Punjab Farmer Debt News : ਵੱਡੇ- ਵੱਡੇ ਕਰਜ਼ੇ ਦੀ ਮਾਰ ਹੇਠ ਪੰਜਾਬ ਦੇ ਛੋਟੇ ਤੋਂ ਲੈ ਕੇ ਵੱਡੇ ਕਿਸਾਨ; ਮਾਨ ਸਰਕਾਰ ਨੇ ਵੀ ਕਿਸਾਨਾਂ ਲਈ ਨਹੀਂ ਕੀਤਾ ਕੁਝ, ਇੱਥੇ ਦੇਖੋ ਪੂਰੀ ਰਿਪੋਰਟ
Punjab Farmer Debt News : ਪੰਜਾਬ ਦੇ ਜਿਆਦਾਤਰ ਕਿਸਾਨ ਕਰਜ਼ੇ ਦੀ ਮਾਰ ਹੇਠ ਹਨ। ਇਸ ਸਮੇਂ 5 ਏਕੜ ਤੱਕ ਦੇ 38000 ਕਿਸਾਨ ਦੀ ਮਾਰ ਹੇਠ ਹਨ। ਇਨ੍ਹਾਂ ਹੀ ਨਹੀਂ 12 ਫੀਸਦ ਕਰਜਾਈ ਕਿਸਾਨ ਉਹ ਜਿਨ੍ਹਾਂ ਦੀ ਜ਼ਮੀਨ 10 ਏਕੜ ਹੈ। ਕਿਸਾਨੀ ਕਰਜ਼ਾ ਮੁਆਫ ਕਰਨ ਦਾ ਦਾਅਵਾ ਕਰਨ ਵਾਲੀ ਕੈਪਟਨ ਸਰਕਾਰ ਵੀ ਕੁਝ ਨਹੀਂ ਸਕੀ। ਹਰ ਵਾਰ ਕਰਜ਼ਾ ਰਾਜਨੀਤੀ ਪਾਰਟੀਆਂ ਦਾ ਮੁੱਖ ਮੁੱਦਾ ਰਿਹਾ ਹੈ ਪਰ ਚੋਣਾਂ ਦੇ ਨਤੀਜੇ ਆਉਣ ਮਗਰੋਂ ਉਨ੍ਹਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਹੈ।
ਅਜਿਹਾ ਹੀ ਹਾਲ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦਾ ਵੀ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਕਰਜ਼ੇ ਤੋਂ ਬਾਹਰ ਕੱਢਣ ਲਈ ਅਜੇ ਤੱਕ ਕੋਈ ਵੀ ਖੇਤੀਬਾੜੀ ਨੀਤੀ ਨਹੀਂ ਬਣਾਈ ਹੈ ਜਿਸ ਕਾਰਨ ਕਿਸਾਨ ਕਈ ਵਾਰ ਇਸ ਸਬੰਧੀ ਵਿਰੋਧ ਵੀ ਜਾਹਿਰ ਕਰ ਚੁੱਕੇ ਹਨ।
ਦੱਸ ਦਈਏ ਕਿ ਖੇਤੀ ਵਿਕਾਸ ਬੈਂਕਾਂ ਦੇ 3006.26 ਕਰੋੜ ਰੁਪਏ ਕਿਸਾਨਾਂ ਵੱਲ ਫਸੇ ਹੋਏ ਹਨ, ਜਿਨ੍ਹਾਂ ’ਚੋਂ 12 ਫ਼ੀਸਦੀ ਰਾਸ਼ੀ ਇਕੱਲੀ ਵੱਡੇ ਕਿਸਾਨਾਂ ਵੱਲ ਖੜ੍ਹੀ ਹੈ। ਖੇਤੀ ਵਿਕਾਸ ਬੈਂਕਾਂ ਨੇ ਨਵੇਂ ਕਰਜ਼ੇ ਦੇਣੇ ਬੰਦ ਕਰ ਦਿੱਤੇ ਹਨ, ਕਿਉਂਕਿ 55,574 ਕਿਸਾਨ ਡਿਫਾਲਟਰ ਹੋ ਗਏ ਹਨ ਜਿਨ੍ਹਾਂ ਵੱਲ 3006.26 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਖੜ੍ਹਾ ਹੈ। ਇਨ੍ਹਾਂ ਕਿਸਾਨਾਂ ਵੱਲ ਮੂਲ ਕਰਜ਼ਾ 1444.45 ਕਰੋੜ ਰੁਪਏ ਸੀ, ਜਿਸ ’ਤੇ 1450.01 ਕਰੋੜ ਰੁਪਏ ਵਿਆਜ ਲੱਗ ਗਿਆ ਹੈ।
