Thu, Sep 19, 2024
Whatsapp

Video : 13 ਸਾਲਾ ਬੱਚੀ ਦਾ PM Modi ਨੂੰ ਅਨੋਖਾ ਤੋਹਫ਼ਾ, 800 ਕਿੱਲੋ ਬਾਜ਼ਰੇ ਨਾਲ ਪੇਂਟਿੰਗ ਰਾਹੀਂ ਬਣਾਇਆ ਵਿਸ਼ਵ ਰਿਕਾਰਡ

PM Modi 74th Birthday Gifts : ਸ਼ੇਕੀਨਾ ਨੇ 800 ਕਿਲੋ ਬਾਜਰੇ ਦੀ ਵਰਤੋਂ ਕਰਕੇ ਦੁਨੀਆ ਦੀ ਸਭ ਤੋਂ ਵੱਡੀ ਪੇਂਟਿੰਗ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਸ਼ੇਕੀਨਾ ਨੇ ਇਹ ਤਸਵੀਰ ਪੀਐਮ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਣ ਲਈ ਬਣਾਈ ਹੈ।

Reported by:  PTC News Desk  Edited by:  KRISHAN KUMAR SHARMA -- September 16th 2024 11:21 AM -- Updated: September 16th 2024 11:23 AM
Video : 13 ਸਾਲਾ ਬੱਚੀ ਦਾ PM Modi ਨੂੰ ਅਨੋਖਾ ਤੋਹਫ਼ਾ, 800 ਕਿੱਲੋ ਬਾਜ਼ਰੇ ਨਾਲ ਪੇਂਟਿੰਗ ਰਾਹੀਂ ਬਣਾਇਆ ਵਿਸ਼ਵ ਰਿਕਾਰਡ

Video : 13 ਸਾਲਾ ਬੱਚੀ ਦਾ PM Modi ਨੂੰ ਅਨੋਖਾ ਤੋਹਫ਼ਾ, 800 ਕਿੱਲੋ ਬਾਜ਼ਰੇ ਨਾਲ ਪੇਂਟਿੰਗ ਰਾਹੀਂ ਬਣਾਇਆ ਵਿਸ਼ਵ ਰਿਕਾਰਡ

PM Modi Gift Viral News : ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਆਪਣਾ 74ਵਾਂ ਜਨਮ ਦਿਨ ਮਨਾਉਣ ਜਾ ਰਹੇ ਹਨ। ਪਰ ਇਸਤੋਂ ਪਹਿਲਾਂ ਪੀਐਮ ਮੋਦੀ ਨੂੰ ਇੱਕ ਛੋਟੀ ਬੱਚੀ ਨੇ ਜਨਮ ਦਿਨ ਦੇ ਤੋਹਫ਼ੇ ਵਜੋਂ ਉਨ੍ਹਾਂ ਦੀ ਤਸਵੀਰ ਬਣਾ ਕੇ ਕਮਾਲ ਕਰ ਦਿੱਤਾ ਹੈ। ਤਸਵੀਰ ਰਾਹੀਂ 13 ਸਾਲ ਦੀ ਇਸ ਬੱਚੀ ਨੇ ਇੱਕ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਬੱਚੀ ਦਾ ਨਾਂ ਪ੍ਰੈਸਲੀ ਸ਼ੇਕੀਨਾ ਦੱਸਿਆ ਜਾ ਰਿਹਾ ਹੈ। ਸ਼ੇਕੀਨਾ ਨੇ 800 ਕਿਲੋ ਬਾਜਰੇ ਦੀ ਵਰਤੋਂ ਕਰਕੇ ਦੁਨੀਆ ਦੀ ਸਭ ਤੋਂ ਵੱਡੀ ਪੇਂਟਿੰਗ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਸ਼ੇਕੀਨਾ ਨੇ ਇਹ ਤਸਵੀਰ ਪੀਐਮ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਣ ਲਈ ਬਣਾਈ ਹੈ।


