Tue, Apr 15, 2025
Whatsapp

Punjab University ’ਚ ਵਿਦਿਆਰਥੀ ਆਦਿੱਤਿਆ ਠਾਕੁਰ ਦੇ ਕਤਲ ਦਾ ਮਾਮਲਾ; ਪੰਜਾਬ ਯੂਨੀਵਰਸਿਟੀ ਦੇਵੇਗੀ ਪੀੜਤ ਪਰਿਵਾਰ ਨੂੰ ਮਾਲੀ ਮਦਦ

ਇਨ੍ਹਾਂ ਹੀ ਨਹੀਂ 6 ਲੱਖ Amalgamated Fund ’ਚੋਂ ਦਿੱਤੇ ਜਾਣਗੇ। ਨਾਲ ਹੀ ਪੰਜਾਬ ਯੂਨੀਵਰਸਿਟੀ ’ਚ ਆਦਿੱਤਿਆ ਠਾਕੁਰ ਦੀ ਭੈਣ ਦੀ ਮੁਫ਼ਤ ਪੜ੍ਹਾਈ ਹੋਵੇਗੀ।

Reported by:  PTC News Desk  Edited by:  Aarti -- April 04th 2025 11:12 AM -- Updated: April 04th 2025 11:16 AM
Punjab University ’ਚ ਵਿਦਿਆਰਥੀ ਆਦਿੱਤਿਆ ਠਾਕੁਰ ਦੇ ਕਤਲ ਦਾ ਮਾਮਲਾ; ਪੰਜਾਬ ਯੂਨੀਵਰਸਿਟੀ ਦੇਵੇਗੀ ਪੀੜਤ ਪਰਿਵਾਰ ਨੂੰ ਮਾਲੀ ਮਦਦ

Punjab University ’ਚ ਵਿਦਿਆਰਥੀ ਆਦਿੱਤਿਆ ਠਾਕੁਰ ਦੇ ਕਤਲ ਦਾ ਮਾਮਲਾ; ਪੰਜਾਬ ਯੂਨੀਵਰਸਿਟੀ ਦੇਵੇਗੀ ਪੀੜਤ ਪਰਿਵਾਰ ਨੂੰ ਮਾਲੀ ਮਦਦ

Punjab University News : ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਆਦਿੱਤਿਆ ਠਾਕੁਰ ਦੇ ਕਤਲ ਦਾ ਮਾਮਲੇ ’ਚ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ  ਵੱਲੋਂ ਪੀੜਤ ਪਰਿਵਾਰ ਨੂੰ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਯੂਨੀਵਰਸਿਟੀ ਪੀੜਤ ਪਰਿਵਾਰ ਨੂੰ 11 ਲੱਖ ਦੀ ਮਾਲੀ ਮਦਦ ਦੇਵੇਗੀ। 2 ਵੱਖ-ਵੱਖ ਸਕੀਮਾਂ ਦੇ ਤਹਿਤ ਮਦਦ ਦਿੱਤੀ ਜਾਵੇਗੀ। ਨਾਲ ਹੀ 5 ਲੱਖ ਰੁਪਏ ਗਰੀਬ ਵਿਦਿਆਰਥੀ ਵੈਲਫੇਅਰ ਫੰਡ ਤੋਂ ਦਿੱਤੇ ਜਾਣਗੇ। 

ਇਨ੍ਹਾਂ ਹੀ ਨਹੀਂ 6 ਲੱਖ Amalgamated Fund ’ਚੋਂ ਦਿੱਤੇ ਜਾਣਗੇ। ਨਾਲ ਹੀ ਪੰਜਾਬ ਯੂਨੀਵਰਸਿਟੀ ’ਚ ਆਦਿੱਤਿਆ ਠਾਕੁਰ ਦੀ ਭੈਣ ਦੀ ਮੁਫ਼ਤ ਪੜ੍ਹਾਈ ਹੋਵੇਗੀ। 

ਕਾਬਿਲੇਗੌਰ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਵੀ ਗਾਇਕਾ ਮਾਸੂਮ ਸ਼ਰਮਾ ਦੇ ਸ਼ੋਅ ਦੌਰਾਨ ਵਿਦਿਆਰਥੀਆਂ ਦੇ ਦੋ ਸਮੂਹਾਂ ਵਿਚਕਾਰ ਹਿੰਸਕ ਝੜਪ ਹੋ ਗਈ ਸੀ। ਇਸ ਦੌਰਾਨ ਹਮਲਾਵਰਾਂ ਨੇ ਚਾਰ ਵਿਦਿਆਰਥੀਆਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਜਿਸ ’ਚ ਆਦਿੱਤਿਆ ਦੀ ਮੌਤ ਹੋ ਗਈ ਸੀ। ਦੱਸ ਦਈਏ ਕਿ ਮ੍ਰਿਤਕ ਵਿਦਿਆਰਥੀ ਆਦਿਤਿਆ ਠਾਕੁਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਪੀਯੂ ਵਿੱਚ ਦੂਜੇ ਸਾਲ ਦਾ ਅਧਿਆਪਕ ਸਿਖਲਾਈ ਵਿਦਿਆਰਥੀ ਸੀ। ਇਸ ਮਾਮਲੇ ’ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ : Congress MLA Rana Gurjit ਦੀ ਈਡੀ ਨੇ 22 ਕਰੋੜ ਦੀ ਜਾਇਦਾਦ ਨੂੰ ਕੀਤਾ ਜਬਤ, ਜਾਣੋ ਮਾਮਲਾ

- PTC NEWS

Top News view more...

Latest News view more...

PTC NETWORK