤਰੀ ਵੱਲੋਂ ਇਸ ਵਾਰ ਕੁੱਲ 2 ਲੱਖ 4 ਹਜ਼ਾਰ 918 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ, ਜਿਸ ਵਿੱਚ ਗ੍ਰਹਿ ਮਾਮਲੇ, ਨਿਆਂ ਤੇ ਜੇਲ੍ਹਾਂ ਲਈ 10,635 ਕਰੋੜ, ਸਮਾਜ ਭਲਾਈ ਤੇ ਸਮਾਜਿਕ ਨਿਆਂ ਲਈ 9338 ਕਰੋੜ ਰੁਪਏ ਅਤੇ ਘਰੇਲੂ ਮੁਫ਼ਤ ਬਿਜਲੀ ਲਈ 7780 ਕਰੋੜ ਰੱਖੇ ਗਏ ਹਨ।


ਸਿਹਤ ਖੇਤਰ

ਬਜਟ 'ਚ ਸਿਹਤ ਖੇਤਰ ਲਈ ਬਜਟ 'ਚ 5264 ਕਰੋੜ ਰੁਪਏ ਰੱਖੇ ਗਏ ਹਨ। ਇਸ ਵਿੱਚ ਫ਼ਰਿਸ਼ਤੇ ਸਕੀਮ ਲਈ 20 ਕਰੋੜ ਰੁਪਏ, ਆਯੁਸ਼ਮਾਨ ਭਾਰਤ ਲਈ 553 ਕਰੋੜ ਰੁਪਏ ਅਤੇ ਸਿਖਲਾਈ ਅਤੇ ਹੁਨਰ ਵਿਕਾਸ ਲਈ 179 ਕਰੋੜ ਰੁਪਏ ਰੱਖੇ ਗਏ ਹਨ। ਇਸਤੋਂ ਇਲਾਵਾ ਨਸ਼ਾ ਮੁਕਤੀ ਪ੍ਰਾਜੈਕਟ ਲਈ 70 ਕਰੋੜ ਰੁਪਏ ਅਤੇ 58 ਨਵੀਆਂ ਐਂਬੂਲੈਂਸਾਂ ਲਈ 100 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ। 

ਖੇਤੀ ਖੇਤਰ

ਵਿੱਤ ਮੰਤਰੀ ਵੱਲੋਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਬਜਟ 'ਚ ਖੇਤੀਬਾੜੀ ਲਈ 13784 ਕਰੋੜ ਰੁਪਏ ਪਾਸ ਕੀਤੇ ਗਏ ਹਨ। ਗੰਨਾ ਕਿਸਾਨਾਂ ਲਈ 467 ਕਰੋੜ ਦੀ ਰਕਮ ਰਾਖਵੇਂ ਰੱਖੇ ਗਏ ਹਨ। ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 9330 ਕਰੋੜ ਰੁਪਏ ਦਿੱਤੇ ਗਏ ਹਨ।

ਸਿੱਖਿਆ ਲਈ

ਸਰਕਾਰ ਵੱਲੋਂ ਬਜਟ ਵਿੱਚ ਸਿੱਖਿਆ ਲਈ 16987 ਕਰੋੜ ਰੁਪਏ ਰੱਖੇ ਗਏ ਹਨ, ਜੋ ਕਿ ਬਜਟ ਦੇ ਕੁਲ ਖਰਚੇ ਦਾ 11.5 ਫ਼ੀਸਦੀ ਹੈ। ਇਸ ਵਿੱਚ 525 ਕਰੋੜ ਤਕਨੀਕੀ ਸਿੱਖਿਆ ਲਈ, 100 ਕਰੋੜ ਸਕੂਲ ਆਫ ਅਮਿਨੈਂਸ ਲਈ, ਉਚੇਰੀ ਸਿੱਖਿਆ ਲਈ ਰੂਸਾ ਤਹਿਤ 80 ਕਰੋੜ ਰੁਪਏ, ਯੂਨੀਵਰਸਿਟੀ ਫੀਸਾਂ ਲਈ 6 ਕਰੋੜ, ਸੈਨੇਟਰੀ ਨੈਪਕਿਨ ਲਈ 6 ਕਰੋੜ, ਖੇਤੀਬਾੜੀ ਯੂਨੀਵਰਸਿਟੀ ਲਈ 40 ਕਰੋੜ ਅਤੇ ਪੰਜਾਬ ਯੂਨੀਵਰਸਿਟੀ ਹੋਸਟਲ ਬਣਾਉਣ ਲਈ 40 ਕਰੋੜ ਰੁਪਏ ਰੱਖੇ ਗਏ ਹਨ।

ਖੇਡਾਂ ਲਈ

ਵਿੱਤ ਮੰਤਰੀ ਨੇ ਖੇਡ ਨੀਤੀ ਦਾ ਐਲਾਨ ਕਰਦਿਆਂ ਬਜਟ ਵਿੱਚ ਖੇਡਾਂ ਲਈ 272 ਕਰੋੜ ਰੁਪਏ ਰੱਖੇ ਹਨ। ਸੂਬੇ ਵਿੱਚ 1 ਹਜ਼ਾਰ ਖੇਡ ਨਰਸਰੀਆਂ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ 250 ਖੇਡ ਨਰਸਰੀਆਂ ਦਾ ਟੀਚਾ ਹੈ। ਇਸ ਲਈ 50 ਕਰੋੜ ਰੁਪਏ ਸ਼ੁਰੂਆਤੀ ਬਜਟ ਹੈ। ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਲਈ 34 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ।

