Punjabi Singer Kaka ਦੇ ਇਲਜ਼ਾਮਾਂ ਦਾ ਪ੍ਰੋਡਿਊਸਰ ਸੈਮ ਗਿੱਲ ਦਾ ਵੱਡਾ ਬਿਆਨ, ਕਿਹਾ- ਮੈ 7 ਕੰਪਨੀਆਂ ਤੋਂ ਰਿਜੈਕਟ ਹੋਏ ਕਾਕੇ ਦੀ ਫੜੀ ਸੀ ਬਾਂਹ
Punjabi Singer Kaka News : ਪੰਜਾਬੀ ਗਾਇਕ ਕਾਕਾ ਨੂੰ ਲਾਂਚ ਕਰਨ ਵਾਲੇ ਪ੍ਰੋਡਿਊਸਰ ਸੈਮ ਗਿੱਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਗਾਇਕ ਕਾਕਾ ਨੇ ਸੈਮ ਗਿੱਲ ’ਤੇ ਕਈ ਇਲਜ਼ਾਮ ਲਗਾਏ ਸੀ। ਜਿਸ ਤੋਂ ਬਾਅਦ ਸੈਮ ਗਿੱਲ ਨੇ ਉਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ।
ਸੈਮ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ 7 ਕੰਪਨੀਆਂ ਤੋਂ ਰਿਜੈਕਟ ਹੋਏ ਕਾਕੇ ਦੀ ਬਾਂਹ ਫੜੀ ਸੀ। ਪਰ ਗਾਇਕ ਨੇ ਉਨ੍ਹਾਂ ਦੇ ਨਾਲ ਚੰਗਾ ਨਹੀਂ ਕੀਤਾ। ਉਹ ਆਪਣਾ ਹੀ ਵਾਅਦਾ ਕਰਕੇ ਮੁਕਰ ਗਿਆ। ਗਾਣਾ ਹਿੱਟ ਹੋਣ ਮਗਰੋਂ ਕਾਕੇ ਨੇ ਉਨ੍ਹਾਂ ਦਾ ਫੋਨ ਚੁੱਕਣ ਤੋਂ ਹਟ ਗਿਆ।
ਕਾਬਿਲੇਗੌਰ ਹੈ ਕਿ ਸੈਮ ਗਿੱਲ ਨੇ ਗਾਇਕ ਕਾਕਾ ਨੂੰ ਕਹਿ ਲੈਣ ਦੇ ਗੀਤ ਦੇ ਨਾਲ ਲਾਂਚ ਕੀਤਾ ਸੀ। ਬੀਤੇ ਦਿਨ ਗਾਇਕ ਨੇ ਪ੍ਰੈਸ ਕਾਨਫਰੰਸ ਕਰਕੇ ਪ੍ਰੋਡਿਊਸਰ ’ਤੇ ਗੰਭੀਰ ਇਲਜ਼ਾਮ ਲਗਾਏ ਸੀ।
- PTC NEWS