Sat, Dec 21, 2024
Whatsapp

PPF Vs VPF : ਪੀਪੀਐਫ ਅਤੇ ਵੀਪੀਐਫ 'ਚ ਕੀ ਹੈ ਫ਼ਰਕ, ਜਾਣੋ ਕਿਸ 'ਚ ਨਿਵੇਸ਼ ਨਾਲ ਮਿਲਦਾ ਹੈ ਜ਼ਿਆਦਾ ਰਿਟਰਨ

Investment Plan : ਇਹ ਵਿਕਲਪ ਸਿਰਫ ਸ਼ੁਰੂਆਤੀ ਪੜਾਵਾਂ 'ਚ ਹੀ ਨਹੀਂ, ਬਲਕਿ ਹੋਰ ਪੜਾਵਾਂ 'ਚ ਵੀ ਟੈਕਸ ਬਚਾਉਂਦੇ ਹਨ। ਆਓ ਜਾਣਦੇ ਹਾਂ ਪਬਲਿਕ ਪ੍ਰੋਵੀਡੈਂਟ ਫੰਡ ਅਤੇ ਵਲੰਟਰੀ ਪ੍ਰੋਵੀਡੈਂਟ ਫੰਡ ਕੀ ਹੁੰਦਾ ਹੈ? ਇਨ੍ਹਾਂ 'ਚ ਕੀ ਫਰਕ ਹੈ ਅਤੇ ਨਿਵੇਸ਼ ਲਈ ਸਭ ਤੋਂ ਬਿਹਤਰ ਵਿਕਲਪ ਕਿਹੜਾ ਹੈ?

Reported by:  PTC News Desk  Edited by:  KRISHAN KUMAR SHARMA -- October 01st 2024 04:24 PM -- Updated: October 01st 2024 04:27 PM
PPF Vs VPF : ਪੀਪੀਐਫ ਅਤੇ ਵੀਪੀਐਫ 'ਚ ਕੀ ਹੈ ਫ਼ਰਕ, ਜਾਣੋ ਕਿਸ 'ਚ ਨਿਵੇਸ਼ ਨਾਲ ਮਿਲਦਾ ਹੈ ਜ਼ਿਆਦਾ ਰਿਟਰਨ

PPF Vs VPF : ਪੀਪੀਐਫ ਅਤੇ ਵੀਪੀਐਫ 'ਚ ਕੀ ਹੈ ਫ਼ਰਕ, ਜਾਣੋ ਕਿਸ 'ਚ ਨਿਵੇਸ਼ ਨਾਲ ਮਿਲਦਾ ਹੈ ਜ਼ਿਆਦਾ ਰਿਟਰਨ

PPF Vs VPF : ਜੇਕਰ ਟੈਕਸ-ਬਚਤ ਵਿਕਲਪਾਂ ਬਾਰੇ ਗੱਲ ਕਰੀਏ ਤਾਂ ਲੋਕਾਂ ਕੋਲ ਆਪਣੇ ਪੈਸੇ ਨੂੰ ਨਿਵੇਸ਼ ਕਰਨ, ਟੈਕਸਯੋਗ ਆਮਦਨ ਨੂੰ ਘਟਾਉਣ ਅਤੇ ਅੰਤ 'ਚ ਟੈਕਸ ਬਚਾਉਣ ਲਈ ਬਹੁਤ ਸਾਰੀਆਂ ਸਕੀਮਾਂ ਹਨ। ਮਾਹਿਰਾਂ ਮੁਤਾਬਕ ਸਾਰੇ ਮੌਜੂਦਾ ਵਿਕਲਪਾਂ 'ਚੋਂ ਸਿਰਫ਼ ਕੁਝ ਹੀ EEE ਸਕੀਮ ਅਧੀਨ ਆਉਂਦੇ ਹਨ। ਇਹ ਵਿਕਲਪ ਸਿਰਫ ਸ਼ੁਰੂਆਤੀ ਪੜਾਵਾਂ 'ਚ ਹੀ ਨਹੀਂ, ਬਲਕਿ ਹੋਰ ਪੜਾਵਾਂ 'ਚ ਵੀ ਟੈਕਸ ਬਚਾਉਂਦੇ ਹਨ। ਆਓ ਜਾਣਦੇ ਹਾਂ ਪਬਲਿਕ ਪ੍ਰੋਵੀਡੈਂਟ ਫੰਡ ਅਤੇ ਵਲੰਟਰੀ ਪ੍ਰੋਵੀਡੈਂਟ ਫੰਡ ਕੀ ਹੁੰਦਾ ਹੈ? ਇਨ੍ਹਾਂ 'ਚ ਕੀ ਫਰਕ ਹੈ ਅਤੇ ਨਿਵੇਸ਼ ਲਈ ਸਭ ਤੋਂ ਬਿਹਤਰ ਵਿਕਲਪ ਕਿਹੜਾ ਹੈ?

ਪਬਲਿਕ ਪ੍ਰੋਵੀਡੈਂਟ ਫੰਡ ਕੀ ਹੁੰਦਾ ਹੈ?


