PTC News Exclusive : ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖ਼ਾਸ ਗੱਲਬਾਤ, ਦੱਸਿਆ ਭੁੱਖ ਹੜਤਾਲ ਕਰਨ ਦੀ ਕਿਉਂ ਲੋੜ ਪਈ ?
jagjit Singh Dallewal Exclusive Interview : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਹੋਏ ਹਨ। ਹਾਲਾਂਕਿ ਉਨ੍ਹਾਂ ਨੂੰ ਗਲੁਕੋਜ਼ ਵੀ ਲੱਗਿਆ ਹੋਇਆ ਹੈ। ਕਿਸਾਨ ਆਗੂ ਅਭਿਮਨਿਊ ਕੋਹਾੜ ਦੇ ਅਨੁਸਾਰ ਡੱਲੇਵਾਲ ਦਾ ਭਾਰ 20 ਕਿਲੋਗ੍ਰਾਮ ਘੱਟ ਗਿਆ ਹੈ। ਜਦੋਂ ਉਹ ਮਰਨ ਵਰਤ 'ਤੇ ਸੀ, ਤਾਂ ਉਸਦਾ ਭਾਰ 86 ਕਿਲੋ 950 ਗ੍ਰਾਮ ਸੀ, ਜਦਕਿ ਹੁਣ ਇਹ ਘੱਟ ਕੇ 66 ਕਿਲੋ 400 ਗ੍ਰਾਮ ਹੋ ਗਿਆ ਹੈ।
ਉੱਥੇ ਹੀ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਨੇ ਪੀਟੀਸੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਲੈ ਕੇ ਆਪਣੀ ਸਿਹਤ ਸਬੰਧੀ ਜਾਣਕਾਰੀ ਦਿੱਤੀ। ਡੱਲੇਵਾਲ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਸਿਹਤ ਬੇਹੱਦ ਨਾਜ਼ੁਕ ਹੈ ਅਤੇ ਬੋਲਣ ’ਚ ਵੀ ਤਕਲੀਫ ਹੋ ਰਹੀ ਹੈ।
14 ਫਰਵਰੀ ਤੋਂ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਮੈਂ ਮਰਨ ਵਰਤ ’ਤੇ ਨ ਬੈਠਦਾ ਤਾਂ ਸਰਕਾਰ ’ਤੇ ਦਬਾਅ ਨਹੀਂ ਪੈਣਾ ਸੀ। ਉਨ੍ਹਾਂ ਦਾ ਮਰਨ ਵਰਤ ਫਿਲਹਾਲ ਲਈ ਜਾਰੀ ਰਹੇਗਾ।
ਦੂਜੇ ਪਾਸੇ ਮਰਨ ਵਰਤ ਖੋਲ੍ਹਣ ’ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੇਰੇ ਕਿਸਾਨ ਨੇਤਾ ਸਾਥੀ ਕਹਿ ਰਹੇ ਹਨ ਪਰ ਇੰਨ੍ਹੇ ਵੱਡੇ ਅੰਦੋਲਨ ਨੂੰ ਇਸ ਤਰ੍ਹਾਂ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਮਰਨ ਵਰਤ ਨਹੀਂ ਰੱਖਿਆ ਹੁੰਦਾ ਤਾਂ ਸਰਕਾਰ ’ਤੇ ਦਬਾਅ ਨਹੀਂ ਪੈਂਦਾ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹਾਰੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੇ ਸਾਥੀ ਉਨ੍ਹਾਂ ਨੂੰ ਮਿਲਣ ਦੇ ਲਈ ਆਏ ਸੀ ਗੱਲਬਾਤ ਹੋਈ ਪਰ ਮੀਟਿੰਗਾਂ ’ਚ ਕੋਈ ਨਹੀਂ ਗਿਆ।
ਇਹ ਵੀ ਪੜ੍ਹੋ : Punjab Weather Update : ਪੰਜਾਬ ’ਚ 2 ਦਿਨਾਂ ਲਈ ਸੰਘਣੀ ਧੁੰਦ ਦੀ ਚਿਤਾਵਨੀ: 1 ਮਹੀਨੇ ਵਿੱਚ ਚੌਥੀ ਵਾਰ ਪੱਛਮੀ ਗੜਬੜੀ ਸਰਗਰਮ, ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ
- PTC NEWS