PRTC Bus Hungama : ਮਹਿਲਾ ਸਵਾਰੀ ਦੀ ਗੁੰਡਾਗਰਦੀ ! ਬੱਸ ਕੰਡਕਟਰ ਦਾ ਚਾੜ੍ਹਿਆ ਕੁਟਾਪਾ, ਕੱਢੀਆਂ ਗਾਲ੍ਹਾਂ, ਦੇਖੋ ਵੀਡੀਓ
PRTC Bus Hungama : ਅੰਮ੍ਰਿਤਸਰ ਤੋਂ ਲੁਧਿਆਣਾ ਪਹੁੰਚੀ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਉਸ ਸਮੇਂ ਹੰਗਾਮਾ ਹੋਇਆ ਜਦੋਂ ਇੱਕ ਮਹਿਲਾ ਜਲੰਧਰ ਬਾਈਪਾਸ ’ਤੇ ਜਾਣ ਲਈ ਪੀਆਰਟੀਸੀ ਬੱਸ ਕੰਡਕਟਰ ਦੇ ਨਾਲ ਉਲਝ ਗਈ। ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਮਹਿਲਾ ਸਵਾਰੀ ਜਲੰਧਰ ਬਾਈਪਾਸ ਜਾਣ ਦੇ ਲਈ ਬੱਸ ’ਚ ਬੈਠੀ ਸੀ। ਪਰ ਬੱਸ ਕੰਡਕਟਰ ਨੇ ਉਸ ਨੂੰ ਉੱਥੇ ਨਾ ਉਤਾਰਨ ਦੀ ਗੱਲ ਆਖੀ ਜਿਸ ਤੋਂ ਬਾਅਦ ਮਹਿਲਾ ਨੇ ਬੱਸ ਕੰਡਕਟਰ ਨਾਲ ਗਾਲੀ ਗਲੋਚ ਕੀਤੀ ਅਤੇ ਕੁਟਾਪਾ ਚਾੜਿਆ। ਜਿਸ ਕਾਰਨ ਮਾਹੌਲ ਕਾਫੀ ਭਖ ਗਿਆ।
ਮੌਕੇ ’ਤੇ ਮੌਜੂਦ ਲੋਕਾਂ ਨੇ ਗਰਮਾਇਆ ਮਾਹੌਲ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਸਾਰੀਆਂ ਸਵਾਰੀਆਂ ਨੂੰ ਬੱਸ ਵਿੱਚੋਂ ਉਤਾਰਿਆ ਗਿਆ। ਇਸ ਹੰਗਾਮੇ ਮਗਰੋਂ ਬੱਸ ਕੰਡਕਟਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।
ਬੱਸ ’ਚ ਬੈਠੀਆਂ ਸਵਾਰੀਆਂ ਨੇ ਵੀ ਕਿਹਾ ਕਿ ਡਰਾਈਵਰ ਦੀ ਇਸ ਵਿੱਚ ਕੋਈ ਗਲਤੀ ਨਹੀਂ ਮਹਿਲਾ ਨੇ ਪਹਿਲਾਂ ਗਾਲੀ ਗਲੋਚ ਕੀਤੀ ਅਤੇ ਜਿਸ ਤੋਂ ਬਾਅਦ ਕੁਟਾਪਾ ਕਰਨਾ ਸ਼ੁਰੂ ਕਰ ਦਿੱਤਾ ਇਸ ਮਹਿਲਾ ਉੱਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਡਰਾਈਵਰ ਬੇਕਸੂਰ ਹੈ।
ਇਹ ਵੀ ਪੜ੍ਹੋ : Jalandhar Grenade Attack ਮਾਮਲੇ ’ਚ ਵੱਡਾ ਅਪਡੇਟ; ਪੁਲਿਸ ਨੇ ਮਾਮਲੇ ’ਚ ਸ਼ਾਮਲ ਫੌਜੀ ਨੂੰ ਕੀਤਾ ਗ੍ਰਿਫਤਾਰ
- PTC NEWS