PPF ਯਾਨੀ ਪਬਲਿਕ ਪ੍ਰੋਵੀਡੈਂਟ ਫੰਡ ਭਾਰਤ 'ਚ ਇੱਕ ਸਰਕਾਰ-ਬੈਕਡ ਬੱਚਤ ਸਕੀਮ ਹੈ ਜੋ ਟੈਕਸ ਲਾਭ ਅਤੇ ਗਾਰੰਟੀਸ਼ੁਦਾ ਰਿਟਰਨ ਦੀ ਪੇਸ਼ਕਸ਼ ਕਰਦੀ ਹੈ। ਇਹ ਇੱਕ ਪ੍ਰਸਿੱਧ ਲੰਬੀ-ਅਵਧੀ ਨਿਵੇਸ਼ ਵਿਕਲਪ ਹੈ ਜਿਸਦੀ ਵਰਤੋਂ ਰਿਟਾਇਰਮੈਂਟ ਯੋਜਨਾਬੰਦੀ, ਬੱਚਿਆਂ ਦੀ ਸਿੱਖਿਆ ਅਤੇ ਰਿਹਾਇਸ਼ ਲਈ ਕੀਤੀ ਜਾ ਸਕਦੀ ਹੈ। ਇਸ ਸਕੀਮ 'ਚ 15 ਸਾਲਾਂ ਦਾ ਲਾਕ-ਇਨ ਪੀਰੀਅਡ ਹੁੰਦਾ ਹੈ।

ਵਲੰਟਰੀ ਪ੍ਰੋਵੀਡੈਂਟ ਫੰਡ ਕੀ ਹੁੰਦਾ ਹੈ?

ਵਲੰਟਰੀ ਪ੍ਰੋਵੀਡੈਂਟ ਫੰਡ (VPF) ਕਰਮਚਾਰੀਆਂ ਦੁਆਰਾ ਦਿੱਤਾ ਗਿਆ ਯੋਗਦਾਨ ਹੈ ਜੋ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੁਆਰਾ ਨਿਰਧਾਰਤ ਘੱਟੋ-ਘੱਟ ਯੋਗਦਾਨ ਤੋਂ ਵੱਧ ਹੈ। ਵੈਸੇ ਤਾਂ ਰੁਜ਼ਗਾਰਦਾਤਾ ਮੂਲ ਤਨਖਾਹ ਦੇ 12% ਤੋਂ ਵੱਧ ਦਾ ਯੋਗਦਾਨ ਨਹੀਂ ਦੇਵੇਗਾ, ਭਾਵੇਂ ਕਰਮਚਾਰੀ ਕਿੰਨਾ ਵੀ ਯੋਗਦਾਨ ਪਾਉਂਦਾ ਹੈ। ਬਹੁਤੇ ਕਰਮਚਾਰੀ ਵਲੰਟਰੀ ਪ੍ਰੋਵੀਡੈਂਟ ਫੰਡ ਦੀ ਚੋਣ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਕੋਈ ਹੋਰ ਨਿਵੇਸ਼ ਨਹੀਂ ਕਰਨਾ ਪੈਂਦਾ। ਇਹ ਆਸਾਨ ਹੈ ਕਿਉਂਕਿ ਨਿਵੇਸ਼ ਦੀ ਰਕਮ ਸਿੱਧੇ ਤੌਰ 'ਤੇ ਉਨ੍ਹਾਂ ਦੀ ਤਨਖਾਹ ਤੋਂ ਕੱਟੀ ਜਾਂਦੀ ਹੈ।

ਦੋਵਾਂ 'ਚ ਫ਼ਰਕ : 