13 ਸਾਲਾ ਸਕੂਲੀ ਵਿਦਿਆਰਥਣ ਸ਼ੇਕੀਨਾ ਨੇ 800 ਕਿਲੋ ਬਾਜਰੇ ਦੀ ਵਰਤੋਂ ਕਰਕੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਬਣਾਈ ਹੈ, ਇਸ ਦੇ ਲਈ ਉਸ ਨੂੰ ਲਗਾਤਾਰ 12 ਘੰਟੇ ਕੰਮ ਕਰਨਾ ਪਿਆ। ਪ੍ਰੈਸਲੀ ਸ਼ੇਕੀਨਾ ਚੇਨਈ ਦੇ ਕੋਲਾਪੱਕਮ ਇਲਾਕੇ ਵਿੱਚ ਰਹਿਣ ਵਾਲੇ ਪ੍ਰਤਾਪ ਸੇਲਵਮ ਅਤੇ ਸੰਕਿਰਾਨੀ ਦੀ ਧੀ ਹੈ। ਪ੍ਰੈਸਲੀ ਸ਼ੇਕੀਨਾ 8ਵੀਂ ਜਮਾਤ ਵਿੱਚ ਪੜ੍ਹ ਰਹੀ ਹੈ।

ਏਐਨਆਈ ਦੀ ਰਿਪੋਰਟ ਦੇ ਅਨੁਸਾਰ, ਸ਼ੇਕੀਨਾ ਨੇ 800 ਕਿਲੋ ਬਾਜਰੇ ਦੀ ਵਰਤੋਂ ਕਰਕੇ 600 ਵਰਗ ਫੁੱਟ ਵਿੱਚ ਪੀਐਮ ਮੋਦੀ ਦੀ ਇੱਕ ਵੱਡੀ ਤਸਵੀਰ ਬਣਾਈ ਹੈ। ਸ਼ੇਕੀਨਾਹ ਨੇ ਸਵੇਰੇ 8.30 ਵਜੇ ਕੰਮ ਸ਼ੁਰੂ ਕੀਤਾ ਅਤੇ ਰਾਤ 8.30 ਵਜੇ ਪੂਰਾ ਕੀਤਾ। ਪ੍ਰੈਸਲੇ ਨੂੰ ਇਸ ਲਈ ਸਨਮਾਨਿਤ ਕੀਤਾ ਗਿਆ ਹੈ। ਇਸ ਬੱਚੀ ਦਾ ਨਾਂ ਯੂਨੀਕੋ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ ਹੈ। ਯੂਨੀਕੋ ਵਰਲਡ ਰਿਕਾਰਡਜ਼ ਨੇ ਪ੍ਰੈਸਲੀ ਸ਼ੇਕੀਨਾ ਨੂੰ ਵਿਸ਼ਵ ਰਿਕਾਰਡ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ।

ਯੂਨੀਕੋ ਵਿਸ਼ਵ ਰਿਕਾਰਡ ਵਿੱਚ ਦਰਜ ਹੋਇਆ ਨਾਮ

ਯੂਨੀਕੋ ਵਰਲਡ ਰਿਕਾਰਡਜ਼ ਨੇ ਪ੍ਰੈਸਲੀ ਦੇ ਇਸ ਕੰਮ ਨੂੰ ਆਪਣੇ ਰਿਕਾਰਡ ਵਿੱਚ ਦਰਜ ਕੀਤਾ ਹੈ। ਇਸ ਨੂੰ ਵਿਦਿਆਰਥੀ ਪ੍ਰਾਪਤੀ ਸ਼੍ਰੇਣੀ ਤਹਿਤ ਦਰਜ ਕੀਤਾ ਗਿਆ ਹੈ। ਯੂਨੀਕੋ ਵਰਲਡ ਰਿਕਾਰਡ ਦੇ ਡਾਇਰੈਕਟਰ ਆਰ ਸ਼ਿਵਰਾਮਨ ਨੇ ਪ੍ਰੇਸਲੀ ਸ਼ੇਕੀਨਾ ਨੂੰ ਵਿਸ਼ਵ ਰਿਕਾਰਡ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।

ਆਪਣੇ ਅਨੋਖੇ ਰਿਕਾਰਡ ਲਈ ਸ਼ੇਕੀਨਾ ਦੀ ਹਰ ਤਰ੍ਹਾਂ ਨਾਲ ਚਰਚਾ ਹੋ ਰਹੀ ਹੈ। ਵਿਦਿਆਰਥਣ ਦੀ ਸਕੂਲ ਵਿੱਚ ਕਾਫੀ ਤਾਰੀਫ ਹੋ ਰਹੀ ਹੈ। ਰਿਕਾਰਡ ਬਣਾਉਣ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਇਸ ਲੜਕੀ ਨੂੰ ਵਧਾਈ ਦੇ ਰਹੇ ਹਨ। ਇਸ ਕੁੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਬਣਾ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

- PTC NEWS

Top News view more...

Latest News view more...

PTC NETWORK