Wed, Apr 2, 2025
Whatsapp

PU Student Murder News Update : ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥੀ ਦੇ ਕਤਲ ਮਗਰੋਂ ਭੜਕੇ ਵਿਦਿਆਰਥੀ, ਚੀਫ ਸਕਿਊਰਟੀ ਅਫਸਰ ਦੇ ਅਸਤੀਫੇ ਦੀ ਕੀਤੀ ਜਾ ਰਹੀ ਮੰਗ

ਰੋਸ ਜਾਹਿਰ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਇਹ ਸਾਰਾ ਕੁਝ ਚੀਫ ਸਕਿਊਰਟੀ ਅਫ਼ਸਰ ਪੰਜਾਬ ਯੂਨੀਵਰਸਿਟੀ ਵਿਕਰਮ ਸਿੰਘ ਕਰਕੇ ਹੋਇਆ ਹੈ ਕਿਉਂਕਿ 6000 ਦੀ ਗਿਣਤੀ ਦੀ ਪਰਮਿਸ਼ਨ ਸੀ ਪਰ ਉੱਥੇ 8 ਹਜ਼ਾਰ ਤੋਂ ਵੀ ਜਿਆਦਾ ਲੋਕ ਮੌਜੂਦ ਸੀ।

Reported by:  PTC News Desk  Edited by:  Aarti -- March 29th 2025 08:20 PM
PU Student Murder News Update : ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥੀ ਦੇ ਕਤਲ ਮਗਰੋਂ ਭੜਕੇ ਵਿਦਿਆਰਥੀ, ਚੀਫ ਸਕਿਊਰਟੀ ਅਫਸਰ ਦੇ ਅਸਤੀਫੇ ਦੀ ਕੀਤੀ ਜਾ ਰਹੀ ਮੰਗ

PU Student Murder News Update : ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥੀ ਦੇ ਕਤਲ ਮਗਰੋਂ ਭੜਕੇ ਵਿਦਿਆਰਥੀ, ਚੀਫ ਸਕਿਊਰਟੀ ਅਫਸਰ ਦੇ ਅਸਤੀਫੇ ਦੀ ਕੀਤੀ ਜਾ ਰਹੀ ਮੰਗ

PU Student Murder News Update : ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਹਰਿਆਣਵੀ ਗਾਇਕਾ ਮਾਸੂਮ ਸ਼ਰਮਾ ਦੇ ਸ਼ੋਅ ਦੌਰਾਨ ਵਿਦਿਆਰਥੀਆਂ ਦੇ ਦੋ ਸਮੂਹਾਂ ਵਿਚਕਾਰ ਹਿੰਸਕ ਝੜਪ ਹੋ ਗਈ। ਇਸ ਦੌਰਾਨ ਹਮਲਾਵਰਾਂ ਨੇ ਚਾਰ ਵਿਦਿਆਰਥੀਆਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਇੱਕ ਵਿਦਿਆਰਥੀ ਦੀ ਮੌਤ ਹੋ ਗਈ।

ਮ੍ਰਿਤਕ ਵਿਦਿਆਰਥੀ ਆਦਿਤਿਆ ਠਾਕੁਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਪੀਯੂ ਵਿੱਚ ਦੂਜੇ ਸਾਲ ਦਾ ਅਧਿਆਪਕ ਸਿਖਲਾਈ ਵਿਦਿਆਰਥੀ ਸੀ। ਸੈਕਟਰ 11 ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਹੁਣ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਰੋਸ ਜਾਹਿਰ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਵੱਲੋਂ ਪੰਜਾਬ ਯੂਨੀਵਰਸਿਟੀ ਡੀਐਸਡਬਲਿਊ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਧਰਨੇ ਮੁਜ਼ਹਾਰੇ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਵੱਲੋਂ ਚੀਫ ਸਕਿਊਰਟੀ ਅਫਸਰ ਵਿਕਰਮ ਸਿੰਘ ਅਤੇ ਡੀਐਸਡਬਲਯੂ ਦਾ ਅਸਤੀਫਾ ਦੀ ਮੰਗ ਕੀਤੀ ਜਾ ਰਹੀ ਹੈ।  

ਰੋਸ ਜਾਹਿਰ ਕਰ ਰਹੇ ਵਿਦਿਆਰਥੀਆਂ  ਦਾ ਕਹਿਣਾ ਇਹ ਸਾਰਾ ਕੁਝ ਚੀਫ ਸਕਿਊਰਟੀ ਅਫ਼ਸਰ ਪੰਜਾਬ ਯੂਨੀਵਰਸਿਟੀ ਵਿਕਰਮ ਸਿੰਘ ਕਰਕੇ ਹੋਇਆ ਹੈ ਕਿਉਂਕਿ 6000 ਦੀ ਗਿਣਤੀ ਦੀ ਪਰਮਿਸ਼ਨ ਸੀ ਪਰ ਉੱਥੇ 8 ਹਜ਼ਾਰ ਤੋਂ ਵੀ ਜਿਆਦਾ ਲੋਕ ਮੌਜੂਦ ਸੀ।  

ਜਦੋਂ ਨੌਜਵਾਨ ਜਿਸਦੀ ਮੌਤ ਹੋਈ ਅਦਿੱਤਿਆ ਠਾਕੁਰ ’ਤੇ ਹਮਲਾ ਹੋਇਆ ਤਾਂ ਉੱਥੇ ਅੱਧਮਰੀ ਹਾਲਤ ਦੇ ਵਿੱਚ ਪਿਆ ਰਿਹਾ ਪਰ ਪ੍ਰਸ਼ਾਸਨ ਅਤੇ ਪੁਲਿਸ ਮੌਕੇ ’ਤੇ ਨਹੀਂ ਪਹੁੰਚੀ ਜਿਸ ਦਾ ਜਿੰਮੇਵਾਰ ਯੂਨੀਵਰਸਿਟੀ ਪ੍ਰਸ਼ਾਸਨ ਹੈ। 

ਇਹ ਵੀ ਪੜ੍ਹੋ : Ladhowal Toll Plaza New Price : ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਮੁੜ ਵਧੇ ਰੇਟ, ਜਾਣੋ ਕਿਹੜੇ ਵਾਹਨ ਦੇ ਕਿੰਨੇ ਲੱਗਣਗੇ ਪੈਸੇ

- PTC NEWS

Top News view more...

Latest News view more...

PTC NETWORK