ਖਰੜ : ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਸਰਕਲ ਰੋਪੜ ਦੇ ਸਕੱਤਰ ਅਜੇ ਕੁਮਾਰ ਪ੍ਰਧਾਨ ਕੇਸਰ ਸਿੰਘ ਦੀ ਅਗਵਾਈ ਹੇਠ ਅੱਜ ਸੋਮਵਾਰ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੇ ਮੁੰਡੀ ਖਰੜ ਸਥਿਤ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਇਸ ਮੌਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।ਸਰਕਾਰ ਖਿਲਾਫ ਹੱਲਾ-ਬੋਲਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦਾ ਕੰਮ ਕਰਨ ਦੌਰਾਨ ਪਾਵਰਕਾਮ ਸੀਐਚਬੀ ਅਤੇ ਡਬਲਿਊ ਠੇਕਾ ਕਾਮਿਆਂ ਨਾਲ ਲਗਾਤਾਰ ਕਰੰਟ ਲੱਗਣ ਕਾਰਨ ਹਾਦਸੇ ਵਾਪਰ ਰਹੇ ਹਨ। ਸੋਮਵਾਰ ਨੂੰ ਖਰੜ ਵਿਖੇ ਸੀਐਚਬੀ ਸੰਜੀਵ ਕੁਮਾਰ ਬਿਡਾਲੀ ਫੀਡਰ 'ਤੇ ਬਿਜਲੀ ਸਪਲਾਈ ਨੂੰ ਬਹਾਲ ਕਰਨ 11 ਹਜ਼ਾਰ ਵੋਲਟਸ ਦਾ ਕੰਮ ਕਰ ਰਿਹਾ ਸੀ। ਸੀਐਚਬੀ ਸੰਜੀਵ ਕੁਮਾਰ ਕਰੰਟ ਲੱਗਣ ਕਾਰਨ ਖੰਭੇ ਤੋਂ ਹੇਠਾਂ ਡਿੱਗ ਪਿਆ ਜੋ ਕਿ ਜ਼ਖ਼ਮੀ ਹੋਣ ਕਾਰਨ ਹਸਪਤਾਲ ਵਿਖੇ ਇਲਾਜ ਅਧੀਨ ਸੀ ਜਿਸ ਨੂੰ ਮਿਤੀ 31-01-2023 ਨੂੰ ਕਰੰਟ ਲੱਗਿਆ ਸੀ। 50 ਲੱਖ ਰੁਪਏ ਮੁਆਵਜ਼ਾ ਦੀ ਮੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ। ਅਨੇਕਾਂ ਹੀ ਕਾਮੇ ਮੌਤ ਦੇ ਮੂੰਹ ਤੇ ਅਨੇਕਾਂ ਹੀ ਕਾਮੇ ਅਪੰਗ ਹੋ ਗਏ ਹਨ। ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਲਗਾਤਾਰ ਕਾਮੇ ਜਥੇਬੰਦੀ ਦੇ ਬੈਨਰ ਹੇਠ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਅਤੇ ਮੈਨੇਜਮੈਂਟ ਮੁਆਵਜ਼ਾ ਦੇਣ ਤੋਂ ਲਗਾਤਾਰ ਪਾਸਾ ਵੱਟਦੀ ਆ ਰਹੀ ਹੈ। ਜਥੇਬੰਦੀਆਂ ਆਗੂਆਂ ਨੇ ਸਰਕਾਰ ਤੇ ਮਨੇਜਮੈਂਟ ਤੋਂ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਘੱਟੋ-ਘੱਟ 50 ਲੱਖ ਰੁਪਏ ਮੁਆਵਜ਼ਾ ਤੇ ਪੈਨਸ਼ਨ ਦੀ ਮੰਗ ਕੀਤੀ।