ਦਿ

ਸੈਰ-ਸਪਾਟਾ

ਸਰਕਾਰ ਵੱਲੋਂ ਸੈਰ-ਸਪਾਟਾ ਲਈ 166 ਕਰੋੜ ਰੁਪਏ ਰੱਖੇ ਗਏ ਹਨ। ਇਸ ਵਿੱਚ ਵੱਖ ਵੱਖ ਸਮਾਰਕਾਂ, ਪਾਰਕਾਂ ਲਈ 30 ਕਰੋੜ ਰੁਪਏ ਤੇ ਸੈਰ ਸਪਾਟੇ ਲਈ 30 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਸਥਾਨਕ ਸਰਕਾਰਾਂ ਤੇ ਸ਼ਹਿਰੀ ਵਿਕਾਸ

ਸਥਾਨਕ ਸਰਕਾਰਾਂ ਅਤੇ ਸ਼ਹਿਰੀ ਵਿਕਾਸ ਲਈ ਬਜਟ 'ਚ 6289 ਕਰੋੜ ਰੁਪਏ ਰੱਖੇ ਗਏ ਹਨ। ਜ਼ਰੂਰਤਮੰਦਾਂ ਲਈ ਮਕਾਨਾਂ ਨੂੰ ਪੱਕਾ ਕਰਨ ਲਈ 510 ਕਰੋੜ ਰੁਪਏ ਬਜਟ 'ਚ ਹਨ।

ਮਨਰੇਗਾ ਸਕੀਮ

ਸਰਕਾਰ ਨੇ ਮਨਰੇਗਾ ਤਹਿਤ ਰੁਜ਼ਗਾਰ ਲਈ 655 ਕਰੋੜ ਰੁਪਏ ਰੱਖੇ ਹਨ। ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਲਈ 20 ਕਰੋੜ ਰੁਪਏ ਦੀ ਤਜਵੀਜ਼ ਹੈ।

ਮੁਫ਼ਤ ਬੱਸ ਸੇਵਾ

ਔਰਤਾਂ ਲਈ ਮੁਫ਼ਤ ਬੱਸ ਸੇਵਾ ਵੀ ਜਾਰੀ ਰਹੇਗੀ। ਇਸ ਲਈ ਸਰਕਾਰ ਵੱਲੋਂ 450 ਕਰੋੜ ਰੁਪਏ ਬਜਟ 'ਚ ਰੱਖੇ ਗਏ ਹਨ। 

ਇਸਤੋਂ ਇਲਾਵਾ ਹੋਰਨਾਂ ਖੇਤਰ ਲਈ ਬਜਟ ਵਿੱਚ ਹੇਠ ਲਿਖੇ ਅਨੁਸਾਰ ਰੁਪਏ ਰੱਖੇ ਗਏ ਹਨ:- 

  • 3367 ਕਰੋੜ ਇੰਡਸਟਰੀ ਬਿਜਲੀ ਲਈ
  • ਪੇਂਡੂ ਖੇਤਰ ਲਈ 3154 ਕਰੋੜ ਰੁਪਏ
  • ਯੂਨੀਵਰਸਿਟੀਆਂ ਲਈ 1425 ਕਰੋੜ ਰੁਪਏ
  • ਫਸਲੀ ਵਿਭਿੰਨਤਾ ਲਈ 575 ਕਰੋੜ ਰੁਪਏ
  • ਟਰਾਂਸਪੋਰਟ ਸੈਕਟਰ ਲਈ 550 ਕਰੋੜ ਰੁਪਏ
  • ਖੇਡਾਂ ਤੇ ਯੁਵਕ ਸੇਵਾਵਾਂ ਲਈ 272 ਕਰੋੜ ਰੁਪਏ
  • ਜੰਗਲਾਤ ਵਿਭਾਗ ਲਈ 264 ਕਰੋੜ ਰੁਪਏ
  • ਆਮ ਆਦਮੀ ਕਲੀਨਿਕਾਂ ਲਈ 294 ਕਰੋੜ ਰੁਪਏ
  • ਮਿੱਟੀ ਤੇ ਪਾਣੀ ਦੀ ਸੰਭਾਲ ਲਈ 194 ਕਰੋੜ ਰੁਪਏ
  • ਨਸ਼ਾ ਮੁਕਤੀ ਕੇਂਦਰਾਂ ਲਈ 70 ਕਰੋੜ ਰੁਪਏ
  • ਸੂਬੇ ਦੇ ਉਦਯੋਗਾਂ ਨੂੰ ਹੋਰ ਵਿੱਤੀ ਪ੍ਰੋਡਕਸ਼ਨ ਦੇਣ ਲਈ 50 ਕਰੋੜ ਰੁਪਏ ਰੱਖੇ ਗਏ ਹਨ।

-

Top News view more...

Latest News view more...

PTC NETWORK