POST OFFICE SCHEME : ਕਰੋੜਪਤੀ ਬਣਾ ਦੇਵੇਗੀ ਤੁਹਾਨੂੰ ਇਹ ਸਕੀਮ, ਕਰਨਾ ਪਵੇਗਾ ਸਿਰਫ 95 ਰੁਪਏ ਦਾ ਨਿਵੇਸ਼, ਜਾਣੋ ਕਿਵੇਂ
Post Office Gram Sumangal Yojana: ਅੱਜਕੱਲ੍ਹ ਹਰ ਕੋਈ ਅਮੀਰ ਬਣਨਾ ਚਾਹੁੰਦਾ ਹੈ। ਇਸੇ ਲਈ ਉਹ ਵੱਖ-ਵੱਖ ਸਕੀਮਾਂ ਲੱਭ ਉਸ ਵਿੱਚ ਨਿਵੇਸ਼ ਕਰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਸਕੀਮ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਅਮੀਰ ਬਣ ਸਕਦੇ ਹੋ। ਪੈਸੇ ਬਚਾਉਣ ਦੇ ਬਹੁਤ ਸਾਰੇ ਤਰੀਕੇ ਹਨ, ਪਰ ਬਹੁਤ ਸਾਰੇ ਲੋਕ ਬਿਨਾ ਕਿਸੇ ਖ਼ਤਰੇ ਨਿਵੇਸ਼ ਕਰਕੇ ਉੱਚ ਰਿਟਰਨ ਪ੍ਰਾਪਤ ਕਰਨਾ ਚਾਹੁੰਦੇ ਹਨ, ਜਿਹਨਾਂ ਲਈ ਭਾਰਤੀ ਪੋਸਟ ਆਫਿਸ ਕਈ ਸਕੀਮਾਂ ਉਪਲਬਧ ਕਰਵਾਉਂਦਾ ਹੈ। ਇਨ੍ਹਾਂ ਵਿੱਚੋਂ ਇੱਕ ਗ੍ਰਾਮ ਸੁਮੰਗਲ ਗ੍ਰਾਮੀਣ ਡਾਕ ਜੀਵਨ ਬੀਮਾ ਯੋਜਨਾ ਹੈ। ਇਹ ਇੱਕ ਅਜਿਹੀ ਸਕੀਮ ਹੈ ਜੋ ਬੀਮੇ ਦੇ ਨਾਲ-ਨਾਲ ਆਮਦਨ ਵੀ ਪ੍ਰਦਾਨ ਕਰਦੀ ਹੈ।
ਕਰਨਾ ਪਵੇਗਾ ਸਿਰਫ 95 ਰੁਪਏ ਦਾ ਨਿਵੇਸ਼
ਗ੍ਰਾਮ ਸੁਮੰਗਲ ਗ੍ਰਾਮੀਣ ਡਾਕ ਜੀਵਨ ਬੀਮਾ ਯੋਜਨਾ 'ਚ ਸ਼ਾਮਲ ਹੋਣ ਵਾਲੇ ਲੋਕ ਹਰ ਰੋਜ਼ 95 ਰੁਪਏ ਜਮ੍ਹਾ ਕਰਵਾ ਮਿਆਦ ਪੂਰੀ ਹੋਣ 'ਤੇ 14 ਲੱਖ ਰੁਪਏ ਪ੍ਰਾਪਤ ਕਰ ਸਕਦੇ ਹਨ। ਮਤਲਬ ਕਿ ਤੁਹਾਨੂੰ ਹਰ ਮਹੀਨੇ 2,850 ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਜੇਕਰ ਪਾਲਿਸੀ ਧਾਰਕ ਦੀ ਯੋਜਨਾ ਵਿਚਾਲੇ ਮੌਤ ਹੋ ਜਾਂਦੀ ਹੈ, ਤਾਂ ਨਾਮਜ਼ਦ ਵਿਅਕਤੀ ਨੂੰ 10 ਲੱਖ ਰੁਪਏ ਦਿੱਤੇ ਜਾਣਗੇ। ਜੇਕਰ ਪਾਲਿਸੀ ਧਾਰਕ ਮਿਆਦ ਪੂਰੀ ਹੋਣ ਤੱਕ ਜ਼ਿੰਦਾ ਰਹਿੰਦਾ ਹੈ, ਤਾਂ ਉਸ ਨੂੰ ਯੋਜਨਾ ਤਹਿਤ ਪੂਰੇ 14 ਲੱਖ ਰੁਪਏ ਦਿੱਤੇ ਜਾਣਗੇ।
ਯੋਜਨਾ ਦਾ ਹਿੱਸਾ ਬਣਨ ਲਈ ਯੋਗਤਾ
ਇਸ ਸਕੀਮ ਵਿੱਚ ਸ਼ਾਮਲ ਹੋਣ ਲਈ ਉਮਰ 19 ਤੋਂ 45 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਸਾਰੇ ਮਰਦ ਅਤੇ ਔਰਤਾਂ ਗ੍ਰਾਮ ਸੁਮੰਗਲ ਗ੍ਰਾਮੀਣ ਡਾਕ ਜੀਵਨ ਬੀਮਾ ਯੋਜਨਾ ਦਾ ਹਿੱਸਾ ਬਣਨ ਦੇ ਯੋਗ ਹਨ। ਗ੍ਰਾਮ ਸੁਮੰਗਲ ਯੋਜਨਾ ਵਿੱਚ ਤੁਸੀਂ 15 ਸਾਲ ਜਾਂ 20 ਸਾਲ ਤੱਕ ਸਕੀਮ ਦਾ ਹਿੱਸਾ ਬਣ ਸਕਦੇ ਹੋ। ਦੱਸ ਦਈਏ ਕਿ ਜੇਕਰ ਤੁਸੀਂ ਇਸ ਸਕੀਮ ਵਿੱਚ 15 ਸਾਲਾਂ ਲਈ ਪੈਸੇ ਜਮ੍ਹਾ ਕਰਦੇ ਹੋ, ਤਾਂ ਹਰ ਵਾਰ ਤੁਹਾਨੂੰ 6, 9, 12 ਸਾਲਾਂ ਵਿੱਚ 20 ਫੀਸਦ ਪੈਸੇ ਦਾ ਭੁਗਤਾਨ ਕੀਤਾ ਜਾਵੇਗਾ। ਬਾਕੀ 40 ਫੀਸਦੀ ਰਕਮ ਮਿਆਦ ਪੂਰੀ ਹੋਣ ਤੋਂ ਬਾਅਦ ਦਿੱਤੀ ਜਾਂਦੀ ਹੈ। ਜੇਕਰ ਤੁਸੀਂ 20 ਸਾਲਾਂ ਲਈ ਸਕੀਮ ਦਾ ਹਿੱਸਾ ਬਣਦੇ ਹੋ ਤਾਂ ਤੁਹਾਨੂੰ 8, 12, 16 ਸਾਲਾਂ ਵਿੱਚ ਹਰ ਵਾਰ 20 ਫੀਸਦ ਪੈਸੇ ਦਾ ਭੁਗਤਾਨ ਕੀਤਾ ਜਾਵੇਗਾ। ਬਾਕੀ 40 ਫੀਸਦੀ ਰਕਮ ਮਿਆਦ ਪੂਰੀ ਹੋਣ ਤੋਂ ਬਾਅਦ ਦਿੱਤੀ ਜਾਵੇਗੀ।
ਇਸ ਸਕੀਮ ਨਾਲ ਜੁੜਨ ਲਈ ਤੁਸੀਂ ਆਪਣੇ ਨਜ਼ਦੀਕੀ ਡਾਕਘਰ 'ਤੇ ਜਾਓ ਅਤੇ ਇਸ ਸਕੀਮ ਬਾਰੇ ਜਾਣਕਾਰੀ ਪ੍ਰਾਪਤ ਕਰੋ।
- PTC NEWS