ਕਰਜ਼ਿਆਂ ਨੂੰ ਲੈ ਕੇ ਚਿੰਤਾ
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਅਤੇ ਉਸ ਨਾਲ ਸਬੰਧਤ ਮਾਮਲਿਆਂ ਬਾਰੇ ਬਣੀ ਕਮੇਟੀ ਨੇ ਵੱਡੇ ਕਿਸਾਨਾਂ ਵੱਲ ਖੜ੍ਹੇ ਕਰਜ਼ਿਆਂ ਬਾਰੇ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ। ਖੇਤੀ ਵਿਕਾਸ ਬੈਂਕਾਂ ਦੇ 10 ਏਕੜ ਤੋਂ ਵੱਧ ਜ਼ਮੀਨ ਵਾਲੇ 3645 ਕਿਸਾਨਾਂ ਵੱਲ 366.96 ਕਰੋੜ ਰੁਪਏ ਫਸੇ ਹੋਏ ਹਨ। ਮਤਲਬ ਕਿ ਹਰੇਕ ਵੱਡੇ ਕਿਸਾਨ ਵੱਲ ਔਸਤ 10.06 ਲੱਖ ਰੁਪਏ ਦੀ ਬਕਾਇਆ ਰਾਸ਼ੀ ਖੜ੍ਹੀ ਹੈ।
ਕਿਸਾਨਾਂ ਦੇ ਕਰਜ਼ਿਆਂ ’ਤੇ ਇੱਕ ਝਾਂਤ
ਵੱਡੇ ਕਿਸਾਨ ਕੰਬਾਈਨਾਂ, ਬੋਰਿੰਗ ਮਸ਼ੀਨਾਂ ਅਤੇ ਟੈਂਟਾਂ ਵਾਸਤੇ ਕਰਜ਼ੇ ਲੈ ਚੁੱਕੇ ਹਨ ਜੋ ਕਿ ਗੈਰ ਖੇਤੀ ਕਰਜ਼ੇ ਹਨ। ਵੱਡਿਆਂ ਵਿੱਚ ਇੱਕ ਮੌਜੂਦਾ ਚੇਅਰਮੈਨ ਵੀ ਸ਼ਾਮਲ ਹੈ ਜਿਸ ਵੱਲ ਕਰੀਬ ਦੋ ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਇਸ ਚੇਅਰਮੈਨ ਨੇ ਆਪਣੇ ਅਤੇ ਪਤਨੀ ਦੇ ਨਾਮ ’ਤੇ 13 ਕਰਜ਼ੇ ਚੁੱਕੇ ਹੋਏ ਹਨ। ਵੱਡੇ ਡਿਫਾਲਟਰਾਂ ਵਿੱਚ ਮੁਕਤਸਰ ਜ਼ਿਲ੍ਹੇ ਦੇ ਇੱਕ ਸ਼ਹਿਰ ਦੀ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ 66.17 ਲੱਖ ਦਾ ਡਿਫਾਲਟਰ ਇੱਕ ਸਾਬਕਾ ਬੈਂਕ ਡਾਇਰੈਕਟਰ 75 ਲੱਖ ਰੁਪਏ (ਜਿਸ ’ਚੋਂ ਕਾਫੀ ਰਾਸ਼ੀ ਦਿੱਤੀ ਜਾ ਚੁੱਕੀ ਹੈ) ਦਾ ਅਤੇ ਸ਼ੇਰਪੁਰ ਖੇਤੀ ਵਿਕਾਸ ਬੈਂਕ ਦਾ ਇੱਕ ਕਿਸਾਨ ਆਗੂ 19.62 ਲੱਖ ਰੁਪਏ ਦੇ ਕਾਰਨ ਡਿਫਾਲਟਰ ਹੈ। ਗਿੱਦੜਬਾਹਾ ਦੇ ਇੱਕ ਪਿੰਡ ਦਾ ਕਿਸਾਨ ਆਗੂ 63.37 ਲੱਖ ਰੁਪਏ ਦੇ ਕਾਰਨ ਡਿਫਾਲਟਰ ਹੈ।
ਸਾਰੇ ਖੇਤੀ ਵਿਕਾਸ ਬੈਂਕਾਂ ਦੇ ਚੋਟੀ ਦੇ ਕਿਸਾਨ 100 ਡਿਫਾਲਟਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਪੰਜਾਬ ਦੇ ਪੰਜ ਤੋਂ 10 ਏਕੜ ਜ਼ਮੀਨ ਵਾਲੇ 13,784 ਕਿਸਾਨਾਂ ਵੱਲ 902.94 