ਪਬਲਿਕ ਪ੍ਰੋਵੀਡੈਂਟ ਫੰਡ ਸਾਰੇ ਭਾਰਤੀ ਨਾਗਰਿਕਾਂ ਲਈ ਉਪਲਬਧ ਹੁੰਦਾ ਹੈ, ਜਦੋਂ ਕਿ ਵਲੰਟਰੀ ਪ੍ਰੋਵੀਡੈਂਟ ਫੰਡ ਸਿਰਫ EPF ਅਧੀਨ ਆਉਂਦੇ ਤਨਖਾਹਦਾਰ ਵਿਅਕਤੀਆਂ ਲਈ ਉਪਲਬਧ ਹੁੰਦਾ ਹੈ। ਪਬਲਿਕ ਪ੍ਰੋਵੀਡੈਂਟ ਫੰਡ ਦੀ ਲਾਕ-ਇਨ ਪੀਰੀਅਡ 15 ਸਾਲਾਂ ਦੀ ਹੁੰਦੀ ਹੈ, ਜਦੋਂ ਕਿ ਵਲੰਟਰੀ ਪ੍ਰੋਵੀਡੈਂਟ ਫੰਡ ਰੁਜ਼ਗਾਰ ਦੇ ਕਾਰਜਕਾਲ ਨਾਲ ਜੁੜਿਆ ਹੁੰਦਾ ਹੈ। ਇਸੇ ਤਰ੍ਹਾਂ, ਵਰਤਮਾਨ 'ਚ ਲਾਕ-ਇਨ ਪੀਰੀਅਡ ਵਿੱਚ ਨਿਵੇਸ਼ 'ਤੇ 7.1% ਵਿਆਜ ਦਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਜਦੋਂ ਕਿ ਵਲੰਟਰੀ ਪ੍ਰੋਵੀਡੈਂਟ ਫੰਡ 'ਚ 8.25% ਵਿਆਜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਮਾਹਿਰਾਂ ਮੁਤਾਬਕ ਦੋਵਾਂ 'ਚ ਟੈਕਸ ਬਚਾਉਣ ਦੇ ਵਿਕਲਪ ਉਪਲਬਧ ਹੁੰਦਾ ਹਨ। ਤੁਸੀਂ ਪਬਲਿਕ ਪ੍ਰੋਵੀਡੈਂਟ ਫੰਡ 'ਚ ਸਾਲਾਨਾ 1.5 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦੇ ਹੋ। ਪਬਲਿਕ ਪ੍ਰੋਵੀਡੈਂਟ ਫੰਡ 'ਚ ਅੰਸ਼ਿਕ ਨਿਕਾਸੀ 7 ਸਾਲ ਬਾਅਦ ਕੀਤੀ ਜਾ ਸਕਦੀ ਹੈ, ਜਦੋਂ ਕਿ ਵਲੰਟਰੀ ਪ੍ਰੋਵੀਡੈਂਟ ਫੰਡ 'ਚ, ਅੰਸ਼ਕ ਨਿਕਾਸੀ 5 ਸਾਲ ਬਾਅਦ ਕੀਤੀ ਜਾ ਸਕਦੀ ਹੈ। ਜਦੋਂ ਕਿ ਪਬਲਿਕ ਪ੍ਰੋਵੀਡੈਂਟ ਫੰਡ ਜੋਖਮ ਮੁਕਤ ਹੁੰਦਾ ਹੈ, ਵਲੰਟਰੀ ਪ੍ਰੋਵੀਡੈਂਟ ਫੰਡ ਇੱਕ ਘੱਟ ਜੋਖਮ ਵਾਲੀ, ਸਰਕਾਰ ਦੁਆਰਾ ਸਮਰਥਿਤ EPF ਸਕੀਮ ਹੁੰਦੀ ਹੈ।

ਨਿਵੇਸ਼ ਲਈ ਸਭ ਤੋਂ ਵਧੀਆ ਵਿਕਲਪ ਕਿਹੜਾ ਹੈ?

ਇਸ ਸਵਾਲ ਦਾ ਜਵਾਬ ਇੱਥੇ ਆਸਾਨ ਨਹੀਂ ਹੈ। ਖੈਰ, ਜੇਕਰ ਤੁਸੀਂ ਲੰਬੇ ਸਮੇਂ 'ਚ ਸਥਿਰਤਾ ਅਤੇ ਗਾਰੰਟੀਸ਼ੁਦਾ ਰਿਟਰਨ ਚਾਹੁੰਦੇ ਹੋ, ਤਾਂ ਪਬਲਿਕ ਪ੍ਰੋਵੀਡੈਂਟ ਫੰਡ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਲਾਕ-ਇਨ ਪੀਰੀਅਡ, ਵੈਸੇ ਤਾਂ ਲੰਮੀ, ਅਨੁਸ਼ਾਸਿਤ ਬੱਚਤਾਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਰਿਟਾਇਰਮੈਂਟ ਜਾਂ ਹੋਰ ਲੰਬੇ ਸਮੇਂ ਦੇ ਵਿੱਤੀ ਟੀਚਿਆਂ ਲਈ ਇੱਕ ਭਰੋਸੇਯੋਗ ਫੰਡ ਵਜੋਂ ਕੰਮ ਕਰ ਸਕਦਾ ਹੈ। ਅਜਿਹੇ 'ਚ ਜੇਕਰ ਤੁਸੀਂ ਤਨਖ਼ਾਹਦਾਰ ਹੋ ਅਤੇ ਵੱਧ ਯੋਗਦਾਨ ਚਾਹੁੰਦੇ ਹੋ, ਤਾਂ ਪਬਲਿਕ ਪ੍ਰੋਵੀਡੈਂਟ ਫੰਡ ਨਾਲੋਂ ਵੱਧ ਰਿਟਰਨ ਦੀ ਦਰ ਚਾਹੁੰਦੇ ਹੋ, ਅਤੇ ਰਿਟਾਇਰਮੈਂਟ ਬੱਚਤਾਂ ਲਈ ਤੁਹਾਡੀ ਤਨਖ਼ਾਹ ਦੇ ਮਹੱਤਵਪੂਰਨ ਹਿੱਸੇ ਦਾ ਯੋਗਦਾਨ ਪਾਉਣ ਲਈ ਤਿਆਰ ਹੋ, ਤਾਂ ਉਹ ਵਲੰਟਰੀ ਪ੍ਰੋਵੀਡੈਂਟ ਫੰਡ 'ਤੇ ਵਿਚਾਰ ਕਰ ਸਕਦੇ ਹਨ।

- PTC NEWS

Top News view more...

Latest News view more...

PTC NETWORK