ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲੇ 10 ਨਵੇਂ ਜੱਜ, 1 ਵਕੀਲ ਅਤੇ 9 ਨਿਆਂਇਕ ਅਧਿਕਾਰੀਆਂ ਨੂੰ ਕੀਤਾ ਨਿਯੁਕਤ
ਚੰਡੀਗੜ੍ਹ, 1 ਨਵੰਬਰ: ਚੰਡੀਗੜ੍ਹ ਸਥਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ 10 ਨਵੇਂ ਜੱਜ ਮਿਲ ਗਏ ਹਨ। ਕੇਂਦਰ ਸਰਕਾਰ ਨੇ ਕਾਲਜੀਅਮ ਦੁਆਰਾ ਪ੍ਰਸਤਾਵਿਤ 10 ਨਾਵਾਂ 'ਤੇ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਹੈ। ਇਨ੍ਹਾਂ ਦਸ ਨਾਵਾਂ ਵਿੱਚੋਂ ਇਕ ਹਾਈ ਕੋਰਟ ਦਾ ਵਕੀਲ ਹੈ ਅਤੇ ਬਾਕੀ ਨੌਂ ਨਿਆਂਇਕ ਅਧਿਕਾਰੀ ਹਨ। ਜਿਨ੍ਹਾਂ ਨੂੰ ਜੱਜ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਐਡਵੋਕੇਟ ਕੁਲਦੀਪ ਤਿਵਾੜੀ, ਨਿਆਂਇਕ ਅਧਿਕਾਰੀ ਗੁਰਬੀਰ ਸਿੰਘ, ਦੀਪਕ ਗੁਪਤਾ, ਅਮਰਜੋਤ ਭੱਟੀ, ਰਿਤੂ ਟੈਗੋਰ, ਮਨੀਸ਼ਾ ਬੱਤਰਾ, ਹਰਪ੍ਰੀਤ ਕੌਰ ਜੀਵਨ, ਸੁਖਵਿੰਦਰ ਕੌਰ, ਸੰਜੀਵ ਬੇਰੀ ਅਤੇ ਵਿਕਰਮ ਅਗਰਵਾਲ ਸ਼ਾਮਲ ਹਨ।
ਇਹ ਜਾਣਕਾਰੀ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ੁਰੂ ਵਿਚ ਇਹ ਸਾਰੇ ਵਧੀਕ ਜੱਜ ਵਜੋਂ ਕੰਮ ਸੰਭਾਲਣਗੇ।The following Advocate and Judicial Officers are appointed as the Judges in the High Court of Punjab and Haryana. They will initially serve as Additional Judges.
I extend my best wishes to them. pic.twitter.com/1GNZ5kVg0z — Kiren Rijiju (@KirenRijiju) November 1, 2022
- PTC NEWS