ਪੀਆਰਟੀਸੀ ਦੇ ਠੇਕਾ ਕਾਮਿਆਂ ਵੱਲੋਂ ਚੱਕਾ ਜਾਮ, ਲੋਕ ਹੋਏ ਡਾਹਢੇ ਪਰੇਸ਼ਾਨ
ਬਠਿੰਡਾ : ਪਿਛਲੇ ਕਈ ਦਿਨਾਂ ਤੋਂ ਬਟਾਲਾ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਕੰਡਕਟਰ ਦੇ ਹੱਕ 'ਚ ਅੱਜ ਪੰਜਾਬ ਭਰ 'ਚ ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਨੇ ਬੱਸਾਂ ਦਾ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਬੱਸਾਂ ਤੋਂ ਆ ਰਹੀ ਚੰਡੀਗੜ੍ਹ 1 ਯਾਤਰੀ ਨੇ ਟਿਕਟ ਨਹੀਂ ਕਟਵਾਈ ਗਈ ਜਦੋਂ ਚੈਕਿੰਗ ਅਧਿਕਾਰੀਆਂ ਵੱਲੋਂ ਬੱਸ ਦੀ ਚੈਕਿੰਗ ਕੀਤੀ ਗਈ ਤਾਂ ਟਿਕਟ ਨਾ ਕੱਟਣ ਵਾਲੇ ਯਾਤਰੀ ਤੋਂ 10 ਗੁਣਾ ਜੁਰਮਾਨਾ ਵਸੂਲਣ ਦੇ ਬਾਵਜੂਦ ਕੰਡਕਟਰ ਖਿਲਾਫ਼ ਕਾਰਵਾਈ ਕੀਤੀ ਗਈ।
ਇਸ ਕਾਰਨ ਰੋਸ ਵਜੋਂ ਕੰਡਕਟਰ ਵੱਲੋਂ ਬਿਨਾਂ ਕੁਝ ਖਾਦੇ ਪੀਤੇ ਬਟਾਲਾ 'ਚ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪਰ ਪੰਜਾਬ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਅੱਜ ਸਮੁੱਚੇ ਪੰਜਾਬ 'ਚ ਬੱਸਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਇਸ ਸਮੇਂ ਆਗੂਆਂ ਨੇ ਕਿਹਾ ਕਿ ਜੇ ਉਨ੍ਹਾਂ ਦੇ ਸਾਥੀ ਨੂੰ ਬਹਾਲ ਨਾ ਕੀਤਾ ਗਿਆ ਤਾਂ ਹੋਰ ਸੰਘਰਸ਼ ਤਿੱਖਾ ਕਰਨਗੇ। ਸੜਕਾਂ ਉਤੇ ਉੱਤਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ ਕਾਰਨ ਜਿੱਥੇ ਸਵਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਦੂਜੇ ਪਾਸੇ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਬੱਸ ਸਟੈਂਡ ਦੇ ਬਾਹਰੋਂ ਆਪਣੀਆਂ ਬੱਸਾਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ : ਅਮਰੀਕਾ 'ਚ ਏਅਰਸ਼ੋਅ ਦੌਰਾਨ ਭਿਆਨਕ ਹਾਦਸਾ ਵਪਾਰਿਆ, ਹਵਾ 'ਚ ਟਕਰਾਏ ਦੋ ਜਹਾਜ਼
- PTC NEWS