Fri, Dec 27, 2024
Whatsapp

ਪੀਟੀਸੀ ਨਿਊਜ਼ ਦੇ Executive Editor ਹਰਪ੍ਰੀਤ ਸਿੰਘ ਸਾਹਨੀ ਨੂੰ ਮਿਲਿਆ 'The Punjab Times Excellence Awards'

ਪੰਜਾਬ ਅਤੇ ਕੈਨੇਡਾ ਦੇ ਮਸ਼ਹੂਰ ਪੰਜਾਬੀ ਮੀਡੀਆ ਅਕੈਡਮਿਕ ਅਤੇ ਪੰਜਾਬ ਟਾਈਮਜ਼ ਗਰੁੱਪ ਵੱਲੋਂ The Punjab Times Excellence Awards 2024 ਕਰਵਾਇਆ ਗਿਆ

Reported by:  PTC News Desk  Edited by:  Amritpal Singh -- November 14th 2024 07:27 PM
ਪੀਟੀਸੀ ਨਿਊਜ਼ ਦੇ Executive Editor ਹਰਪ੍ਰੀਤ ਸਿੰਘ ਸਾਹਨੀ ਨੂੰ ਮਿਲਿਆ 'The Punjab Times Excellence Awards'

ਪੀਟੀਸੀ ਨਿਊਜ਼ ਦੇ Executive Editor ਹਰਪ੍ਰੀਤ ਸਿੰਘ ਸਾਹਨੀ ਨੂੰ ਮਿਲਿਆ 'The Punjab Times Excellence Awards'

The Punjab Times Excellence Awards 2024: ਪੰਜਾਬ ਅਤੇ ਕੈਨੇਡਾ ਦੇ ਮਸ਼ਹੂਰ ਪੰਜਾਬੀ ਮੀਡੀਆ ਅਕੈਡਮਿਕ ਅਤੇ ਪੰਜਾਬ ਟਾਈਮਜ਼ ਗਰੁੱਪ ਵੱਲੋਂ The Punjab Times Excellence Awards 2024 ਕਰਵਾਇਆ ਗਿਆ, ਜਿਸ ਦੇ ਵਿੱਚ ਪੀਟੀਸੀ ਨਿਊਜ਼ ਦੇ Executive Editor ਹਰਪ੍ਰੀਤ ਸਿੰਘ ਸਾਹਨੀ ਨੂੰ The Punjab Times Excellence Awards ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਦੱਸ ਦਈਏ ਕਿ ਪੰਜਾਬ ਟਾਈਮਜ਼ ਗਰੁੱਪ ਵੱਲੋਂ ਆਵਰਡ ਵੱਖ ਵੱਖ ਸ਼੍ਰੇਣੀਆਂ ਵਿੱਚ ਦਿੱਤੇ ਗਏ, ਜਿਨ੍ਹਾਂ 'ਚ ਮੀਡੀਆ ਵਿਭਾਗ ਵਿੱਚ ਇਹ ਆਵਰਡ ਪੀਟੀਸੀ ਨਿਊਜ਼ ਦੇ Executive Editor ਹਰਪ੍ਰੀਤ ਸਿੰਘ ਸਾਹਨੀ ਨੂੰ ਮਿਲਿਆ ਹੈ।


ਦੱਸ ਦਈਏ ਕਿ ਇਸ ਤੋਂ ਪਹਿਲਾ ਪੀਟੀਸੀ ਨਿਊਜ਼ ਦੇ Executive Editor ਹਰਪ੍ਰੀਤ ਸਿੰਘ ਸਾਹਨੀ ਨੂੰ ਵਰਲਡ ਚੈਂਬਰ ਆਫ ਸਿੱਖ ਕਾਮਰਸ, ਨਵੀਂ ਦਿੱਲੀ ਦੇ ਸਹਿਯੋਗ ਨਾਲ ਆਯੋਜਿਤ Leamanah Achievers Awards  2022-23 ਦੌਰਾਨ ‘ਸਿੱਖ ਯੂਥ ਹਾਈ ਫਲਾਇਰਜ਼’ ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ, ਦੱਸ ਦਈਏ ਕਿ Leamanah Achievers Awards  2022-23 ਨੂੰ ਸਮਾਜ ਪ੍ਰਤੀ ਸ਼ਾਨਦਾਰ ਪ੍ਰਾਪਤੀ ਅਤੇ ਅਸਾਧਾਰਨ ਸੇਵਾ ਲਈ ਸਨਮਾਨਿਤ ਕੀਤਾ ਜਾਂਦਾ ਹੈ। ਇਨਾਮਾਂ ਦੀ ਸਥਾਪਨਾ ਅਨੂ ਸਿੰਘ ਬਾਗਲ ਨੇ ਕੀਤੀ ਸੀ।

ਸਾਹਨੀ 19 ਸਾਲਾਂ ਦੇ ਲੰਬੇ ਤਜ਼ਰਬੇ ਦੇ ਨਾਲ ਇੱਕ ਮਾਣਯੋਗ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਨਾਮਵਰ ਐਂਕਰ ਹਨ। ਹਰਪ੍ਰੀਤ ਸਿੰਘ ਸਾਹਨੀ ਨੇ ਸਭ ਤੋਂ ਪਹਿਲਾਂ 2005 ਵਿੱਚ "ਫਸਟ ਮਿਸਟਰ ਸਿੰਘ ਇੰਟਰਨੈਸ਼ਨਲ" ਦਾ ਖਿਤਾਬ ਜਿੱਤ ਕੇ ਆਪਣੇ ਭਾਈਚਾਰੇ ਦੇ ਨਾਲ-ਨਾਲ ਸਮੁੱਚੇ ਪੰਜਾਬੀਆਂ ਦਾ ਕੱਦ ਉੱਚਾ ਕੀਤਾ।

"ਗਲੈਮਰ ਵਰਲਡ" ਦੇ ਦਬਾਅ ਅਤੇ ਮੰਗਾਂ ਦੇ ਬਾਵਜੂਦ, ਉਹ ਆਪਣੀ "ਸਿੱਖੀ ਸਵਰੂਪ" ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ, ਜੋ ਅਸਲ ਵਿੱਚ ਕਈ ਸਿੱਖ ਨੌਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਹੈ। ਉਹ ‘ਰਾਇਲ ਸਿਟੀ’ ਪਟਿਆਲਾ ਨਾਲ ਸਬੰਧਤ ਹਨ। ਉਨ੍ਹਾਂ ਦਾ ਪੱਤਰਕਾਰੀ ਕਾਰੀਅਰ 19 ਸਾਲਾਂ ਤੋਂ ਵੱਧ ਦਾ ਹੈ- ਜਿੱਥੇ ਉਨ੍ਹਾਂ ਨੇ ਧਰਮ ਦੇ ਨਾਲ ਨਾਲ ਰਾਜਨੀਤੀ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ 'ਤੇ ਵਿਸ਼ੇਸ਼ ਕਵਰੇਜ ਕੀਤੀ ਹੈ।

- PTC NEWS

Top News view more...

Latest News view more...

PTC NETWORK