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਖੜ੍ਹਾ ਹੈ ਜੋ ਕਿ ਪ੍ਰਤੀ ਕਿਸਾਨ ਔਸਤ 6.55 ਲੱਖ ਰੁਪਏ ਬਣਦਾ ਹੈ। ਪੰਜ ਏਕੜ ਤੱਕ ਦੀ ਮਾਲਕੀ ਵਾਲੇ 38,145 ਕਿਸਾਨਾਂ ਵੱਲ 1736.33 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ ਜੋ ਕਿ ਪ੍ਰਤੀ ਕਿਸਾਨ ਔਸਤ 4.55 ਲੱਖ ਰੁਪਏ ਬਣਦਾ ਹੈ।
ਛੋਟੇ ਕਿਸਾਨਾਂ ਦੇ ਕਰਜ਼ੇ
ਛੋਟੀ ਕਿਸਾਨੀ ਨੇ ਜ਼ਿਆਦਾ ਟਿਊਬਵੈੱਲ ਕਰਜ਼ੇ ਲਏ ਹਨ। ਇਕੱਲੇ ਬਠਿੰਡਾ ਖੇਤਰ ਦੇ ਅਜਿਹੇ ਦੋ ਹਜ਼ਾਰ ਕਿਸਾਨ ਹਨ ਜਿਨ੍ਹਾਂ ਨੇ ਟਿਊਬਵੈੱਲ ਲਈ ਕਰਜ਼ਾ ਚੁੱਕਿਆ ਹੈ। ਖੇਤੀ ਵਿਕਾਸ ਬੈਂਕਾਂ ਦੇ ਲੈਣ-ਦੇਣ ਦਾ ਕੰਮ ਠੱਪ ਹੋਣ ਕਰ ਕੇ ਪੁਰਾਣੀ ਵਸੂਲੀ ਵੀ ਬੰਦ ਵਰਗੀ ਹਾਲਤ ਵਿੱਚ ਹੈ। ਇਨ੍ਹਾਂ ਬੈਂਕਾਂ ਵੱਲੋਂ ਇਸ ਵੇਲੇ ਸਿਰਫ਼ ਨਾਬਾਰਡ ਦੀ ਕਿਸ਼ਤ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਹੀ ਦਿੱਤੀਆਂ ਜਾ ਰਹੀਆਂ ਹਨ।
ਧੋਖਾਧੜੀ ਦੇ ਮਾਮਲੇ
ਇਨ੍ਹਾਂ ਬੈਂਕਾਂ ’ਚ ਪਿਛਲੇ ਸਮੇਂ ਦੌਰਾਨ ਇੱਕ ਧੋਖਾਧੜੀ ਇਹ ਵੀ ਹੋਈ ਹੈ ਕਿ ਕਰਜ਼ਾਈ ਕਿਸਾਨਾਂ ਨੇ ਮਿਲੀਭੁਗਤ ਕਰ ਕੇ ਮਾਲ ਵਿਭਾਗ ਦੇ ਰਿਕਾਰਡ ’ਚੋਂ ਬੈਂਕਾਂ ਕੋਲ ਗਹਿਣੇ ਕੀਤੀ ਜ਼ਮੀਨ ਦੀ ਐਂਟਰੀ ਹੀ ਡਿਲੀਟ ਕਰਵਾ ਦਿੱਤੀ, ਜਿਸ ਕਰ ਕੇ ਬੈਂਕਾਂ ਹੱਥੋਂ ਵਿੱਤੀ ਸੁਰੱਖਿਆ ਵਾਸਤੇ ਗਹਿਣੇ ਰੱਖੀ ਜ਼ਮੀਨ ਵੀ ਨਿਕਲ ਗਈ ਹੈ। ਪਤਾ ਲੱਗਿਆ ਹੈ ਕਿ 561 ਕਿਸਾਨਾਂ ਨੇ ਗਹਿਣੇ ਰੱਖੀ ਜ਼ਮੀਨ ਵੀ ਅੱਗੇ ਟਰਾਂਸਫ਼ਰ ਕਰ ਦਿੱਤੀ ਹੈ। ਇਨ੍ਹਾਂ ਬੈਂਕਾਂ ਵੱਲੋਂ ਇਸ ਮਾਮਲੇ ਵਿੱਚ ਹਾਲੇ ਤੱਕ ਨਾ ਕਿਸੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ।
ਇਹ ਵੀ ਪੜ੍ਹੋ : jagjit Singh Dallewal Hunger Strike : 49ਵੇਂ ਦਿਨ ’ਚ ਸ਼ਾਮਲ ਡੱਲੇਵਾਲ ਦੀ ਭੁੱਖ ਹੜਤਾਲ, ਸੁੰਗੜਨ ਲੱਗੀ ਹੈ ਚਮੜੀ; ਡਾਕਟਰਾਂ ਨੇ ਆਖੀ ਇਹ ਵੱਡੀ ਗੱਲ
- PTC NEWS