15 Female Patients in Sangrur : ਪੰਜਾਬ ਦੇ ਸਰਕਾਰੀ ਹਸਪਤਾਲਾਂ ’ਚ ਗੁਲੂਕੋਜ਼ ਟੈਸਟ ਕਰਵਾਉਣ ਦੇ ਹੁਕਮ; 15 ਗਰਭਵਤੀ ਔਰਤਾਂ ਦੀ ਹਾਲਤ ਵਿਗੜਨ ਮਗਰੋਂ ਫੈਸਲਾ
15 Female Patients in Sangrur : ਸੰਗਰੂਰ ਸਰਕਾਰੀ ਹਸਪਤਾਲ ਵਿੱਚ ਗਲੂਕੋਜ਼ ਲੱਗਣ ਦੇ ਨਾਲ 15 ਮਰੀਜ਼ ਬੀਮਾਰ ਹੋਣ ਤੋਂ ਬਾਅਦ ਪ੍ਰਮੁੱਖ ਸਕੱਤਰ ਹੈਲਥ ਡਿਪਾਰਟਮੈਂਟ ਕੁਮਾਰ ਰਾਹੁਲ ਪਹੁੰਚੇ। ਸੰਗਰੂਰ ਸਰਕਾਰੀ ਹਸਪਤਾਲ ਜਿੱਥੇ ਉਹਨਾਂ ਨੇ ਬੀਮਾਰ ਹੋਏ ਮਰੀਜ਼ਾਂ ਦਾ ਹਾਲ ਪੁੱਛਿਆ ਉੱਥੇ ਹੀ ਉਹਨਾਂ ਨੇ ਸੰਗਰੂਰ ਪ੍ਰਸ਼ਾਸਨ ਨੂੰ ਮਰੀਜ਼ਾਂ ਨੂੰ ਲੈ ਕੇ ਵੀ ਹਦਾਇਤਾਂ ਜਾਰੀ ਕੀਤੀਆ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੁਮਾਰ ਨੇ ਕਿਹਾ ਕਿ ਸਾਡੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਇਸ ਬੈੱਚ ਦੇ ਗਲੂਕੋਜ਼ ਦੀ ਇਸਤੇਮਾਲ ਉੱਤੇ ਰੋਕ ਲਗਾ ਦਿੱਤੀ ਹੈ। ਨਾਲ ਹੀ ਸਾਡੇ ਡਰੱਗ ਇੰਸਪੈਕਟਰ ਵੱਲੋਂ ਇਸ ਦੀ ਸੈਂਪਲਿੰਗ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਕੋਈ ਵੀ ਫੈਸਲਾ ਲਿਆ ਜਾਵੇਗਾ। ਫਿਲਹਾਲ ਸਾਡੇ ਵੱਲੋਂ ਪੂਰੇ ਪੰਜਾਬ ਵਿੱਚ ਇਸ ਗਲੂਕੋਜ਼ ਦੀ ਇਸਤੇਮਾਲ ’ਤੇ ਰੋਕ ਲੱਗਾ ਦਿੱਤੀ ਗਈ ਹੈ। ਕੁਮਾਰ ਰਾਹੁਲ ਨੇ ਦੱਸਿਆ ਕਿ ਗਲੂਕੋਜ਼ ਨਾਲ ਬੀਮਾਰ ਹੋਏ ਮਰੀਜ਼ਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਕਿਸੇ ਨੂੰ ਵੀ ਹੁਣ ਕੋਈ ਵੀ ਸਮੱਸਿਆ ਨਹੀਂ ਹੈ।
ਕਾਬਿਲੇਗੌਰ ਹੈ ਕਿ ਸੰਗਰੂਰ ਦੇ ਸਿਵਲ ਹਸਪਤਾਲ ’ਚ 15 ਔਰਤਾਂ ਦੀ ਹਾਲਤ ਉਸ ਸਮੇਂ ਖਰਾਬ ਹੋ ਗਈ ਸੀ ਜਦੋਂ ਉਨ੍ਹਾਂ ਨੂੰ ਗੁਲੂਕੋਜ਼ ਦਾ ਰਿਐਕਸ਼ਨ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਗੰਭੀਰ ਬਣ ਗਈ। ਫਿਲਹਾਲ ਉਨ੍ਹਾਂ ਨੂੰ ਆਕਸੀਜ਼ਨ ’ਤੇ ਰੱਖਿਆ ਗਿਆ ਹੈ। ਇਹ ਸਾਰੀਆਂ ਔਰਤਾਂ ਗਰਭਵਤੀ ਸਨ ਅਤੇ ਗਾਇਨੀ ਵਾਰਡ 'ਚ ਸਨ, ਜੋ ਕਿ ਬੱਚੇ ਨੂੰ ਜਨਮ ਦੇ ਚੁੱਕੀਆਂ ਸਨ। ਇਸ ਤੋਂ ਬਾਅਦ ਇਨ੍ਹਾਂ ਨੂੰ ਜਦੋਂ ਗੁਲੂਕੋਜ਼ ਲਾਇਆ ਗਿਆ ਤਾਂ ਇਹ ਮੰਦਭਾਗੀ ਘਟਨਾ ਵਾਪਰ ਗਈ।
ਇਹ ਵੀ ਪੜ੍ਹੋ : Heavy Rain Alert In Punjab : ਪੰਜਾਬ ਦੇ ਇਨ੍ਹਾਂ 13 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ; ਦੋ ਦਿਨ ਤੱਕ ਮੀਂਹ ਪੈਣ ਦੀ ਭਵਿੱਖਬਾਣੀ
- PTC NEWS