Fri, Sep 20, 2024
Whatsapp

Jaswant Singh Khalra Movie: ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' ਦੇ ਸੈਂਸਰ ਬੋਰਡ ਨੇ ਕੱਟੇ 85 ਸੀਨ, ਜਾਣੋ ਕੌਣ ਸਨ ਜਸਵੰਤ ਸਿੰਘ ਖਾਲੜਾ

ਇਹ ਫਿਲਮ ਜਸਵੰਤ ਸਿੰਘ ਖਾਲੜਾ ’ਤੇ ਬਣੀ ਹੋਈ ਹੈ। ਜਿਸ ਦੀ ਭੂਮਿਕਾ ਦਿਲਜੀਤ ਦੋਸਾਂਝ ਨਿਭਾ ਰਹੇ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਇਸ ਫਿਲਮ ’ਚ ਅਹਿਮ ਕਿਰਦਾਰ ਨਿਭਾ ਰਹੇ ਹਨ।

Reported by:  PTC News Desk  Edited by:  Aarti -- July 18th 2024 11:13 AM -- Updated: July 18th 2024 02:33 PM
Jaswant Singh Khalra Movie: ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' ਦੇ ਸੈਂਸਰ ਬੋਰਡ ਨੇ ਕੱਟੇ 85 ਸੀਨ, ਜਾਣੋ ਕੌਣ ਸਨ ਜਸਵੰਤ ਸਿੰਘ ਖਾਲੜਾ

Jaswant Singh Khalra Movie: ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' ਦੇ ਸੈਂਸਰ ਬੋਰਡ ਨੇ ਕੱਟੇ 85 ਸੀਨ, ਜਾਣੋ ਕੌਣ ਸਨ ਜਸਵੰਤ ਸਿੰਘ ਖਾਲੜਾ

Jaswant Singh Khalra Movie: ਜਸਵੰਤ ਸਿੰਘ ਖਾਲੜਾ ’ਤੇ ਬਣ ਰਹੀ ਫਿਲਮ ਪੰਜਾਬ 95 ’ਤੇ ਸੈਂਸਰ ਬੋਰਡ ਵੱਲੋਂ ਸਖਤੀ ਵਰਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਫਿਲਮ ਪੰਜਾਬ 95 ਦੇ ਤਕਰੀਬਨ 85 ਸੀਨਾਂ ਨੂੰ ਸੈਂਸਰ ਬੋਰਡ ਨੂੰ ਕੱਟਿਆ ਗਿਆ ਹੈ। ਦੱਸ ਦਈਏ ਕਿ ਜਦੋਂ ਤੋਂ ਹੀ ਫਿਲਮ ਪੰਜਾਬ 95 ਸਾਹਮਣੇ ਆਈ ਹੈ ਉਸ ਸਮੇਂ ਤੋਂ ਹੀ ਵਿਵਾਦਾਂ ’ਚ ਚੱਲ ਰਹੀ ਹੈ। 


ਇਹ ਫਿਲਮ ਜਸਵੰਤ ਸਿੰਘ ਖਾਲੜਾ ’ਤੇ ਬਣੀ ਹੋਈ ਹੈ। ਜਿਸ ਦੀ ਭੂਮਿਕਾ ਦਿਲਜੀਤ ਦੋਸਾਂਝ ਨਿਭਾ ਰਹੇ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਇਸ ਫਿਲਮ ’ਚ ਅਹਿਮ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਨੇ 'ਗੁੱਡ ਨਿਊਜ਼', ਚਮਕੀਲਾ ਅਤੇ ਜੋਗੀ ਵਰਗੇ ਫਿਲਮਾਂ ’ਚ ਵਧੀਆ ਅਦਾਕਾਰੀ ਕੀਤੀ ਹੈ। ਹੁਣ ਉਨ੍ਹਾਂ ਦੀ ਆਉਣ ਵਾਲੀ ਫਿਲਮ ਪੰਜਾਬ 95 ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਸ਼ਾਨਦਾਰ ਫਿਲਮਾਂ ਚੋਂ ਫਿਲਮ ਹੋਣ ਜਾ ਰਹੀ ਹੈ।

ਕਾਬਿਲੇਗੌਰ ਹੈ ਕਿ ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਉਹ ਸ਼ਖ਼ਸ ਸਨ, ਜੋ 1980-90 ਵਿਆਂ ਦੌਰਾਨ ਪੰਜਾਬ ਵਿੱਚ ਚੱਲੀ ਹਿੰਸਕ ਖਾੜਕੂ ਲਹਿਰ ਦੌਰਾਨ ਲਾਪਤਾ ਲੋਕਾਂ ਦੀ ਭਾਲ ਕਰਦਿਆਂ 6 ਸਤੰਬਰ 1995 ਦੇ ਦਿਨ ਖ਼ੁਦ ਹੀ ਲਾਪਤਾ ਹੋ ਗਏ ਸਨ। 

ਇਹ ਵੀ ਪੜ੍ਹੋ: Instagram Reel ਦੇ ਚੱਕਰ 'ਚ ਡੂੰਘੀ ਖੱਡ 'ਚ ਡਿੱਗੀ ਮਸ਼ਹੂਰ Travel Influencer, ਮੌਕੇ 'ਤੇ ਹੋਈ ਮੌਤ

- PTC NEWS

Top News view more...

Latest News view more...

PTC NETWORK